ਰਾਜਕੁਮਾਰ ਰਾਓ ਮਨਾ ਰਹੇ ਨੇ ਅੱਜ ਆਪਣਾ ਜਨਮਦਿਨ, ਜਾਣੋ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

Reported by: PTC Punjabi Desk | Edited by: Pushp Raj  |  August 31st 2022 10:17 AM |  Updated: August 31st 2022 10:17 AM

ਰਾਜਕੁਮਾਰ ਰਾਓ ਮਨਾ ਰਹੇ ਨੇ ਅੱਜ ਆਪਣਾ ਜਨਮਦਿਨ, ਜਾਣੋ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

Happy Birthday Rajkumar Rao: ਬਾਲੀਵੁੱਡ ਦੇ ਦਿੱਗਜ਼ ਅਦਾਕਾਰਾਂ ਦੀ ਸੂਚੀ 'ਚ ਸ਼ਾਮਲ ਰਾਜਕੁਮਾਰ ਰਾਓ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੇ ਨਸੁਪਨਿਆਂ ਦੇ ਸ਼ਹਿਰ 'ਚ ਕੁਝ ਕਰਨ ਦੇ ਜਨੂੰਨ ਨਾਲ ਆਏ ਰਾਜਕੁਮਾਰ ਨੇ ਸਖ਼ਤ ਸੰਘਰਸ਼ ਤੋਂ ਬਾਅਦ ਇਹ ਮੁਕਾਮ ਹਾਸਲ ਕੀਤਾ ਹੈ। ਆਪਣੀ ਅਦਾਕਾਰੀ ਦੇ ਦਮ 'ਤੇ ਇੰਡਸਟਰੀ 'ਚ ਵੱਖਰੀ ਪਛਾਣ ਬਣਾਉਣ ਵਾਲੇ ਰਾਜਕੁਮਾਰ ਦੇ ਸੰਘਰਸ਼ ਦੀ ਕਹਾਣੀ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

image From instagram

ਰਾਜਕੁਮਾਰ ਰਾਓ ਦੀ ਨਿੱਜ਼ੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਰਾਜਕੁਮਾਰ ਲਰਾਓ ਦਾ ਜਨਮ 31 ਅਗਸਤ 1984 ਨੂੰ ਹੋਇਆ ਸੀ। ਰਾਜਕੁਮਾਰ ਰਾਓ ਨੇ ਆਪਣੀ ਬਿਹਤਰੀਨ ਅਦਾਕਾਰੀ ਜਿਵੇਂ ਕਿ ਟ੍ਰੈਪਡ, ਸ਼ਾਦੀ ਮੇਂ ਜ਼ਰੂਰ ਆਨਾ, ਕਾਈ ਪੋ ਚੇ, ਨਿਊਟਨ ਆਦਿ ਵਰਗੀਆਂ ਸ਼ਾਨਦਾਰ ਫਿਲਮਾਂ ਵਿੱਚ ਕੰਮ ਕੀਤਾ ਹੈ। ਹਾਲਾਂਕਿ ਫਿਲਮ 'ਬਰੇਲੀ ਕੀ ਬਰਫੀ' ਤੋਂ ਅਭਿਨੇਤਾ ਨੂੰ ਅਸਲ ਪਛਾਣ ਮਿਲੀ, ਪਰ ਇਹ ਫਿਲਮ ਸੁਪਰਹਿੱਟ ਰਹੀ ਅਤੇ ਇਸ ਵਿੱਚ ਰਾਜਕੁਮਾਰ ਦੇ ਕੰਮ ਦੀ ਬਹੁਤ ਸ਼ਲਾਘਾ ਕੀਤੀ ਗਈ। ਰਾਜਕੁਮਾਰ ਲਈ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਣਾਉਣਾ ਆਸਾਨ ਨਹੀਂ ਸੀ। ਇਸ ਦੇ ਲਈ ਅਦਾਕਾਰ ਨੂੰ ਕੜਾ ਸੰਘਰਸ਼ ਕਰਨਾ ਪਿਆ।

