ਰਾਜਮੌਲੀ ਦੀ ਫ਼ਿਲਮ RRR ਦਾ ਹਿੰਦੀ ਟ੍ਰੇਲਰ ਹੋਇਆ ਰਿਲੀਜ਼,ਰਾਮ ਚਰਨ,ਆਲਿਆ ਭੱਟ ਤੇ ਅਜੇ ਦੇਵਗਨ ਦੀ ਦਿਖਾਈ ਦਿੱਤੀ ਦਮਦਾਰ ਝਲਕ
ਬਾਹੂਬਲੀ ਫ਼ਿਲਮ ਤੋਂ ਬਾਅਦ ਰਾਜ ਮੌਲੀ ਆਪਣੀ ਨਵੀਂ ਫ਼ਿਲਮ "RRR" ਨਾਲ ਜਲਦ ਹੀ ਦਰਸ਼ਕਾਂ ਦੇ ਰੁਬਰੂ ਹੋਣਗੇ। ਦਰਸ਼ਕਾਂ ਦੇ ਲੰਮੇਂ ਇੰਤਜ਼ਾਰ ਤੋਂ ਬਾਅਦ ਅੱਜ ਫ਼ਿਲਮ ਆਰਆਰਆਰ "RRR" ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਦੇ ਵਿੱਚ ਰਾਮ ਚਰਨ, ਆਲਿਆ ਭੱਟ ਅਤੇ ਅਜੇ ਦੇਵਗਨ ਵੀ ਮੁੱਖ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।
Image from google
ਦਰਸ਼ਕਾਂ ਵੱਲੋਂ ਇਸ ਫ਼ਿਲਮ ਦਾ ਟ੍ਰੇਲਰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਵਿੱਚ ਅਦਾਕਾਰ ਰਾਮ ਚਰਨ ਤੇਜਾ, ਜੂਨੀਅਰ ਐਨਟੀਆਰ, ਆਲਿਆ ਭੱਟ ਤੇ ਅਜੇ ਦੇਵਗਨ ਦੀ ਦਮਦਾਰ ਝਲਕ ਵੇਖੀ ਜਾ ਸਕਦੀ ਹੈ।
ਹੋਰ ਪੜ੍ਹੋ : ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੇ ਵਿਆਹ ਦੀਆਂ ਤਸਵੀਰਾਂ ਹੋਈਆਂ ਲੀਕ
ਰਾਜਮੌਲੀ ਦੀ ਇਹ ਫ਼ਿਲਮ ਬ੍ਰਿਟਿਸ਼ ਹਕੂਮਤ ਦੇ ਖਿਲਾਫ਼ ਆਰਆਰਆਰ ਦੇ ਦੋ ਕ੍ਰਾਂਤੀਕਾਰੀ, ਅੱਲਲੂਰੀ ਸੀਤਾਰਾਮ ਰਾਜੂ ਅਤੇ ਕੋਮਾਰਾਮ ਭੀਮ ਦੀ ਕਹਾਣੀ ਉੱਤੇ ਅਧਾਰਿਤ ਹੈ। ਇਨ੍ਹਾਂ ਦੋਹਾਂ ਕ੍ਰਾਂਤੀਕਾਰੀਆਂ ਨੇ ਹੀ ਹੈਦਰਾਬਾਦ ਦੇ ਨਿਜਾਮਾਂ ਅਤੇ ਬ੍ਰਿਟਿਸ਼ ਹਕੂਮਤ ਦੇ ਖਿਲਾਫ਼ ਜੰਗ ਲੜੀ ਸੀ।
