ਪੀਟੀਸੀ ਨੈੱਟਵਰਕ ਦੇ ਐਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਨੇ ਸੈੱਟ ਕੈਬ ਸਿੰਪੋਜ਼ੀਅਮ ਦੌਰਾਨ ਪੈਨਲ ਚਰਚਾ ‘ਚ ਆਪਣੇ ਵਿਚਾਰ ਕੀਤੇ ਸਾਂਝੇ
ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ (MD & President of PTC Network) ਰਾਬਿੰਦਰ ਨਰਾਇਣ (Rabindra Narayan) ਨੇ ਸੈੱਟ ਕੈਬ ਸਿੰਪੋਜ਼ੀਅਮ (Sat Cab Symposium) ‘ਚ ਸ਼ਿਰਕਤ ਕੀਤੀ । ਇਸ ਦੌਰਾਨ ਉਨ੍ਹਾਂ ਨੇ ਟੈਲੀਵਿਜ਼ਨ ਅਤੇ ਕੇਬਲ ਦੇ ਭਵਿੱਖ ਬਾਰੇ ਇੱਕ ਪੈਨਲ ਚਰਚਾ ‘ਚ ਆਪਣੇ ਵਿਚਾਰ ਸਾਂਝੇ ਕੀਤੇ ।ਇਸ ਮੌਕੇ ਉਨ੍ਹਾਂ ਨੇ ਟੈਲੀਵਿਜ਼ਨ ਰੇਟਿੰਗ ਪੁਆਇੰਟ ਬਨਾਮ ਸਮੱਗਰੀ ਰੇਟਿੰਗ ਪੁਆਇੰਟ ਦੇ ਮਹੱਤਵਪੂਰਨ ਮੁੱਦਿਆਂ ਅਤੇ ਸਰਕਾਰ ਵੱਲੋਂ ਸਿਰਫ ਸੈਟੇਲਾਈਟ ਬੈਂਡਵਿਡਥ ‘ਤੇ ਜ਼ੋਰ ਦੇਣਾ ਬੰਦ ਕਰਨ ਦੀ ਲੋੜ ‘ਤੇ ਚਰਚਾ ਕੀਤੀ ।
ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਇਹ ਕੌਣ ਤੈਅ ਕਰਦਾ ਹੈ ਕਿ ਕਿਹੜੇ ਚੈਨਲ ਦੀ ਟੀਆਰਪੀ ਜ਼ਿਆਦਾ ਹੈ ਅਤੇ ਕਿਸਦੀ ਘੱਟ ਹੈ ।ਉਨ੍ਹਾਂ ਨੇ ਕਿਹਾ ਕਿ ਕੰਟੈਂਟ ਰੇਟਿੰਗ ਪੁਆਇੰਟ ਹੋਣੇ ਚਾਹੀਦੇ ਹਨ ਨਾਂ ਕਿ ਟੈਲੀਵਿਜ਼ਨ ਰੇਟਿੰਗ ਪੁਆਇੰਟ ਅਤੇ ਇਸ ਮਾਮਲੇ ‘ਚ ਇੰਡਸਟਰੀ ਨੂੰ ਜਾਗਣ ਦੀ ਲੋੜ ਹੈ ।ਉਨ੍ਹਾਂ ਨੇ ਲੋਕਲ ਟੀਵੀ ਆਪ੍ਰੇਟਰਾਂ ਦੇ ਹਿੱਤਾਂ ਦੀ ਵੀ ਗੱਲ ਕੀਤੀ ।ਇਸ ਤੋਂ ਇਲਾਵਾ ਰਾਬਿੰਦਰ ਨਰਾਇਣ ਨੇ ਕਿਹਾ ਕਿ ਕੁਝ ਚੈਨਲ ਇਹ ਸੋਚਦੇ ਹਨ ਕਿ ਸਾਨੂੰ ਹੀ ਲੋਕ ਵੇਖਦੇ ਹਨ । ਅਸਲ ‘ਚ ਖੇਤਰੀ ਚੈਨਲਾਂ ਦੀ ਜੋ ਹਕੀਕਤ ਹੈ ਉਹ ਸਭ ਦੇ ਸਾਹਮਣੇ ਆਉਣੀ ਚਾਹੀਦੀ ਹੈ।
