ਪਿਤਾ ਨੂੰ ਯਾਦ ਕਰ ਭਾਵੁਕ ਹੋਈ ਰਾਜੂ ਸ਼੍ਰੀਵਾਸਤਵ ਦੀ ਧੀ ਅੰਤਰਾ, ਪਿਤਾ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਦਿੱਤੀ ਪ੍ਰਤੀਕਿਰਿਆ

Reported by: PTC Punjabi Desk | Edited by: Pushp Raj  |  September 23rd 2022 06:08 PM |  Updated: September 23rd 2022 06:09 PM

ਪਿਤਾ ਨੂੰ ਯਾਦ ਕਰ ਭਾਵੁਕ ਹੋਈ ਰਾਜੂ ਸ਼੍ਰੀਵਾਸਤਵ ਦੀ ਧੀ ਅੰਤਰਾ, ਪਿਤਾ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਦਿੱਤੀ ਪ੍ਰਤੀਕਿਰਿਆ

Raju Srivastava's Daughter 'Antara' Thanks post: ਆਪਣੇ ਇੱਕ-ਇੱਕ ਸ਼ਬਦ ਨਾਲ ਲੋਕਾਂ ਨੂੰ ਹਸਾਉਣ ਵਾਲੇ ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਦਿਹਾਂਤ ਹੋ ਗਿਆ ਹੈ।ਮਰਹੂਮ ਕਾਮੇਡੀਅਨ ਦਾ ਅੰਤਿਮ ਸੰਸਕਾਰ ਵੀ ਦਿੱਲੀ ਵਿੱਚ ਕੀਤਾ ਗਿਆ। ਆਪਣੇ ਚਹੇਤੇ ਸਟੈਂਡ-ਅੱਪ ਕਾਮੇਡੀਅਨ ਦੇ ਅਚਾਨਕ ਦਿਹਾਂਤ ਨਾਲ ਪੂਰਾ ਦੇਸ਼ ਦੁਖੀ ਹੈ। ਲੋਕਾਂ ਨੇ ਸੋਸ਼ਲ ਮੀਡੀਆ 'ਤੇ ਰਾਜੂ ਸ਼੍ਰੀਵਾਸਤਵ ਨੂੰ ਸ਼ਰਧਾਂਜਲੀ ਦਿੱਤੀ। ਹਾਲ ਹੀ ਵਿੱਚ ਰਾਜੂ ਸ਼੍ਰੀਵਾਸਤਵ ਦੀ ਧੀ ਅੰਤਰਾ ਨੇ ਪਿਤਾ ਦੇ ਦਿਹਾਂਤ ਤੋਂ ਬਾਅਦ ਪਹਿਲੀ ਪੋਸਟ ਪਾਈ ਹੈ ਤੇ ਉਸ ਨੇ ਪਿਤਾ ਦੇ ਫੈਨਜ਼ ਨੂੰ ਧੰਨਵਾਦ ਕਿਹਾ।

Image Source: Instagram

ਰਾਜੂ ਸ਼੍ਰੀਵਾਸਤਵ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦਾ ਪੂਰਾ ਪਰਿਵਾਰ ਬੂਰੀ ਤਰ੍ਹਾਂ ਟੁੱਟ ਚੁੱਕਾ ਹੈ। ਪਰਿਵਾਰ ਨਾਲ ਦੁੱਖ ਦੀ ਇਸ ਘੜੀ 'ਚ ਰਾਜੂ ਸ਼੍ਰੀਵਾਸਤਵ ਦੇ ਪ੍ਰਸ਼ੰਸਕ ਖੜ੍ਹੇ ਨਜ਼ਰ ਆ ਰਹੇ ਹਨ। ਵੱਡੇ-ਵੱਡੇ ਫ਼ਿਲਮੀ ਸਿਤਾਰਿਆਂ ਨੇ ਵੀ ਰਾਜੂ ਸ਼੍ਰੀਵਾਸਤਵ ਨੂੰ ਯਾਦ ਕਰਦੇ ਹੋ ਸ਼ਰਧਾਂਜਲੀ ਭੇਂਟ ਕੀਤੀ।

ਇਸ ਦੌਰਾਨ ਰਾਜੂ ਸ਼੍ਰੀਵਾਸਤਵ ਦੀ ਧੀ ਅੰਤਰਾ ਸ਼੍ਰੀਵਾਸਤਵ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਉਨ੍ਹਾਂ ਦੇ ਪਿਤਾ ਨੂੰ ਇੰਨਾ ਪਿਆਰ ਅਤੇ ਸਤਿਕਾਰ ਦਿੱਤਾ ਹੈ। ਇਸ ਦੌਰਾਨ ਅੰਤਰਾ ਪਿਤਾ ਨੂੰ ਯਾਦ ਕਰ ਬੇਹੱਦ ਭਾਵੁਕ ਹੋ ਗਈ।

