ਰਾਜੂ ਸ਼੍ਰੀਵਾਸਤਵ ਦੀ ਧੀ ਨੇ ਅਮਿਤਾਭ ਬੱਚਨ ਦੇ ਨਾਮ ਲਿਖਿਆ ਭਾਵੁਕ ਨੋਟ, ਸਾਥ ਦੇਣ ਲਈ ਕਿਹਾ ਧੰਨਵਾਦ
Raju Srivastava's daughter emotional note for Amitabh: ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਮੌਤ ਦੇ ਸਦਮੇ ਤੋਂ ਲੋਕ ਅਜੇ ਤੱਕ ਉਭਰ ਨਹੀਂ ਸਕੇ ਹਨ। ਹਰ ਕੋਈ ਉਨ੍ਹਾਂ ਦੀਆਂ ਪੁਰਾਣੀਆਂ ਯਾਦਾਂ, ਤਸਵੀਰਾਂ ਅਤੇ ਵੀਡੀਓ ਰਾਹੀਂ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ। ਹਾਲ ਹੀ 'ਚ ਰਾਜੂ ਦੀ ਬੇਟੀ ਅੰਤਰਾ ਸ਼੍ਰੀਵਾਸਤਵ ਨੇ ਵੀ ਆਪਣੇ ਪਿਤਾ ਅਤੇ ਅਮਿਤਾਭ ਬੱਚਨ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ।
Image Source: Instagram
ਦੱਸ ਦਈਏ ਕਿ ਅਮਿਤਾਭ ਬੱਚਨ ਨੇ ਆਪਣੇ ਬਲਾਗ 'ਚ ਕਾਮੇਡੀਅਨ ਰਾਜੂ ਸ਼੍ਰੀਵਾਸਤ ਵਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ, ਇਸ ਤੋਂ ਬਾਅਦ ਰਾਜੂ ਦੀ ਬੇਟੀ ਅੰਤਰਾ ਨੇ ਵੀ ਬਿੱਗ ਬੀ ਦੇ ਨਾਮ 'ਤੇ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ।
ਅਮਿਤਾਭ ਬੱਚਨ ਨਾਲ ਪਿਤਾ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਅੰਤਰਾ ਨੇ ਲਿਖਿਆ, 'ਇਸ ਮੁਸ਼ਕਿਲ ਸਮੇਂ 'ਚ ਹਰ ਰੋਜ਼ ਸਾਡਾ ਸਾਥ ਦੇਣ ਲਈ ਮੈਂ ਅਮਿਤਾਭ ਬੱਚਨ ਅੰਕਲ ਦੀ ਬਹੁਤ ਧੰਨਵਾਦੀ ਹਾਂ। ਤੁਹਾਡੀਆਂ ਪ੍ਰਾਰਥਨਾਵਾਂ ਨੇ ਸਾਨੂੰ ਤਾਕਤ ਅਤੇ ਸਮਰਥਨ ਦਿੱਤਾ ਹੈ, ਜਿਸ ਨੂੰ ਅਸੀਂ ਸਾਰੇ ਹਮੇਸ਼ਾ ਯਾਦ ਰੱਖਾਂਗੇ। ਤੁਸੀਂ ਮੇਰੇ ਪਿਤਾ ਦੇ ਆਦਰਸ਼, ਪ੍ਰੇਰਨਾ, ਪਿਆਰ ਅਤੇ ਸਲਾਹਕਾਰ ਹੋ।'
Image Source: Instagram
