ਰਾਜਕੁਮਾਰ ਰਾਓ ਤੇ ਜਾਹਨਵੀ ਕਪੂਰ ਨੇ ਸ਼ੁਰੂ ਕੀਤੀ 'ਮਿਸਟਰ ਐਂਡ ਮਿਸਜ਼ ਮਾਹੀ' ਦੀ ਸ਼ੂਟਿੰਗ, ਵੇਖੋ ਤਸਵੀਰਾਂ

Reported by: PTC Punjabi Desk | Edited by: Pushp Raj  |  May 09th 2022 04:13 PM |  Updated: May 09th 2022 04:19 PM

ਰਾਜਕੁਮਾਰ ਰਾਓ ਤੇ ਜਾਹਨਵੀ ਕਪੂਰ ਨੇ ਸ਼ੁਰੂ ਕੀਤੀ 'ਮਿਸਟਰ ਐਂਡ ਮਿਸਜ਼ ਮਾਹੀ' ਦੀ ਸ਼ੂਟਿੰਗ, ਵੇਖੋ ਤਸਵੀਰਾਂ

ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਆਪਣੀ ਦਮਦਾਰ ਐਕਟਿੰਗ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਿੱਚ ਕਾਮਯਾਬ ਰਹਿੰਦੇ ਹਨ। ਫਿਲਮ ਬਧਾਈ  ਦੋ ਤੋਂ ਬਾਅਦ ਰਾਜਕੁਾਰ ਰਾਓ ਜਲਦ ਹੀ ਆਪਣੀ ਫਿਲਮ 'ਮਿਸਟਰ ਐਂਡ ਮਿਸਜ਼ ਮਾਹੀ' ਨਾਲ ਜਲਦ ਹੀ ਦਰਸ਼ਕਾਂ ਦੇ ਰੁਬਰੂ ਹੋਣਗੇ। ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਜਾਹਨਵੀ ਕਪੂਰ ਵੀ ਲੀਡਿੰਗ ਰੋਲ 'ਚ ਨਜ਼ਰ ਆਵੇਗੀ।

Image Source: twitter

ਰਾਜਕੁਮਾਰ ਰਾਓ ਅਤੇ ਜਾਹਨਵੀ ਕਪੂਰ ਨੇ ਫਿਲਮ 'ਮਿਸਟਰ ਐਂਡ ਮਿਸਜ਼ ਮਾਹੀ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫਿਲਮ ਦੀ ਸ਼ੂਟਿੰਗ ਅੱਜ ਤੋਂ ਹੀ ਯਾਨੀ ਕਿ 9 ਮਈ ਤੋਂ ਸ਼ੁਰੂ ਹੋ ਗਈ ਹੈ। ਰਾਜਕੁਮਾਰ ਰਾਓ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕਰ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਕਰਨ ਜੌਹਰ ਤੇ ਧਰਮਾ ਪ੍ਰੋਡਕਸ਼ਨ ਨੇ ਵੀ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ।

ਸ਼ੂਟਿੰਗ ਸ਼ੁਰੂ ਹੋਣ ਦੇ ਪਹਿਲੇ ਦਿਨ ਫਿਲਮ ਦੇ ਸੈੱਟ ਤੋਂ ਕਲੈਪਬੋਰਡ ਦੀ ਤਸਵੀਰ ਸ਼ੇਅਰ ਕਰਦੇ ਹੋਏ, ਧਰਮਾ ਪ੍ਰੋਡਕਸ਼ਨ ਨੇ ਕੈਪਸ਼ਨ ਵਿੱਚ ਲਿਖਿਆ - "ਮੈਦਾਨ ਤਿਆਰ ਹੈ ਅਤੇ ਟੀਮ #Mr & MrsMahi ਪੂਰੀ ਤਰ੍ਹਾਂ ਤਿਆਰ ਹੈ... ਸ਼ੂਟਿੰਗ ਦਾ ਪਹਿਲਾ ਦਿਨ ਸ਼ੁਰੂ ਹੋ ਗਿਆ ਹੈ।" ਇਸ ਫਿਲਮ 'ਚ ਰਾਜਕੁਮਾਰ ਰਾਓ ਮਹਿੰਦਰਾ ਅਤੇ ਜਾਹਨਵੀ ਕਪੂਰ ਮਹਿਲਾ ਕ੍ਰਿਕਟਰ ਦੇ ਰੂਪ 'ਚ ਨਜ਼ਰ ਆਉਣ ਵਾਲੇ ਹਨ।