Image Source: Instagram

ਅੰਤਰਾ ਨੇ ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਕੁਝ ਲੋਕਾਂ ਦੀ ਇੰਸਟਾ ਸਟੋਰੀ ਦਾ ਜਵਾਬ ਦਿੱਤਾ। ਅੰਤਰਾ ਨੇ ਇਨ੍ਹਾਂ ਲੋਕਾਂ ਨੂੰ ਦੁੱਖ ਦੀ ਘੜੀ 'ਚ ਪਰਿਵਾਰ ਦਾ ਸਾਥ ਦੇਣ ਤੇ ਪਿਤਾ ਲਈ ਉਥੇ ਮੌਜੂਦ ਰਹਿਣ ਲਈ ਧੰਨਵਾਦ ਕਿਹਾ। ਅੰਤਰਾ ਨੇ ਅਦਾਕਾਰਾ ਜੂਹੀ ਬੱਬਰ ਸੋਨੀ, ਫ਼ਿਲਮ ਨਿਰਮਾਤਾ ਕਾਹਰੀ ਬੱਬਰ ਅਤੇ ਹੋਰ ਲੋਕਾਂ ਦਾ ਧੰਨਵਾਦ ਕਰਦੇ ਹੋਏ ਜਵਾਬੀ ਪੋਸਟ ਕੀਤੇ। ਆਪਣੇ ਪਿਤਾ ਦੀ ਅੰਤਿਮ ਵਿਦਾਈ 'ਤੇ ਮਿਲੇ ਸਨਮਾਨ ਨੂੰ ਦੇਖ ਕੇ ਅੰਤਰਾ ਧੰਨਵਾਦ ਦਿੰਦੀ ਹੋਈ ਨਜ਼ਰ ਆਈ।

Image Source: Instagram

'ਕਾਮੇਡੀ ਦੇ ਬਾਦਸ਼ਾਹ' ਰਾਜੂ ਸ਼੍ਰੀਵਾਸਤਵ ਨੇ 58 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਨੇ 21 ਸਤੰਬਰ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਆਖਰੀ ਸਾਹ ਲਿਆ। ਜਿਵੇਂ ਹੀ ਰਾਜੂ ਸ਼੍ਰੀਵਾਸਤਵ ਦੇ ਦਿਹਾਂਤ ਦੀ ਖ਼ਬਰ ਮੀਡੀਆ 'ਚ ਆਈ ਤਾਂ ਪੂਰੇ ਦੇਸ਼ 'ਚ ਸੋਗ ਦੀ ਲਹਿਰ ਦੌੜ ਗਈ।

Image Source: Instagram

ਹੋਰ ਪੜ੍ਹੋ: ਰਾਜੂ ਸ਼੍ਰੀਵਾਸਤਸ ਦੇ ਅੰਤਿਮ ਸਸਕਾਰ ਦੌਰਾਨ ਸੁਨੀਲ ਪਾਲ ਨਾਲ ਸੈਲਫੀ ਲੈਣ ਆਇਆ ਫੈਨ, ਸੁਨੀਲ ਨੇ ਇੰਝ ਦਿੱਤਾ ਰਿਐਕਸ਼ਨ

ਰਾਜੂ ਪੂਰੇ ਦੇਸ਼ ਵਿੱਚ ਹਰ ਕਿਸੇ ਦੇ ਪਸੰਦੀਦਾ ਕਾਮੇਡੀਅਨ ਸਨ। ਉਨ੍ਹਾਂ ਨੂੰ ਲੋਕਾਂ ਦਾ ਬਹੁਤ ਪਿਆਰ ਮਿਲਿਆ। ਇਸ ਪਿਆਰ ਨੂੰ ਦੇਖ ਕੇ ਰਾਜੂ ਸ਼੍ਰੀਵਾਸਤਵ ਦੀ ਬੇਟੀ ਅੰਤਰਾ ਸ਼੍ਰੀਵਾਸਤਵ ਭਾਵੁਕ ਹੋ ਗਈ। ਅੰਤਰਾ ਨੇ ਸੋਸ਼ਲ ਮੀਡੀਆ 'ਤੇ ਸੋਗ ਕਰਨ ਵਾਲੇ ਆਪਣੇ ਪਿਤਾ ਦੇ ਸਭ ਤੋਂ ਪਿਆਰੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network