ਅੰਤਰਾ ਨੇ ਅੱਗੇ ਲਿਖਿਆ, " ਮੇਰੇ ਪਿਤਾ ਜੀ ਨੇ ਜਦੋਂ ਤੁਹਾਨੂੰ ਵੱਡੇ ਪਰਦੇ 'ਤੇ ਵੇਖਿਆ, ਤੁਸੀਂ ਹਮੇਸ਼ਾ ਹੀ ਉਨ੍ਹਾਂ ਦੇ ਨਾਲ ਰਹੇ। ਉਨ੍ਹਾਂ ਨੇ ਤੁਹਾਨੂੰ ਮਹਿਜ਼ ਆਨਸਕ੍ਰੀਨ ਹੀ ਨਹੀਂ, ਸਗੋਂ ਆਫਸਕ੍ਰੀਨ ਵੀ ਫਾਲੋ ਕੀਤਾ। ਉਨ੍ਹਾਂ ਨੇ ਆਪਣੇ ਫੋਨ ਵਿੱਚ ਤੁਹਾਡਾ ਫੋਨ ਨੰਬਰ ਗੁਰੂ ਜੀ ਦੇ ਨਾਮ ਨਾਲ ਸੇਵ ਕੀਤਾ ਸੀ। ਤੁਸੀਂ ਪਾਪਾ ਦੇ ਅੰਦਰ ਪੂਰੀ ਤਰ੍ਹਾਂ ਵਸ ਗਏ ਸੀ। ਤੁਹਾਡੇ ਵੱਲੋਂ ਭੇਜੀ ਗਈ ਆਡੀਓ ਕਲਿੱਪ ਨੂੰ ਸੁਣਨ ਤੋਂ ਬਾਅਦ ਉਨ੍ਹਾਂ ਦੇ ਸਰੀਰ ਵਿੱਚ ਹਰਕਤ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਉਨ੍ਹਾਂ ਲਈ ਕੀ ਮਾਇਨੇ ਰੱਖਦੇ ਸੀ। ਮੇਰੀ ਮਾਂ ਸ਼ਿਖਾ, ਭਰਾ ਆਯੁਸ਼ਮਾਨ, ਮੈਂ ਅਤੇ ਮੇਰਾ ਪੂਰਾ ਪਰਿਵਾਰ ਤੁਹਾਡੇ ਧੰਨਵਾਦੀ ਰਹਾਂਗੇ। ਉਨ੍ਹਾਂ ਨੂੰ ਵਿਸ਼ਵ ਪੱਧਰ 'ਤੇ ਜੋ ਪਹਿਚਾਨ ਅਤੇ ਪਿਆਰ ਮਿਲਿਆ ਹੈ, ਉਹ ਤੁਹਾਡੇ ਕਾਰਨ ਹੈ। ਧੰਨਵਾਦ।Warm regards to you. ??"
Image Source: Amitabh Bachchan Blog
ਹੋਰ ਪੜ੍ਹੋ: 'ਭਾਬੀ ਜੀ ਘਰ ਪੇ ਹੈ' ਫੇਮ ਐਕਟਰ ਜੀਤੂ ਗੁਪਤਾ ਦੇ ਪੁੱਤਰ ਆਯੁਸ਼ ਦਾ ਹੋਇਆ ਦਿਹਾਂਤ, ਟੀਵੀ ਸੈਲੇਬਸ ਨੇ ਪ੍ਰਗਟਾਇਆ ਸੋਗ
ਦੱਸ ਦੇਈਏ ਕਿ ਰਾਜੂ ਸ਼੍ਰੀਵਾਸਤਵ ਨੂੰ 10 ਅਗਸਤ ਨੂੰ ਜਿਮ ਵਿੱਚ ਵਰਕਆਊਟ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਸੀ ਹੈ ਅਤੇ ਵਿਚਕਾਰ ਸਿਹਤ 'ਚ ਸੁਧਾਰ ਹੋਇਆ ਸੀ। ਜਿਸ ਮਗਰੋਂ ਇਹ ਵਿਸ਼ਵਾਸ ਕੀਤਾ ਗਿਆ ਸੀ ਕਿ ਰਾਜੂ ਜਲਦੀ ਹੀ ਠੀਕ ਹੋ ਜਾਣਗੇ, ਪਰ ਕਰੀਬ 42 ਦਿਨ ਹਸਪਤਾਲ ਵਿੱਚ ਰਹਿਣ ਤੋਂ ਬਾਅਦ 21 ਸਤੰਬਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ।
View this post on Instagram