image From instagram

ਅੱਜ ਅਸੀਂ ਤੁਹਾਨੂੰ ਰਾਜਕੁਮਾਰ ਰਾਓ ਦੇ ਸਟ੍ਰਗਲ ਦੇ ਦਿਨਾਂ ਬਾਰੇ ਦੱਸਾਂਗੇ, ਜਿਸ ਬਾਰੇ ਅਦਾਕਾਰ ਨੇ ਖੁਦ ਇੱਕ ਇੰਟਰਵਿਊ ਵਿੱਚ ਦੱਸਿਆ। ਰਾਜਕੁਮਾਰ ਰਾਓ ਦਾ ਕਹਿਣਾ ਹੈ ਕਿ ਮੁੰਬਈ 'ਚ ਸੰਘਰਸ਼ ਦੇ ਦਿਨਾਂ 'ਚ ਇਕ ਸਮਾਂ ਅਜਿਹਾ ਵੀ ਸੀ ਜਦੋਂ ਉਨ੍ਹਾਂ ਨੂੰ ਪਾਰਲੇ ਜੀ ਬਿਸਕੁਟ ਖਾ ਕੇ ਗੁਜ਼ਾਰਾ ਕਰਨਾ ਪੈਂਦਾ ਸੀ। ਰਾਜਕੁਮਾਰ ਅਨੁਸਾਰ ਇਹ ਉਹ ਸਮਾਂ ਸੀ ਜਦੋਂ ਉਸ ਦੇ ਬੈਂਕ ਖਾਤੇ ਵਿੱਚ 18 ਰੁਪਏ ਵੀ ਨਹੀਂ ਸਨ।

ਰਾਜਕੁਮਾਰ ਨੇ ਦੱਸਿਆ ਕਿ ਸੰਘਰਸ਼ ਦੇ ਉਸ ਦੌਰ ਵਿੱਚ ਕੁਝ ਦੋਸਤਾਂ ਨੇ ਉਸ ਦੀ ਬਹੁਤ ਮਦਦ ਕੀਤੀ। ਰਾਜਕੁਮਾਰ ਰਾਓ ਇਹ ਵੀ ਦੱਸਦੇ ਹਨ ਕਿ ਉਹ ਬਚਪਨ ਤੋਂ ਹੀ ਅਭਿਨੇਤਾ ਬਣਨਾ ਚਾਹੁੰਦੇ ਸਨ ਅਤੇ ਇਸ ਲਈ ਉਨ੍ਹਾਂ ਕੋਲ 'ਪਲਾਨ ਬੀ' ਵਰਗਾ ਕੁਝ ਨਹੀਂ ਸੀ।

image From instagram

ਹੋਰ ਪੜ੍ਹੋ: ਨੈਸ਼ਨਲ ਸਪੋਰਟਸ ਡੇਅ 'ਤੇ ਜਾਣੋ ਸਿਹਤਮੰਦ ਰਹਿਣ ਲਈ ਕਿਉਂ ਜ਼ਰੂਰੀ ਹਨ ਖੇਡਾਂ

ਰਾਜਕੁਮਾਰ ਰਾਓ ਦਾ ਕੋਈ ਫਿਲਮੀ ਪਿਛੋਕੜ ਨਹੀਂ ਹੈ। ਅਦਾਕਾਰ ਨੇ ਇਸ ਇੰਟਰਵਿਊ 'ਚ ਇਹ ਵੀ ਦੱਸਿਆ ਸੀ ਕਿ ਬਾਹਰੀ ਲੋਕਾਂ ਲਈ ਇੰਡਸਟਰੀ 'ਚ ਆਪਣੀ ਜਗ੍ਹਾ ਬਣਾਉਣਾ ਬਹੁਤ ਮੁਸ਼ਕਲ ਕੰਮ ਹੈ। ਰਾਜਕੁਮਾਰ ਰਾਓ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਇਸ ਵਿੱਚ 'ਸਟ੍ਰੀ 2' ਅਤੇ 'ਮਿਸਟਰ ਐਂਡ ਮਿਸਿਜ਼ ਮਾਹੀ' (ਮਿਸਟਰ ਔਰ ਮਿਸਿਜ਼ ਮਾਹੀ) ਵਰਗੀਆਂ ਫਿਲਮਾਂ ਸ਼ਾਮਲ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network