ਮੰਦਾਕਿਨੀ ਕਰਕੇ ਰਾਜ ਕਪੂਰ ਦਾ ਆਪਣੇ ਬੇਟੇ ਰਾਜੀਵ ਕਪੂਰ ਨਾਲ ਹੋ ਗਿਆ ਸੀ ਝਗੜਾ
1985 ਵਿੱਚ ਰਾਜ ਕਪੂਰ ਦੀ ਇੱਕ ਫ਼ਿਲਮ ‘ਰਾਮ ਤੇਰੀ ਗੰਗਾ ਮੈਲੀ’ ਰਿਲੀਜ਼ ਹੋਈ ਸੀ । ਇਸ ਫ਼ਿਲਮ ਵਿੱਚ ਉਹਨਾਂ ਦੇ ਬੇਟੇ ਰਾਜੀਵ ਕਪੂਰ ਨੂੰ ਕਾਸਟ ਕੀਤਾ ਗਿਆ ਸੀ । ਹਾਲਾਂ ਕਿ ਰਾਜ ਕਪੂਰ ਆਪਣੇ ਬੇਟੇ ਦੀ ਅਦਾਕਾਰੀ ਤੋਂ ਖੁਸ਼ ਨਹੀਂ ਸਨ, ਤੇ ਉਹ ਕਿਸੇ ਹੋਰ ਹੀਰੋ ਨੂੰ ਇਸ ਫ਼ਿਲਮ ਲਈ ਕਾਸਟ ਕਰਨਾ ਚਾਹੁੰਦੇ ਸਨ । ਪਰ ਪਤਨੀ ਦੇ ਜੋਰ ਪਾਉਣ ਤੇ ਉਹਨਾਂ ਰਾਜੀਵ ਕਪੂਰ ਨੂੰ ਇਸ ਫ਼ਿਲਮ ਲਈ ਕਾਸਟ ਕਰਨਾ ਪਿਆ ਸੀ । ਇਸ ਫ਼ਿਲਮ ਲਈ ਬਿਲਕੁਲ ਨਵੀਂ ਕੁੜੀ ਮੰਦਾਕਿਨੀ ਨੂੰ ਲਿਆ ਗਿਆ, ਜਿਸ ਨੂੰ ਕਿ ਰਾਜ ਕਪੂਰ ਨੇ ਹੀ ਲੱਭਿਆ ਸੀ ।
ਹੋਰ ਪੜ੍ਹੋ :
ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਇੰਗਲੈਂਡ ‘ਚ ਬਿਤਾ ਰਹੇ ਸਮਾਂ, ਤਸਵੀਰਾਂ ਸੋਸ਼ਲ ਮੀਡੀਆ ‘ਤੇ ਹੋ ਰਹੀਆਂ ਵਾਇਰਲ
ਰਾਜ ਕਪੂਰ ਨੇ ਹੀ ਇਸ ਨਵੀਂ ਕੁੜੀ ਦਾ ਨਾਂਅ ਮੰਦਾਕਿਨੀ ਰੱਖਿਆ ਸੀ । ਰਾਜ ਕਪੂਰ ਨੇ ਫ਼ਿਲਮ ਦੀ ਕਹਾਣੀ ਮੰਦਾਕਿਨੀ ਦੇ ਇਰਦ ਗਿਰਦ ਹੀ ਰੱਖੀ ਸੀ ਤੇ ਉਹਨਾਂ ਦੇ ਕਿਰਦਾਰ ਨੂੰ ਕਾਫੀ ਮਹੱਤਵ ਦਿੱਤਾ ਸੀ । ਖ਼ਬਰਾਂ ਮੁਤਾਬਿਕ ਰਾਜ ਕਪੂਰ ਮੰਦਾਕਿਨੀ ਨੂੰ ਕੋਈ ਸੀਨ ਸਮਝਾਉਣ ਵਿੱਚ ਕਈ ਘੰਟੇ ਲਗਾਉਂਦੇ ਸਨ ਤੇ ਅਕਸਰ ਉਸ ਨਾਲ ਹੀ ਦੇਖੇ ਜਾਂਦੇ ਸਨ । ਪਰ ਰਾਜੀਵ ਉਸ ਸਮੇਂ ਨੌਜਵਾਨ ਸਨ ਤੇ ਚਾਹੁੰਦੇ ਸਨ ਕਿ ਉਹ ਆਪਣੀ ਹੀਰੋਇਨ ਨਾਲ ਸਮਾਂ ਗੁਜਾਰਨ ਤੇ ਉਸ ਨੂੰ ਜਾਨਣ ।
ਸ਼ੂਟਿੰਗ ਦੇ ਦੌਰਾਨ ਰਾਜੀਵ ਨੇ ਮੰਦਾਕਿਨੀ ਦੇ ਕੋਲ ਆਉਣ ਦੀ ਕੋਸ਼ਿਸ਼ ਕੀਤੀ, ਮੰਦਾਕਿਨੀ ਨੇ ਇਹ ਗੱਲ ਰਾਜ ਸਾਹਿਬ ਨੂੰ ਦੱਸ ਦਿੱਤੀ । ਰਾਜ ਕਪੂਰ ਨੇ ਪੂਰੀ ਯੁਨਿਟ ਦੇ ਸਾਹਮਣੇ ਰਾਜੀਵ ਨੂੰ ਝਿੜਕ ਦਿੱਤਾ ਤੇ ਮੰਦਾਕਿਨੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ । ਫ਼ਿਲਮ ਰਿਲੀਜ਼ ਹੋਈ ਤੇ ਸੂਪਰ ਹਿੱਟ ਹੋ ਗਈ । ਫ਼ਿਲਮ ਹਿੱਟ ਹੋਣ ਦਾ ਪੂਰਾ ਕ੍ਰੇਡਿਟ ਮੰਦਾਕਿਨੀ ਤੇ ਰਾਜ ਕਪੂਰ ਨੂੰ ਮਿਲਿਆ ।
ਰਾਜੀਵ ਨੂੰ ਇਸ ਫ਼ਿਲਮ ਤੋਂ ਬਾਅਦ ਇੱਕ ਫ਼ਿਲਮ ਦਾ ਵੀ ਆਫ਼ਰ ਨਹੀਂ ਮਿਲਿਆ ਜਦੋਂ ਕਿ ਮਦਾਕਨੀ ਸਟਾਰ ਬਣ ਗਈ । ਇਸ ਤੋਂ ਬਾਅਦ ਰਾਜੀਵ ਕਪੂਰ ਤੇ ਰਾਜ ਕਪੂਰ ਦਾ ਸਟੂਡੀਓ ਵਿੱਚ ਝਗੜਾ ਹੋਇਆ ਤੇ ਬਾਪ ਬੇਟੇ ਦਾ ਇਹ ਝਗੜਾ ਹਰ ਇੱਕ ਨੇ ਦੇਖਿਆ । ਰਾਜੀਵ ਕਪੂਰ ਨੂੰ ਇਹ ਗਿੱਲਾ ਸੀ ਕਿ ਰਾਜ ਕਪੂਰ ਨੇ ਉਸ ਨੂੰ ਲੈ ਕੇ ਕੋਈ ਹੋਰ ਫ਼ਿਲਮ ਕਿਉਂ ਨਹੀਂ ਬਣਾਈ, ਉਸ ਨੂੰ ਅਸਿਸਟੇਂਟ ਬਣਾ ਕੇ ਕਿਉਂ ਰੱਖਿਆ । ਇਸ ਝਗੜੇ ਤੋਂ ਬਾਅਦ ਬਾਪ ਬੇਟੇ ਵਿਚਾਲੇ ਲੰਮੇ ਅਰਸੇ ਤੱਕ ਬੋਲ ਚਾਲ ਬੰਦ ਰਹੀ ।