ਸਾਬਕਾ ਪਤਨੀ ਤੋਂ ਵੱਖ ਹੋਣ ਤੋਂ ਬਾਅਦ ਇਸ ਕੁੜੀ ਨੂੰ ਡੇਟ ਕਰ ਰਹੇ ਹਨ ਰਾਜ ਬੱਬਰ ਦੇ ਪੁੱਤਰ ਪ੍ਰਤੀਕ ਬੱਬਰ

Reported by: PTC Punjabi Desk | Edited by: Shaminder  |  February 15th 2023 01:56 PM |  Updated: February 15th 2023 01:56 PM

ਸਾਬਕਾ ਪਤਨੀ ਤੋਂ ਵੱਖ ਹੋਣ ਤੋਂ ਬਾਅਦ ਇਸ ਕੁੜੀ ਨੂੰ ਡੇਟ ਕਰ ਰਹੇ ਹਨ ਰਾਜ ਬੱਬਰ ਦੇ ਪੁੱਤਰ ਪ੍ਰਤੀਕ ਬੱਬਰ

ਰਾਜ ਬੱਬਰ (Raj Babbar) ਦੇ ਬੇਟੇ (Son) ਪ੍ਰਤੀਕ ਬੱਬਰ (prateik babbar) ਇਨ੍ਹੀਂ ਦਿਨੀਂ ਆਪਣੀ ਲਵ ਲਾਈਫ ਨੂੰ ਲੈ ਕੇ ਚਰਚਾ ‘ਚ ਹਨ । ਬੀਤੇ ਦਿਨ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ‘ਚ ਉਹ ਆਪਣੀ ਪ੍ਰੇਮਿਕਾ ਦੇ ਨਾਲ ਨਜ਼ਰ ਆ ਰਹੇ ਹਨ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰਤੀਕ ਬੱਬਰ ਆਪਣੀ ਲੇਡੀ ਲਵ ਦੇ ਨਾਲ ਸੂਰਜ ਦੇ ਵੱਲ ਪਿੱਠ ਕਰਕੇ ਖੜੇ ਹੋਏ ਹਨ ।

Pratik Babbar Image Source : Instagram

ਹੋਰ ਪੜ੍ਹੋ : ਧਰਮਿੰਦਰ ਦੀ ਇਹ ਨਵੀਂ ਲੁੱਕ ਵੇਖ ਪ੍ਰਸ਼ੰਸਕ ਹੋਏ ਹੈਰਾਨ, ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਧਰਮਿੰਦਰ ਦੀ ਨਵੀਂ ਲੁੱਕ

ਵੈਲੇਂਨਟਾਈਨ ਡੇਅ ‘ਤੇ ਪ੍ਰਿਆ ਬੈਨਰਜੀ ਨਾਲ ਰਿਸ਼ਤੇ ਨੂੰ ਕੀਤਾ ਜਨਤਕ

ਪ੍ਰਤੀਕ ਬੱਬਰ ਨੇ ਪ੍ਰਿਆ ਬੈਨਰਜੀ ਦੁੇ ਨਾਲ ਰਿਸ਼ਤੇ ਨੂੰ ਵੈਲੇਂਨਟਾਈਨ ਡੇਅ ਦੇ ਮੌਕੇ ‘ਤੇ ਜਨਤਕ ਕੀਤਾ ਹੈ । ਇਸ ਮੌਕੇ ਅਦਾਕਾਰ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ‘ਤੇ ਕਈ ਸੈਲੀਬ੍ਰੇਟੀਜ਼ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ਅਤੇ ਸੈਲੀਬ੍ਰੇਟੀਜ਼ ਵੀ ਪ੍ਰਤੀਕ ਬੱਬਰ ਦੇ ਲੇਡੀ ਲਵ ਦੇ ਬਾਰੇ ਪੁੱਛ ਰਹੇ ਹਨ ।

Pratik Babbar,, Image Source : Instagram

ਹੋਰ ਪੜ੍ਹੋ : ਵੈਲੇਂਨਟਾਈਨ ਡੇਅ ‘ਤੇ ਪਰਿਵਾਰ ਨੇ ਨੀਰੂ ਬਾਜਵਾ ਨੇ ਕੀਤੀ ਖੂਬ ਮਸਤੀ, ਤਸਵੀਰਾਂ ਕੀਤੀਆਂ ਸਾਂਝੀਆਂ

ਪਿਛਲੇ ਸਾਲ ਪ੍ਰਤੀਕ ਅਤੇ ਪ੍ਰਿਆ ਦੇ ਰਿਸ਼ਤੇ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ । ਹਾਲਾਂਕਿ ਦੋਵਾਂ ਨੇ ਇਸ ਰਿਸ਼ਤੇ ਨੂੰ ਸਿੱਧੇ ਤੌਰ ‘ਤੇ ਨਾਂ ਤਾਂ ਸਵੀਕਾਰ ਕੀਤਾ ਅਤੇ ਨਾਂ ਹੀ ਇਸ ਰਿਸ਼ਤੇ ਤੋਂ ਇਨਕਾਰ ਕੀਤਾ ਸੀ । ਇਸ ਤੋਂ ਪਹਿਲਾਂ ਪ੍ਰਤੀਕ ਬੱਬਰ ਸਾਨਿਆ ਸਾਗਰ ਦੇ ਨਾਲ ਵਿਆਹੇ ਹੋਏ ਸਨ । ਇਹ ਜੋੜੀ   ਵਿਆਹ ਦੇ ਬੰਧਨ ‘ਚ ਬੱਝੇ ਸਨ । ਪਰ ਲਾਕਡਾਊਨ ਦੌਰਾਨ ਦੋਵੇਂ ਵੱਖ ਹੋ ਗਏ ਸਨ ।

Pratik Babbar Image Source : Instagram

ਪ੍ਰਿਆ ਨੇ 2015 ‘ਚ ਫ਼ਿਲਮਾਂ ‘ਚ ਕੀਤਾ ਸੀ ਡੈਬਿਊ

ਪ੍ਰਿਆ ਨੇ ਐਸ਼ਵਰਿਆ ਰਾਏ ਦੀ ਫ਼ਿਲਮ ‘ਜਜ਼ਬਾ’ ਦੇ ਨਾਲ ਸੀਆ ਦੇ ਤੌਰ ‘ਤੇ ਬਾਲੀਵੁੱਡ ‘ਚ ਆਪਣਾ ਡੈਬਿਊ ਕੀਤਾ ਸੀ । ਜਦੋਂਕਿ ਪ੍ਰਤੀਕ ਬੱਬਰ ਨੂੰ ਮਧੁਰ ਭੰਡਾਰਕਰ ਦੀ ਫ਼ਿਲਮ ‘ਇੰਡੀਅਨ ਲਾਕਡਾਊਨ’ ‘ਚ ਵੇਖਿਆ ਗਿਆ ਸੀ ।

 

View this post on Instagram

 

A post shared by prateik babbar (@_prat)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network