ਆ ਰਹੀ ਹੈ ਰਘੁ ਤੇ ਰੁਕਮਣੀ ਦੀ ਨਵੀਂ ਫ਼ਿਲਮ "ਮੇਡ ਇਨ ਚਾਈਨਾ"
ਬਾਲੀਵੁੱਡ ਦੇ ਬੜੇ ਹੀ ਟੈਲੇਂਟਿਡ ਅਭਿਨੇਤਾ ਰਾਜਕੁਮਾਰ ਰਾਓ raj kumar rao ਹਰ ਸਾਲ ਆਪਣੇ ਨਵੇਂ ਆਉਣ ਵਾਲੇ ਪ੍ਰੋਜੈਕਟਾਂ ਨਾਲ ਸਫਲਤਾ ਦੀਆਂ ਰਾਹਾਂ ਤੇ ਚੱਲ ਰਹੇ ਹਨ| ਪਿਛਲੇ ਸਾਲ ਹੀ ਉਨ੍ਹਾਂ ਦੀ ਫਿਲਮ 'ਨਿਊਟਨ' ਆਸਕਰ ਲਈ ਚੁੰਨੀ ਗਈ ਸੀ। ਉਨ੍ਹਾਂ ਦੀ ਹਾਲ ਹੀ ਵਿੱਚ ਰਿਲੀਜ ਹੋਈ ਫਿਲਮ 'ਸਤ੍ਰੀ' bollywood film ਬਾਕਸ ਆਫਿਸ 'ਤੇ ਧਮਾਲਾਂ ਮਚਾ ਰਹੀ ਹੈ ਅਤੇ ਕਈ ਨਵੇਂ ਰਿਕਾਰਡ ਆਪਣੇ ਨਾਂ ਦਰਜ ਕਰਵਾ ਰਹੀ ਹੈ।
https://twitter.com/RajkummarRao/status/1041613694436704256
ਰਾਜਕੁਮਾਰ ਰਾਓ raj kumar rao ਵਲੋਂ ਹਾਲ ਹੀ ਵਿੱਚ ਆਪਣੀ ਆਉਣ ਵਾਲੀ ਫਿਲਮ 'ਮੇਡ ਇੰਨ ਚਾਈਨਾ' ਦੀ ਇਕ ਤਸਵੀਰ ਸੋਸ਼ਲ ਮੀਡਿਆ ਤੇ ਸਾਂਝਾ ਕੀਤੀ ਗਈ ਹੈ| ਉਹਨਾਂ ਵਲੋਂ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਇੱਕ ਤਸਵੀਰ ਵਿੱਚ ਉਹ ਅਭਿਨੇਤਰੀ ਮੌਨੀ ਰਾਏ ਦੇ ਨਾਲ ਨਜ਼ਰ ਆ ਰਹੇ ਹਨ | ਤਸਵੀਰ ਵਿੱਚ ਉਹਨਾਂ ਵਲੋਂ ਫਿਲਮ 'ਚ ਨਿਭਾਏ ਜਾਣ ਵਾਲੇ ਕਿਰਦਾਰ ਦਾ ਨਾਂ ਵੀ ਲਿਖਿਆ ਹੈ।
ਰਾਜਕੁਮਾਰ ਫਿਲਮ 'ਚ ਰਘੂ ਦੇ ਕਿਰਦਾਰ 'ਚ ਨਜ਼ਰ ਆਉਣਗੇ, ਜਦਕਿ ਮੌਨੀ ਰੁਕਮਣੀ ਦੇ ਕਿਰਦਾਰ 'ਚ ਨਜ਼ਰ ਆਵੇਗੀ। ਫਿਲਮ 'ਚ ਉਨ੍ਹਾਂ ਤੋਂ ਇਲਾਵਾ ਬੋਮਨ ਈਰਾਨੀ ਵੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਹ ਫਿਲਮ 15 ਅਗਸਤ, 2019 ਨੂੰ ਤੁਹਾਡੇ ਨਜ਼ਦੀਕੀ ਸਿਨੇਮਾਘਰਾਂ 'ਚ ਦਸਤਕ ਦੇਵੇਗੀ|