ਰਾਜ ਬੱਬਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਪ੍ਰਤੀਕ ਬੱਬਰ ਨੂੰ ਬਰਥਡੇਅ ਕੀਤਾ ਵਿਸ਼, ਪਰ ਇੱਕ ਸਮੇਂ ਸੀ ਜਦੋਂ ਪ੍ਰਤੀਕ ਆਪਣੇ ਪਿਤਾ ਨਾਲ ਕਰਦੇ ਸਨ ਨਫਰਤ, ਜਾਣੋ ਕੀ ਸੀ ਵਜ੍ਹਾ

Reported by: PTC Punjabi Desk | Edited by: Lajwinder kaur  |  November 29th 2021 10:18 AM |  Updated: November 29th 2021 10:18 AM

ਰਾਜ ਬੱਬਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਪ੍ਰਤੀਕ ਬੱਬਰ ਨੂੰ ਬਰਥਡੇਅ ਕੀਤਾ ਵਿਸ਼, ਪਰ ਇੱਕ ਸਮੇਂ ਸੀ ਜਦੋਂ ਪ੍ਰਤੀਕ ਆਪਣੇ ਪਿਤਾ ਨਾਲ ਕਰਦੇ ਸਨ ਨਫਰਤ, ਜਾਣੋ ਕੀ ਸੀ ਵਜ੍ਹਾ

80 ਦੇ ਦਹਾਕੇ ਵਿੱਚ ਅਦਾਕਾਰ ਰਾਜ ਬੱਬਰ Raj Babbar ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ । ਫ਼ਿਲਮੀ ਦੁਨੀਆ ਦੇ ਨਾਲ ਨਾਲ ਰਾਜ ਬੱਬਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਚਰਚਾ ਵਿੱਚ ਰਹੇ ਹਨ । ਰਾਜ ਨੇ ਦੋ ਵਿਆਹ ਕੀਤੇ ਸਨ ।

ਹੋਰ  ਪੜ੍ਹੋ : ਵਿਆਹ ਦੇ ਨੇੜੇ ਆਉਣ ਦੇ ਨਾਲ ਵਿੱਕੀ ਕੌਸ਼ਲ ਲੈ ਰਹੇ ਨੇ ਪੰਜਾਬੀ ਰੋਮਾਂਟਿਕ ਗੀਤਾਂ ਦਾ ਅਨੰਦ, ਐਕਟਰ ਦੀ ਕਾਰ ‘ਚ ਚੱਲ ਰਿਹਾ ਹੈ ਦਿਲਜੀਤ ਦੋਸਾਂਝ ਦਾ ‘CHAMPAGNE’ ਗੀਤ, ਦੇਖੋ ਵੀਡੀਓ

Raj Babbar-Prateik Smita Patil Death Anniversary

ਰਾਜ ਬੱਬਰ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਪੁੱਤਰ ਪ੍ਰਤੀਕ ਬੱਬਰ prateik babbar ਨੂੰ ਪਿਆਰੀ ਜਿਹੀ ਪੋਸਟ ਪਾ ਕੇ ਜਨਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਨਾਲ ਹੀ ਪਿਆਰੀ -ਪਿਆਰੀ ਤਸਵੀਰਾਂ ਦੇ ਨਾਲ ਬਣਿਆ ਕੋਲਾਜ ਨੂੰ ਵੀ ਪੋਸਟ ਕੀਤਾ ਹੈ। ਉਨ੍ਹਾਂ ਨੇ ਕਪੈਸ਼ਨ ‘ਚ ਲਿਖਿਆ ਹੈ- ‘ਜਨਮਦਿਨ ਮੁਬਾਰਕ @_prat !! ਅੱਜ ਅਤੇ ਹਮੇਸ਼ਾ ਤੁਹਾਡੇ ਲਈ ਬਹੁਤ ਸਾਰਾ ਪਿਆਰ, ਸਫਲਤਾ ਅਤੇ ਖੁਸ਼ੀ । ਤੁਸੀਂ ਸਾਨੂੰ ਮਾਣ ਮਹਿਸੂਸ ਕਰਦੇ ਹੋ ਅਤੇ ਜਿਵੇਂ ਕਿ ਮੈਂ ਤੁਹਾਨੂੰ ਹਰ ਗੁਜ਼ਰਦੇ ਸਾਲ ਦੇ ਨਾਲ ਵਿਕਸਤ ਹੁੰਦਾ ਦੇਖਦਾ ਹਾਂ, ਮੈਂ ਤੂਹਾਨੂੰ ਹੋਰ ਮਜ਼ਬੂਤ ਹੁੰਦਾ ਅਤੇ ਹੋਰ ਡੂੰਘਾ ਹੁੰਦਾ ਹੋਇਆ ਦੇਖ ਰਿਹਾ ਹਾਂ !! ਸਦਾ ਸੁੱਖੀ ਅਤੇ ਖੁਸ਼ ਰਹੋ!’। ਇਸ ਪੋਸਟ ਉੱਤੇ ਪ੍ਰਤੀਕ ਨੇ ਵੀ ਕਮੈਂਟ ‘ਚ ਕਿਹਾ ਹੈ ਕਿ ਲਵ ਯੂ ਮੇਰੇ ਹੀਰੋ ਮੇਰੇ ਪਾਪਾ’। ਪ੍ਰਸ਼ੰਸਕ ਤੇ ਕਈ ਹੋਰ ਕਲਾਕਾਰਾਂ ਨੇ ਵੀ ਕਮੈਂਟ ਕਰਕੇ ਪ੍ਰਤੀਕ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।

