ਗਾਇਕ 'ਤੇ ਗੀਤਕਾਰ ਰਾਜ ਰਣਜੋਧ ਨੇ ਵਿਦੇਸ਼ ਦੀ ਧਰਤੀ 'ਤੇ ਬਿਆਨ ਕੀਤਾ ਪੰਜਾਬ ਦਾ ਦਰਦ,ਸੁਣਨ ਵਾਲੇ ਹੋਏ ਭਾਵੁਕ
ਰਾਜ ਰਣਜੋਧ ਨੇ ਟੋਰਾਂਟੋ 'ਚ ਆਪਣੇ ਗੀਤਾਂ 'ਤੇ ਪਰਫਾਰਮੈਂਸ ਦਿੱਤੀ । ਆਪਣੀ ਪਰਫਰਾਮੈਂਸ ਸ਼ੁਰੂ ਕਰਨ ਤੋਂ ਪਹਿਲਾਂ ਰਾਜ ਰਣਜੋਧ ਨੇ ਕਿਹਾ ਕਿ "ਸਭ ਤੋਂ ਪਹਿਲਾਂ ਉਹ ਰੱਬ ਦਾ ਨਾਂ ਲੈਣਗੇ ਅਤੇ ਉਨ੍ਹਾਂ ਦਾ ਰੱਬ ਉਨ੍ਹਾਂ ਦੀ ਮਾਂ ਹੈ ਅਤੇ ਜਿਸ ਨੇ ਰੱਬ ਰਾਜ਼ੀ ਕਰ ਲਿਆ ਉਸ ਨੇ ਰੱਬ ਨੂੰ ਰਾਜ਼ੀ ਕਰ ਲਿਆ । ਇਸ ਲਈ ਮੇਰਾ ਇਹ ਗੀਤ ਇਸ ਸ਼ੋਅ 'ਚ ਬੈਠੀਆਂ ਸਾਰੀਆਂ ਮਾਵਾਂ ਅਤੇ ਭੈਣਾਂ ਨੂੰ ਡੈਡੀਕੇਟ ਕਰਦਾ ਹਾਂ ।
ਹੋਰ ਵੇਖੋ:ਇੱਕ ਤੋਂ ਬਾਅਦ ਹਿੱਟ ਗੀਤ ਦੇ ਰਹੇ ਹਨ ਰਾਜ ਰਣਜੋਧ,ਦਿਲਜੀਤ ਦੋਸਾਂਝ ਵੀ ਕਰਦੇ ਹਨ ਗੀਤਾਂ ਨੂੰ ਪਸੰਦ
ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੇ ਹਾਲਾਤਾਂ ਨੂੰ ਵੀ ਬਿਆਨ ਕੀਤਾ ਹੈ । ਇਸ ਮੌਕੇ ਉਨ੍ਹਾਂ ਡਾਕਟਰ ਬਲਵਿੰਦਰ ਦੀ ਲਿਖੀ ਹੋਈ ਲਿਖਤ ਵੀ ਪੇਸ਼ ਕੀਤੀ 'ਹੱਥੀਂ ਬਿਸਲਰੀ ਰੱਖੀ ਹੋਈ ਹੈ ਓ ਪਾਣੀਆਂ 'ਚ ਜ਼ਹਿਰ ਘੁਲ ਗਏ ਸਾਡੀ ਵੇਖ ਲਓ ਤਰੱਕੀ ਹੋਈ ਏ,ਵਿਹੜੇ ਭਰੇ ਹੋਏ ਨੇ ਕਾਰਾਂ ਦੇ ਓ ਸਮੈਕ 'ਚ ਸਕੂਨ ਭਾਲਦੇ ਅੱਜ ਪੁੱਤ ਸਰਦਾਰਾਂ ਦੇ ।
https://www.instagram.com/p/Bzhh4khlNo7/
ਵੱਡੀ ਕੋਠੀ ਨੂੰ ਤਾਲਾ ਲੱਗਿਆ ਓ ਪੰਜਾਬ ਦੀਏ ਮਿੱਟੀਏ ਨੀ ਤੈਨੂੰ ਕਿੱਦਾਂ ਦਾ ਸਰਾਪ ਲੱਗਿਆ" ।ਪੰਜਾਬ ਦੇ ਇਸ ਦਰਦ ਨੂੰ ਰਾਜ ਰਣਜੋਧ ਨੇ ਵਿਦੇਸ਼ ਦੀ ਧਰਤੀ 'ਤੇ ਬਿਆਨ ਕੀਤਾ ਤਾਂ ਹਰ ਪੰਜਾਬੀ ਗੰਭੀਰ ਹੋ ਗਿਆ। ਜਿਸ ਤੋਂ ਬਾਅਦ ਰਾਜ ਰਣਜੋਧ ਨੇ ਇਸ ਵਿਸ਼ੇ ਨੂੰ ਬਦਲਦਿਆਂ ਹੋਇਆਂ ਉਨ੍ਹਾਂ ਨੇ ਆਪਣੇ ਗੀਤ ਗਾ ਕੇ ਸੁਣਾਉਣੇ ਸ਼ੁਰੂ ਕਰ ਦਿੱਤੇ ।
https://www.instagram.com/p/BzExDaxlZOD/