ਹੋਰ ਪੜ੍ਹੋ : H'Bday ਸ਼ਤਰੁਘਨ ਸਿਨਹਾ: ਜਾਣੋ ਕਿੰਝ ਰਿਹਾ ਸ਼ਤਰੁਘਨ ਦਾ ਅਭਿਨੇਤਾ ਤੋਂ ਨੇਤਾ ਬਣਨ ਤੱਕ ਦਾ ਸਫ਼ਰ
ਇਹ ਫ਼ਿਲਮ ਭਾਵਨਾਤਮਕ, ਦੇਸ਼ ਭਗਤੀ ਅਤੇ ਐਕਸ਼ਨ ਨੂੰ ਦਰਸਾਉਂਦੀ ਹੈ। ਇਸ ਫ਼ਿਲਮ ਵਿੱਚ ਰਾਮ ਚਰਨ ਤੇਜਾ ਅਤੇ ਜੂਨੀਅਰ ਐਨਟੀਆਰ ਐਕਸ਼ਨ ਸੀਨ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਵਿੱਚ ਆਲਿਆ ਭੱਟ ਅਤੇ ਅਜੇ ਦੇਵਗਨ ਵੀ ਨਜ਼ਰ ਆਉਣਗੇ। ਇਸ ਫ਼ਿਲਮ ਰਾਹੀਂ ਆਲਿਆ ਭੱਟ ਟੌਲੀਵੁੱਡ ਵਿੱਚ ਡੈਬਯੂ ਕਰੇਗੀ। ਦੱਸ ਦਈਏ ਕਿ ਇਸ ਫ਼ਿਲਮ ਦੇ ਪਹਿਲਾਂ ਹੀ ਦੋ ਗੀਤ ਜਨਨੀ ਅਤੇ ਨਾਚੋ-ਨਾਚੋ ਰਿਲੀਜ਼ ਹੋ ਚੁੱਕੇ ਹਨ।
Image from google
ਰਾਜ ਮੌਲੀ ਦੀ ਫ਼ਿਲਮ "RRR" ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸ ਦੇ ਨਾਰਥ ਇੰਡੀਅਨ ਥ੍ਰੀਏਟ੍ਰੀਕਲ ਰਾਈਟਸ 140 ਕਰੋੜ ਰੁਪਏ ਵਿੱਚ ਵਿੱਕ ਚੁੱਕੇ ਹਨ। ਪੈਨ ਇੰਡੀਆ ਨਾਂਅ ਦੀ ਇੱਕ ਕੰਪਨੀ ਨੇ ਫ਼ਿਲਮ "RRR" ਦੇ ਨਾਰਥ ਇੰਡੀਅਨ ਥ੍ਰੀਏਟ੍ਰੀਕਲ, ਇਲੈਕਟ੍ਰੋਨਿਕ, ਸੈਟਾਲਾਈਟ ਤੇ ਡਿਜ਼ੀਟਲ ਰਾਈਟਸ ਨੂੰ ਰਿਕਾਰਡ ਤੋੜ ਕੀਮਤ ਉੱਤੇ ਖਰਿਦੀਆ ਹੈ। ਇਹ ਫ਼ਿਲਮ ਹਿੰਦੀ, ਤੇਲਗੂ, ਤਾਮਿਲ, ਮਲਿਆਲਮ ਅਤੇ ਕੰਨੜ ਭਾਸ਼ਾ ਵਿੱਚ ਉਪਲਬਧ ਹੈ।
ਦੱਸਣਯੋਗ ਹੈ ਕਿ ਇਹ ਫ਼ਿਲਮ ਰਿਲੀਜ਼ ਹੋ ਚੁੱਕੀ ਹੈ ਹੋਣ ਤੋਂ ਪਹਿਲਾਂ ਹੀ 900 ਕਰੋੜ ਦਾ ਬਿਜਨਸ ਕਰ ਚੁੱਕੀ ਹੈ। ਇਹ ਫ਼ਿਲਮ 7 ਜਨਵਰੀ 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਹ ਫ਼ਿਲਮ ਬਾਹੂਬਲੀ-2 ਦਾ ਰਿਕਾਰਡ ਤੋੜ ਸਕਦੀ ਹੈ।