ਹੋਰ ਪੜ੍ਹੋ :ਸਲਮਾਨ ਦੇ ਪ੍ਰਸ਼ੰਸਕਾਂ ਨੇ ਸਾਰੀਆਂ ਹੱਦਾਂ ਕੀਤੀਆਂ ਪਾਰ, ਸਿਨੇਮਾ ਹਾਲ 'ਚ ਚਲਾਏ ਪਟਾਕੇ, ਅਦਾਕਾਰ ਨੇ ਵੀਡੀਓ ਸ਼ੇਅਰ ਕਰਕੇ ਫੈਨਜ਼ ਨੂੰ ਕੀਤੀ ਇਹ ਖ਼ਾਸ ਅਪੀਲ

happy birthday raj babbar, his daughter juhi babbar wished him with lovely video

ਪਰ ਤੁਹਾਨੂੰ ਪਤਾ ਹੈ ਕਿ ਰਾਜ ਬੱਬਰ ਦੇ ਨਾਲ ਉਹਨਾਂ ਦੇ ਬੇਟੇ ਪ੍ਰਤੀਕ ਬੱਬਰ ਦੀ ਨਹੀਂ ਬਣਦੀ । ਪ੍ਰਤੀਕ ਨੇ ਆਪਣੇ ਨਾਂਅ ਦੇ ਪਿੱਛੇ ਲੱਗਣ ਵਾਲੇ ਸਰ ਨੇਮ ਨੂੰ ਵੀ ਹਟਾ ਦਿੱਤਾ ਸੀ ਪਰ ਬਾਅਦ ਵਿੱਚ ਦੋਹਾਂ ਦਾ ਰਿਸ਼ਤਾ ਬਿਹਤਰ ਹੋਇਆ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਜ ਬੱਬਰ ਦਾ ਪਹਿਲਾ ਵਿਆਹ ਨਾਦਿਰਾ ਨਾਲ ਹੋਇਆ ਸੀ । ਪਰ ਫਿਲਮੀ ਦੁਨੀਆ ‘ਚ ਕੰਮ ਕਰਦੇ ਹੋਏ ਰਾਜ ਬੱਬਰ ਦੀ ਜ਼ਿੰਦਗੀ ਵਿੱਚ ਸਮਿਤਾ ਪਾਟਿਲ ਆ ਗਈ ਤੇ ਰਾਜ ਬੱਬਰ ਆਪਣਾ ਦਿਲ ਹਾਰ ਗਏ ਸੀ। ਨਾਦਿਰਾ ਨੂੰ ਛੱਡ ਰਾਜ ਨੇ ਸਮਿਤਾ ਨਾਲ ਵਿਆਹ ਕਰ ਲਿਆ । ਵਿਆਹ ਤੋਂ ਇੱਕ ਸਾਲ ਬਾਅਦ ਦੋਹਾਂ ਦੇ ਘਰ ਪ੍ਰਤੀਕ ਬੱਬਰ ਨੇ ਜਨਮ ਲਿਆ । ਪ੍ਰਤੀਕ ਦੇ ਜਨਮ ਤੋਂ ਦੋ ਹਫਤੇ ਬਾਅਦ ਸਮਿਤਾ ਦੀ ਮੌਤ ਹੋ ਗਈ । ਪ੍ਰਤੀਕ ਦਾ ਮੰਨਣਾ ਹੈ ਕਿ ਸਮਿਤਾ ਦੀ ਮੌਤ ਲਈ ਰਾਜ ਬੱਬਰ ਜ਼ਿੰਮੇਵਾਰ ਸਨ, ਇਸੇ ਲਈ ਪ੍ਰਤੀਕ ਨੇ ਰਾਜ ਨਾਲ ਕਈ ਸਾਲ ਗੱਲ ਨਹੀਂ ਕੀਤੀ । ਪਰ ਹੌਲੀ ਹੌਲੀ ਇਹ ਦੂਰੀਆਂ ਘੱਟ ਹੋ ਗਈਆਂ ਹਨ ਤੇ ਦੋਵੇਂ ਪਿਓ ਪੁੱਤ ਇੱਕ ਦੂਜੇ ਦੇ ਨੇੜੇ ਆ ਗਏ ਹਨ ।

 

 

View this post on Instagram

 

A post shared by Raj Babbar (@rajbabbarmp)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network