ਰਾਜਾਮੌਲੀ ਦੀ ਫ਼ਿਲਮ RRR ਦੀ ਨਵੀਂ ਤਰੀਕ ਆਈ ਸਾਹਮਣੇ, 25 ਮਾਰਚ ਨੂੰ ਹੋਵੇਗੀ ਰਿਲੀਜ਼
ਸਾਊਥ ਫਿਲਮ ਇੰਡਸਟਰੀ ਦੇ ਦਿੱਗਜ ਨਿਰਦੇਸ਼ਕ ਐਸਐਸ ਰਾਜਾਮੌਲੀ ਦੀ ਫ਼ਿਲਮ 'ਆਰਆਰਆਰ' ਦੀ (RRR) ਦੀ ਰਿਲੀਜ਼ਿੰਗ ਡੇਟ ਸਾਹਮਣੇ ਆ ਗਈ ਹੈ। ਇਹ ਫ਼ਿਲਮ ਪਹਿਲਾਂ ਇਸੇ ਸਾਲ 7 ਜਨਵਰੀ ਨੂੰ ਰਿਲੀਜ਼ ਹੋਣੀ ਸੀ ਪਰ ਕੋਰੋਨਾ ਵਾਇਰਸ ਕਾਰਨ ਫ਼ਿਲਮ ਦੀ ਰਿਲੀਜ਼ਿੰਗ ਨੂੰ ਟਾਲ ਦਿੱਤਾ ਗਿਆ ਸੀ। ਜਲਦ ਹੀ ਇਹ ਫ਼ਿਲਮ ਰਿਲੀਜ਼ ਹੋਵੇਗੀ।
ਦੱਸ ਦਈਏ ਕਿ ਬਾਲੀਵੁੱਡ ਤੋਂ ਬਾਅਦ ਹੁਣ ਦਰਸ਼ਕ ਸਾਊਥ ਇੰਡੀਅਨ ਫ਼ਿਲਮਾਂ ਨੂੰ ਵੀ ਬਹੁਤ ਪਸੰਦ ਕਰ ਰਹੇ ਹਨ। ਹਾਲ ਹੀ ਵਿੱਚ ਰਿਲੀਜ਼ ਹੋਈ ਅੱਲੂ ਅਰਜੁਨ ਦੀ ਫ਼ਿਲਮ ਪੁਸ਼ਪਾ ਦਿ ਰਾਈਜ਼ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।
ਦੱਸ ਦਈਏ ਕਿ ਦਰਸ਼ਕ ਲੰਮੇਂ ਸਮੇਂ ਤੋਂ ਇਸ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ। ਇਹ ਫ਼ਿਲਮ ਸਾਲ 2021 ਵਿੱਚ 13 ਅਕਤੂਬਰ ਨੂੰ ਰਿਲੀਜ਼ ਹੋਣੀ ਸੀ, ਇਸ ਦੌਰਾਨ ਵੀ ਕੋਰੋਨਾ ਮਹਾਂਮਾਰੀ ਦੇ ਵੱਧਦੇ ਹੋਏ ਕੇਸਾਂ ਨੂੰ ਮੱਦੇਨਜ਼ਰ ਰੱਖਦੇ ਹੋਏ,ਫ਼ਿਲਮ ਦੀ ਰਿਲੀਜ਼ ਡੇਟ ਅੱਗੇ ਵੱਧਾ ਦਿੱਤੀ ਗਈ ਸੀ।
ਹੁਣ RRR Movies ਦੇ ਆਫ਼ੀਸ਼ੀਅਲ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕੀਤਾ ਗਿਆ ਹੈ। ਇਹ ਖਬਰ ਸਾਹਮਣੇ ਆਈ ਹੈ ਕਿ ਇਹ ਫਿਲਮ ਹੁਣ 25 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਕਰਦੇ ਹੋਏ ਕੈਪਸ਼ਨ ਵਿੱਚ #RRRonMarch25th, 2022.....FINALISED! ??ਲਿਖਿਆ ਗਿਆ ਹੈ। ਯਾਨੀ ਕਿ ਫ਼ਿਲਮ ਟੀਮ ਵੱਲੋ ਇਸ ਦੀ ਫ਼ਿਲਮ ਦੀ ਰਿਲੀਜ਼ ਡੇਟ 25 ਮਾਰਚ ਨੂੰ ਫਾਈਨਲ ਦੱਸਿਆ ਗਿਆ ਹੈ।
