ਭਾਰਤ ਦੀ ਸਭ ਤੋਂ ਮਹਿੰਗੀ ਫਿਲਮ 2.O ਦਾ ਇੰਤਜ਼ਾਰ ਹੋਇਆ ਖਤਮ , ਜਾਣੋ ਫਿਲਮ ਦੀ ਖਾਸੀਅਤ
ਰਜਨੀਕਾਂਤ ਅਤੇ ਅਕਸ਼ੇ ਕੁਮਾਰ ਦੀ ਮੱਚ ਅਵੇਟੇਡ ਫਿਲਮ 2.0 ਸਿਨੇਮਾ ਘਰਾਂ 'ਚ 29 ਨਵੰਬਰ ਨੂੰ ਰਿਲੀਜ਼ ਹੋਵੇਗੀ। ਕਈ ਵਾਰ ਫਿਲਮ ਦੀ ਰਿਲੀਜ਼ ਡੇਟ 'ਚ ਬਦਲਾਵ ਹੋ ਚੁੱਕਿਆ ਹੈ। 2.0 ਨੂੰ ਸੈਂਸਰ ਬੋਰਡ ਨੇ U/A ਸਰਟਿਫਿਕੇਟ ਦਿੱਤਾ ਹੈ। ਤਕਰੀਬਨ 600 ਕਰੋੜ ਰੁਪਏ ਵਿੱਚ ਬਣੀ ਇਹ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਫਿਲਮ ਹੈ। ਇਸ ਵਿੱਚ ਅਕਸ਼ੇ ਕੁਮਾਰ ਖਲਨਾਇਕ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਣਗੇ। ਉਹ ਕਰੋਮੈਨ ਲੁੱਕ 'ਚ ਨਜ਼ਰ ਆਉਣਗੇ। ਇਹ ਰੂਪ ਪਾਉਣ ਲਈ ਉਨ੍ਹਾਂ ਨੇ ਹੈਵੀ ਮੇਕਅਪ ਲਿਆ ਹੈ। ਅਕਸ਼ੇ ਇਸ ਫਿਲਮ ਵਿੱਚ ਬਿਲਕੁੱਲ ਪਹਿਚਾਣ ਵਿੱਚ ਨਹੀਂ ਆ ਰਹੇ ਅਤੇ ਕਿਸੇ ਡਰਾਵਨੇ ਪੁਤਲੇ ਦੀ ਤਰ੍ਹਾਂ ਦਿਖਾਈ ਦੇ ਰਹੇ ਹਨ। 2.0 ਨਾਲ ਅਕਸ਼ੇ ਕੁਮਾਰ ਸਾਉਥ ਫਿਲਮਾਂ 'ਚ ਡੇਬਿਊ ਕਰਨਗੇ।
ਸਾਇੰਸ ਫਿਕਸ਼ਨ ਬੇਸਡ ਮੂਵੀ ਦੀ ਸਭ ਤੋਂ ਖਾਸ ਗੱਲ ਇਸ ਦਾ VFX ਦਾ ਕੰਮ ਹੈ। ਜੋ ਕਿ ਸ਼ਾਨਦਾਰ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੇ ਹਨ। VFX ਦੀ ਵਜ੍ਹਾ ਨਾਲ ਹੀ ਕਈ ਵਾਰ ਮੂਵੀ ਦੀ ਰਿਲੀਜ਼ ਡੇਟ 'ਚ ਬਦਲਾਵ ਕੀਤਾ ਜਾ ਚੁੱਕਿਆ ਹੈ। ਵੀ ਐਫ ਐਕਸ ਵਿੱਚ ਹਾਲੀਵੁੱਡ ਸਟੈਂਡਰਡ ਦੀ ਕਵਾਲਿਟੀ ਦੇਖਣ ਨੂੰ ਮਿਲਦੀ ਹੈ। VFX ਦਾ ਕੰਮ ਹਾਲੀਵੁੱਡ ਦੀ ਫਿਲਮ X - ਮੈਨ ਅਤੇ ਮਾਰਵਲ ਦੀ ਸੀਰੀਜ਼ ਦੀ ਯਾਦ ਦਵਾਉਂਦਾਂ ਹੈ। ਇਸਨੂੰ 3D ਅਤੇ 2D ਵਿੱਚ ਰਿਲੀਜ਼ ਕੀਤਾ ਜਾਵੇਗਾ। ਅਕਸ਼ੇ ਕੁਮਾਰ ਨੇ ਆਪ ਖੁਲਾਸਾ ਕੀਤਾ ਹੈ ਕਿ ਮੇਕਰਸ ਨੇ VFX ਉੱਤੇ 544 ਕਰੋੜ ਰੁਪਏ ਖਰਚ ਕੀਤੇ ਹਨ। ਇਹ ਪਹਿਲੀ ਵਾਰ ਹੈ ਜਦੋਂ ਭਾਰਤ ਵਿੱਚ ਬਣੀ ਕਿਸੇ ਫਿਲਮ ਦੇ ਵੀਐੱਫਐਕਸ ਉੱਤੇ ਇੰਨਾ ਭਾਰੀ ਭਰਕਮ ਅਮਾਉਂਟ ਖਰਚ ਕੀਤਾ ਗਿਆ ਹੋਵੇ। 2.0 ਦੇ VFX ਹੋਸ਼ ਉਡਾਣਾਂ ਵਾਲੇ ਹਨ। 2.0 ਦੀ ਮਿਆਦ 148 ਮਿੰਟ ਹੈ , ਯਾਨੀ ਇਹ 2 ਘੰਟੇ ਤੇ 28 ਮਿੰਟ ਦੀ ਫਿਲਮ ਹੈ।
ਵੱਡੇ ਬਜਟ ਵਾਲੀ ਫਿਲਮ 2.0 'ਤੇ ਡਾਇਰੇਕਟਰ ਐੱਸ ਸ਼ੰਕਰ ਨੇ 2 ਸਾਲ ਤੱਕ ਮਿਹਨਤ ਕੀਤੀ ਹੈ। ਰਨਟਾਇਮ ਦੇ ਲਿਹਾਜ਼ ਨਾਲ ਵੇਖੀਏ ਤਾਂ ਇਹ ਡਾਇਰੈਕਟਰ ਸ਼ੰਕਰ ਦੀ ਸਭ ਤੋਂ ਛੋਟੀ ਫਿਲਮ ਹੈ। 2.0 ਨੂੰ ਤਮਿਲ ਅਤੇ ਹਿੰਦੀ 'ਚ ਰਿਲੀਜ਼ ਕੀਤਾ ਜਾਵੇਗਾ ਅਤੇ 13 ਦੂਜੀਆਂ ਭਾਸ਼ਾਵਾਂ ਵਿੱਚ ਡਬ ਕੀਤਾ ਜਾਵੇਗਾ। 2.0 ਨੂੰ ਲੈ ਕੇ ਦਰਸ਼ਕਾਂ ਦੇ 'ਚ ਲੰਬੇ ਸਮੇਂ ਤੋਂ ਮਾਹੌਲ ਬਣਿਆ ਹੋਇਆ ਹੈ।ਦੱਸ ਦਈਏ , 2.0 ਰਜਨੀਕਾਂਤ ਦੀ ਤਮਿਲ ਫਿਲਮ 'ਰੋਬੋਟ' ਦਾ ਦੂਜਾ ਭਾਗ ਹੈ।
ਪਿੱਛਲੀ ਫਿਲਮ ਵਿੱਚ ਵੀ ਰਜਨੀਕਾਂਤ ਨੇ ਰੋਬੋਟ ਦਾ ਕਿਰਦਾਰ ਨਿਭਾਇਆ ਸੀ। ਹਾਂਲਾਂਕਿ ਇਸ ਵਾਰ ਉਨ੍ਹਾਂ ਨੂੰ ਕਾਫ਼ੀ ਮਾਰਡਨ ਅਤੇ ਐਂਡਵਾਂਸ ਲੁੱਕ ਦਿੱਤਾ ਗਿਆ ਹੈ। ਫਿਲਮ ਦਾ ਪਹਿਲਾ ਪਾਰਟ ਕਾਫ਼ੀ ਹਿੱਟ ਹੋਇਆ ਸੀ। ਇਸ ਵਾਰ 2.0 'ਚ ਐਮੀ ਜੈਕਸ਼ਨ ਵੀ ਨਜ਼ਰ ਆਉਣਗੇ। ਉੱਥੇ ਹੀ 2010 ਵਿੱਚ ਆਈ ਮੂਵੀ ਰੋਬੋਟ ਵਿੱਚ ਐਸ਼ਵਰਿਆ ਰਾਏ ਨਜ਼ਰ ਆਈ ਸਨ।