ਰਾਜਕੁਮਾਰ ਰਾਓ ਨੇ ਰਾਜ ਅਤੇ ਡੀਕੇ ਨਾਲ ਆਪਣੇ ਆਉਣ ਵਾਲੇ ਪ੍ਰੋਜੈਕਟ ਦੀ ਕੀਤੀ ਪੁਸ਼ਟੀ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਾਜਕੁਮਾਰ ਰਾਓ ਉਨ੍ਹਾਂ ਕਲਾਕਾਰਾਂ ਚੋਂ ਇੱਕ ਹਨ ਜਿਨ੍ਹਾਂ ਦੇ ਪ੍ਰੋਜੈਕਟਾਂ ਨੂੰ ਦਰਸ਼ਕ ਹਮੇਸ਼ਾ ਉਡੀਕਦੇ ਹਨ। ਅਦਾਕਾਰ ਨੇ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਫਿਲਮਾਂ ਨਾਲ ਫ਼ਿਲਮ ਜਗਤ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਹੁਣ ਰਾਜਕੁਮਾਰ ਰਾਓ ਜਲਦ ਹੀ ਇੱਕ ਹੋਰ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹਨ।
ਉਨ੍ਹਾਂ ਨੇ ਪ੍ਰਸਿੱਧ ਨਿਰਦੇਸ਼ਕ ਰਾਜ ਅਤੇ ਡੀਕੇ ਦੇ ਨਾਲ ਆਪਣੇ ਆਉਣ ਵਾਲੇ ਪ੍ਰੋਜੈਕਟ ਦੀ ਪੁਸ਼ਟੀ ਕੀਤੀ ਹੈ।
ਦੱਸ ਦਈਏ ਕਿ ਰਾਜਕੁਮਾਰ ਰਾਓ ਦੂਜੀ ਵਾਰ ਇਸ ਫ਼ਿਲਮ ਨਿਰਮਾਤਾ ਜੋੜੀ ਨਾਲ ਕੰਮ ਕਰ ਰਹੇ ਹਨ। ਰਾਜ ਅਤੇ ਡੀਕੇ ਨੇ ਪਹਿਲਾਂ 2018 ਦੀ ਸੁਪਰਹਿੱਟ ਫ਼ਿਲਮ "ਇਸਤਰੀ" ਵਿੱਚ ਕੰਮ ਕੀਤਾ ਸੀ,ਜੋ ਕਿ ਰਾਜ ਅਤੇ ਡੀਕੇ ਵੱਲੋਂ ਲਿਖੀ ਅਤੇ ਬਣਾਈ ਗਈ ਸੀ।
ਰਾਜਕੁਮਾਰ ਰਾਓ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਖ਼ੁਦ ਦੀ ਦੋਹਾਂ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਅਤੇ ਕੈਪਸ਼ਨ ਦਿੱਤਾ, "ਰੋਮਾਂਚਕ ਸ਼ੁਰੂਆਤ। ਮੈਂ ਸਭ ਤੋਂ ਪ੍ਰਤਿਭਾਸ਼ਾਲੀ ਜੋੜੀ @rajanddk ਦੇ ਨਾਲ ਕੁਝ ਬਹੁਤ ਰੋਮਾਂਚਕ ਸ਼ੁਰੂ ਕਰਨ ਲਈ ਬਹੁਤ ਰੋਮਾਂਚਿਤ ਹਾਂ। ਇਸ ਨੂੰ ਦੇਖਣ ਲਈ ਤੁਹਾਡੇ ਲੋਕਾਂ ਦਾ ਇੰਤਜ਼ਾਰ ਨਹੀਂ ਕਰ ਸਕਦਾ। ਸਾਡੇ ਨਾਲ ਜੁੜੇ ਰਹੋ। ਹੋਰ ਜਾਨਣ ਲਈ❤️"
ਹੋਰ ਪੜ੍ਹੋ : ਲਤਾ ਮੰਗੇਸ਼ਕਰ ਦੀ ਸਿਹਤ 'ਚ ਹੋ ਰਿਹਾ ਸੁਧਾਰ, ਟੀਮ ਨੇ ਬਿਆਨ ਜਾਰੀ ਕਰ ਫੈਨਜ਼ ਨੂੰ ਝੂਠੀਆਂ ਖ਼ਬਰਾਂ ਤੋਂ ਬੱਚਣ ਦੀ ਕੀਤੀ ਅਪੀਲ
ਹਾਲਾਂਕਿ ਅਦਾਕਾਰ ਨੇ ਪ੍ਰੋਜੈਕਟਾਂ ਬਾਰੇ ਜ਼ਿਆਦਾ ਖੁਲਾਸਾ ਨਹੀਂ ਕੀਤਾ ਹੈ। ਜਿਵੇਂ ਹੀ ਰਾਜਕੁਮਾਰ ਰਾਓ ਨੇ ਜਾਣਕਾਰੀ ਸਾਂਝੀ ਕੀਤੀ, ਉਨ੍ਹਾਂ ਦੇ ਫੈਨਜ਼ ਅਤੇ ਦੋਸਤ ਇਸ ਹੈਰਾਨੀਜਨਕ ਖ਼ਬਰ ਨੂੰ ਸੁਣ ਕੇ ਖੁਸ਼ ਹੋ ਗਏ।
ਫੈਨਜ਼ ਦੇ ਨਾਲ-ਨਾਲ ਕਈ ਬਾਲੀਵੁੱਡ ਸੈਲੇਬਸ ਵੀ ਰਾਜਕੁਮਾਰ ਦੀ ਇਸ ਪੋਸਟ ਬਹੁਤ ਪਸੰਦ ਕਰ ਰਹੇ ਹਨ। ਅਦਾਕਾਰਾ ਭੂਮੀ ਪੇਡਨੇਕਰ ਰਾਜਕੁਮਾਰ ਨੂੰ ਉਨ੍ਹਾਂ ਦੇ ਆਉਣ ਵਾਲੇ ਪ੍ਰੋਜੈਕਟ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਪ੍ਰੋਜੈਕਟ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ।
ਇਸ ਤੋਂ ਇਲਾਵਾ, ਮੋਨਿਕਾ, ਓ ਮਾਈ ਡਾਰਲਿੰਗ, ਮਿਸਟਰ ਅਤੇ ਮਿਸਿਜ਼ ਮਾਹੀ, ਅਗਲੇ ਕੁਝ ਹੋਰ ਪ੍ਰੋਜੈਕਟ ਹਨ, ਜਿਨ੍ਹਾਂ ਵਿੱਚ ਦਰਸ਼ਕ ਰਾਜਕੁਮਾਰ ਰਾਓ ਨੂੰ ਵੇਖ ਸਕਣਗੇ।