Image Source: twitter

ਹੋਰ ਪੜ੍ਹੋ : ਅਫਸਾਨਾ ਖਾਨ ਤੇ ਸਾਜ਼ ਜਲਦ ਹੀ ਭਾਰਤੀ ਸਿੰਘ ਤੇ ਹਰਸ਼ ਦੇ ਸ਼ੋਅ ਖ਼ਤਰਾ-ਖ਼ਤਰਾ 'ਚ ਆਉਣਗੇ ਨਜ਼ਰ

ਦੱਸਣਯੋਗ ਹੈ ਕਿ ਨਵੰਬਰ 2021 ਵਿੱਚ, ਫਿਲਮ ਨਿਰਮਾਤਾ ਕਰਨ ਜੌਹਰ ਨੇ ਜਾਹਨਵੀ ਕਪੂਰ ਅਤੇ ਰਾਜਕੁਮਾਰ ਰਾਓ ਦੀ ਨਵੀਂ ਫਿਲਮ ਮਿਸਟਰ ਐਂਡ ਮਿਸਿਜ਼ ਮਾਹੀ ਦਾ ਐਲਾਨ ਕੀਤਾ ਸੀ। ਕਰਨ ਨੇ ਫਿਲਮ ਦਾ ਐਲਾਨ ਕਰਦੇ ਹੋਏ ਲਿਖਿਆ, "ਇੱਕ ਸੁਫਨਾ ਜਿਸ ਦਾ ਪਿਛਾ ਦੋ ਦਿਲਾਂ ਨੇ ਕੀਤਾ ਹੈ। ਪੇਸ਼ ਕਰਦੇ ਹਾਂ #Mr and Mrs Mahi, ਇਸ ਦਾ ਨਿਰਦੇਸ਼ਨ ਸ਼ਰਨ ਸ਼ਰਮਾ ਕਰ ਰਹੇ ਹਨ। ਰਾਜਕੁਮਾਰ ਰਾਓ ਅਤੇ ਜਾਹਨਵੀ ਕਪੂਰ ਸਟਾਰਰ, ਇਹ ਫਿਲਮ 7 ਅਕਤੂਬਰ 2022 ਨੂੰ ਸਿਨੇਮਾਘਰਾਂ ਵਿੱਚ ਆਵੇਗੀ।"

Image Source: twitter

ਸ਼ਰਨ ਸ਼ਰਮਾ ਵੱਲੋਂ ਨਿਰਦੇਸ਼ਿਤ ਇਸ ਫਿਲਮ ਵਿੱਚ ਮਹਿਲਾ ਕ੍ਰਿਕਟਰ ਦਾ ਕਿਰਦਾਰ ਅਦਾ ਕਰਨ ਲਈ ਜਾਹਨਵੀ ਕਪੂਰ ਨੇ ਪ੍ਰੋਫੈਸ਼ਨਲ ਟ੍ਰੇਨਿੰਗ ਹਾਸਲ ਕੀਤੀ ਹੈ। ਜਾਹਨਵੀ ਨੇ ਇਹ ਟ੍ਰੇਨਿੰਗ ਆਪਣੇ ਕਿਰਦਾਰ ਨੂੰ ਚੰਗੀ ਤਰ੍ਹਾਂ ਨਿਭਾਏ ਜਾਣ ਦੀ ਇੱਛਾ ਨਾਲ ਲਈ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network