ਇਸ ਤੋਂ ਪਹਿਲਾਂ, ਡੀਵੀਵੀ ਐਂਟਰਟੇਨਮੈਂਟ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇੱਕ ਟਵੀਟ ਵਿੱਚ ਜਾਣਕਾਰੀ ਦਿੰਦੇ ਹੋਏ ਲਿਖਿਆ ਸੀ ਕਿ ਟੀਮ ਵੱਲੋਂ ਆਪਣੀ ਫ਼ਿਲਮ ਦੀ ਰਿਲੀਜ਼ ਲਈ ਦੋ ਤਰੀਕਾਂ 18 ਮਾਰਚ ਅਤੇ 28 ਅਪ੍ਰੈਲ ਰੱਖ ਰਹੀ ਹੈ।
ਹੋਰ ਪੜ੍ਹੋ : ਅਰਜੁਨ ਕਪੂਰ ਨੇ ਖਰੀਦੀ ਨਵੀਂ ਬਾਈਕ, ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਬਾਈਕ ਦੀਆਂ ਤਸਵੀਰਾਂ
ਇਸ ਟਵੀਟ 'ਚ ਲਿਖਿਆ ਗਿਆ ਸੀ, 'ਜੇਕਰ ਦੇਸ਼ 'ਚ ਮਹਾਮਾਰੀ ਦੀ ਸਥਿਤੀ ਬਿਹਤਰ ਹੁੰਦੀ ਹੈ ਅਤੇ ਸਥਿਤੀ ਠੀਕ ਰਹਿੰਦੀ ਹੈ, ਜਿਸ ਕਾਰਨ ਜੇਕਰ ਸਿਨੇਮਾਘਰ ਪੂਰੀ ਸਮਰੱਥਾ ਨਾਲ ਖੁੱਲ੍ਹਦੇ ਹਨ ਤਾਂ ਅਸੀਂ 18 ਮਾਰਚ ਨੂੰ ਦੇਸ਼ ਭਰ 'ਚ ਆਪਣੀ ਫਿਲਮ ਰਿਲੀਜ਼ ਕਰਨ ਲਈ ਤਿਆਰ ਹਾਂ। ਨਹੀਂ ਤਾਂ ਇਹ ਫ਼ਿਲਮ 28 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਪਹੁੰਚ ਜਾਵੇਗੀ।
Image from google
ਦੱਸਣਯੋਗ ਹੈ ਕਿ 18 ਮਾਰਚ ਨੂੰ ਹੋਲੀ ਅਤੇ 28 ਅਪ੍ਰੈਲ ਨੂੰ ਈਦ ਦਾ ਤਿਉਹਾਰ ਹੈ। ਪਰ ਹੁਣ ਇਹ ਫ਼ਿਲਮ 25 ਮਾਰਚ ਨੂੰ ਰਿਲੀਜ਼ ਹੋਵੇਗੀ, ਤੁਹਾਨੂੰ ਦੱਸ ਦੇਈਏ ਕਿ ਈਦ ਦੇ ਮੌਕੇ 'ਤੇ ਐੱਸ.ਐੱਸ. ਰਾਜਾਮੌਲੀ ਦੀ ਫ਼ਿਲਮ 'ਬਾਹੂਬਲੀ' ਵੀ ਰਿਲੀਜ਼ ਹੋਈ ਸੀ, ਜੋ ਵਿਸ਼ਵ ਭਰ ਵਿੱਚ ਸੁਪਰਹਿੱਟ ਰਹੀ।
View this post on Instagram