ਰਾਜਕੁਮਾਰ ਸੰਤੋਸ਼ੀ ਦੀ ਫ਼ਿਲਮ 'ਗਾਂਧੀ ਗੋਡਸੇ ਏਕ ਯੁੱਧ' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ
Film 'Gandhi Godse Ek Yudh' trailer: ਜਦੋਂ ਵੀ ਹਿੰਦੀ ਸਿਨੇਮਾ ਦੇ ਦਿੱਗਜ ਨਿਰਦੇਸ਼ਕਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਸ 'ਚ ਰਾਜਕੁਮਾਰ ਸੰਤੋਸ਼ੀ ਦਾ ਨਾਂ ਵੀ ਆਉਂਦਾ ਹੈ। ਲੰਬੇ ਸਮੇਂ ਬਾਅਦ ਰਾਜਕੁਮਾਰ ਸੰਤੋਸ਼ੀ ਆਪਣੀ ਨਵੀਂ ਫ਼ਿਲਮ 'ਗਾਂਧੀ ਗੋਡਸੇ ਏਕ ਯੁੱਧ' ਰਾਹੀਂ ਵੱਡੇ ਪਰਦੇ 'ਤੇ ਵਾਪਸੀ ਕਰਨ ਜਾ ਰਹੇ ਹਨ। ਹੁਣ ਇਸ ਫ਼ਿਲਮ ਦਾ ਸ਼ਾਨਦਾਰ ਟ੍ਰੇਲਰ 11 ਜਨਵਰੀ ਨੂੰ ਰਿਲੀਜ਼ ਹੋ ਗਿਆ ਹੈ। ਇਸ 'ਚ ਮਹਾਤਮਾ ਗਾਂਧੀ ਅਤੇ ਨੱਥੂਰਾਮ ਗੋਡਸੇ ਦੇ ਵਿਚਾਰਾਂ ਵਿਚਕਾਰ ਸਖ਼ਤ ਮਤਭੇਦ ਦਿਖਾਏ ਗਏ ਹਨ।
Image Source : Twitter
2 ਜਨਵਰੀ ਨੂੰ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਦੀ ਫ਼ਿਲਮ 'ਗਾਂਧੀ ਗੋਡਸੇ ਏਕ ਯੁੱਧ' ਦਾ ਟੀਜ਼ਰ ਸਾਹਮਣੇ ਆਇਆ ਸੀ। ਉਦੋਂ ਤੋਂ ਹਰ ਕੋਈ ਇਸ ਫ਼ਿਲਮ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। ਅਜਿਹੇ 'ਚ ਹੁਣ ਦਰਸ਼ਕਾਂ ਦੀ ਮੰਗ 'ਤੇ ਫਿਲਮ 'ਗਾਂਧੀ ਗੋਡਸੇ ਏਕ ਯੁੱਧ' ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ। 3 ਮਿੰਟ 10 ਸੈਕਿੰਡ ਦੇ ਇਸ ਫ਼ਿਲਮ ਦੇ ਟ੍ਰੇਲਰ 'ਚ ਤੁਸੀਂ ਭਾਰਤ ਦੇ ਉਸ ਦੌਰ ਬਾਰੇ ਜਾਣ ਸਕੋਗੇ, ਜਿੱਥੇ ਆਜ਼ਾਦੀ ਤੋਂ ਬਾਅਦ ਦੇਸ਼ ਦੀ ਵੰਡ ਦੇ ਹਾਲਾਤ ਬਣੇ ਹੋਏ ਸਨ।
ਮਹਾਤਮਾ ਗਾਂਧੀ ਅਤੇ ਨੱਥੂਰਾਮ ਗੋਡਸੇ ਵਿਚਕਾਰ ਤਣਾਅ ਕਿਵੇਂ ਸ਼ੁਰੂ ਹੋਇਆ ਅਤੇ ਗੋਡਸੇ ਗਾਂਧੀ ਦੇ ਵਿਚਾਰਾਂ ਦੇ ਵਿਰੁੱਧ ਕਿਉਂ ਸੀ? ਗਾਂਧੀ ਗੋਡਸੇ ਏਕ ਯੁੱਧ ਦੇ ਇਸ ਸ਼ਾਨਦਾਰ ਟ੍ਰੇਲਰ ਵਿੱਚ ਤੁਹਾਨੂੰ ਅਜਿਹੀਆਂ ਕਈ ਦਿਲਚਸਪ ਕਹਾਣੀਆਂ ਵੇਖਣ ਨੂੰ ਮਿਲਣਗੀਆਂ।
Image Source : Twitter
ਇਹ ਫ਼ਿਲਮ ਗਾਂਧੀ ਅਤੇ ਗੋਡਸੇ ਦੀਆਂ ਵੱਖੋ-ਵੱਖ ਵਿਚਾਰਧਾਰਾਵਾਂ ਨੂੰ ਵੀ ਦਰਸਾਉਂਦੀ ਜਾਪਦੀ ਹੈ। ਰਾਜਕੁਮਾਰ ਸੰਤੋਸ਼ੀ ਦੀ ਫ਼ਿਲਮ ਦੇ ਟ੍ਰੇਲਰ ਤੋਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫ਼ਿਲਮ ਸਿਨੇਮਾਘਰਾਂ 'ਚ ਕਮਾਲ ਕਰ ਸਕਦੀ ਹੈ।
ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਰਾਜਕੁਮਾਰ ਸੰਤੋਸ਼ੀ ਦੀ ਇਹ ਫ਼ਿਲਮ 'ਗਾਂਧੀ ਗੋਡਸੇ ਏਕ ਯੁੱਧ' ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਗਣਤੰਤਰ ਦਿਵਸ ਯਾਨੀ 26 ਜਨਵਰੀ ਦੇ ਮੌਕੇ 'ਤੇ ਫ਼ਿਲਮ 'ਗਾਂਧੀ ਗੋਡਸੇ ਏਕ ਯੁੱਧ' ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
Image Source : Twitter
ਹੋਰ ਪੜ੍ਹੋ: ਸਮਾਂਥਾ ਰੂਥ ਦੇ ਬਚਾਅ 'ਚ ਆਏ ਵਰੁਣ ਧਵਨ, ਅਦਾਕਾਰਾ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ
ਗੁਜਰਾਤੀ ਫ਼ਿਲਮ ਨਿਰਦੇਸ਼ਕ ਦੀਪਕ ਅੰਤਾਨੀ ਇਸ ਫਿਲਮ ''ਚ ਮਹਾਤਮੀ ਗਾਂਧੀ ਦੀ ਭੂਮਿਕਾ ''ਚ ਨਜ਼ਰ ਆਉਣ ਵਾਲੇ ਹਨ। ਜਦੋਂ ਕਿ ਨੱਥੂਰਾਮ ਗੋਡਸੇ ਦਾ ਕਿਰਦਾਰ ਚਿਨਮਯ ਮੰਡੇਲਕਰ ਨੇ ਨਿਭਾਇਆ ਹੈ। ਦੱਸਣਯੋਗ ਹੈ ਕਿ ਰਾਜਕੁਮਾਰ ਸੰਤੋਸ਼ੀ ਦੀ ਧੀ ਤਨੀਸ਼ਾ ਸੰਤੋਸ਼ੀ ਵੀ ਇਸ ਫ਼ਿਲਮ 'ਚ ਡੈਬਿਊ ਕਰਦੀ ਨਜ਼ਰ ਆਵੇਗੀ।