ਹੋਰ ਪੜ੍ਹੋ : ਜਸਪਿੰਦਰ ਚੀਮਾ ਨੇ ਆਪਣੀ ਧੀ ਦੇ ਨਾਲ ਸਾਂਝਾ ਕੀਤਾ ਕਿਊਟ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਉਨ੍ਹਾਂ ਨੇ ਕਿਹਾ ਕਿ ਪੀਟੀਸੀ ਪੰਜਾਬੀ ਦੁਨੀਆ ਦਾ ਇਕਲੌਤਾ ਅਜਿਹਾ ਚੈਨਲ ਹੈ ਜੋ ਵ੍ਹਾਈਟ ਹਾਊਸ ‘ਚ ਪੈਨਲਡ ਹੈ। ਪੀਟੀਸੀ ਨੈੱਟਵਰਕ ਦੁਨੀਆ ਦੀ ਇਕਲੌਤੀ ਅਜਿਹੀ ਕੰਪਨੀ ਹੈ ਜੋ ਹਰ ਹਰ ਹਫ਼ਤੇ ਇੱਕ ਘੰਟੇ ਦੀ ਓਰੀਜਨਲ ਫ਼ੀਚਰ ਫ਼ਿਲਮ ਪ੍ਰੋਡਿਊਸ ਕਰਦੀ ਹੈ। ਇਸ ਪੈਨਲ ਚਰਚਾ ਦੇ ਦੌਰਾਨ ਉਨ੍ਹਾਂ ਨੇ ਆਪਣੇ ਕਈ ਤਜ਼ਰਬੇ ਸਾਂਝੇ ਕੀਤੇ । ਰਾਬਿੰਦਰ ਨਰਾਇਣ ਨੇ ਸਿੰਪੋਜ਼ੀਅਮ ਦੇ ਦੌਰਾਨ ਵਿਗਿਆਪਨਦਾਤਾ ਵੱਲੋਂ ਖੇਤਰੀ ਟੈਲੀਵਿਜ਼ਨ ਪ੍ਰਤੀ ਪੱਖਪਾਤੀ ਰਵੱਈਏ ‘ਤੇ ਵੀ ਆਪਣੇ ਵਿਚਾਰ ਰੱਖੇ ।ਦੱਸ ਦਈਏ ਕਿ ਬੀਤੇ ਦਿਨ ਦਿੱਲੀ ਦੇ ਹੋਟਲ ਲਲਿਤ ‘ਚ ਭਾਰਤੀ ਬ੍ਰੌਡਕਾਸਟ ਦੇ ਭਵਿੱਖ ਨੂੰ ਲੈ ਕੇ ਇੱਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਸੀ ।
ਜਿਸ ਦੌਰਾਨ ਭਾਰਤੀ ਪ੍ਰਸਾਰਣ ਮੀਡੀਆ ਤੇ ਕੇਬਲ ਟੀਵੀ ਉਦਯੋਗ ਦੇ ਨਾਲ ਜੁੜੀਆਂ ਪ੍ਰਮੁੱਖ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਵੀ ਪਿਛਲੇ ਕਈ ਸਾਲਾਂ ਤੋਂ ਮੀਡੀਆ ਜਗਤ ਦੇ ਨਾਲ ਜੁੜੇ ਹੋਏ ਹਨ । ਉਨ੍ਹਾਂ ਦੀ ਅਗਵਾਈ ‘ਚ ਪੀਟੀਸੀ ਨੈੱਟਵਰਕ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ ।ਦਰਸ਼ਕਾਂ ਦੀ ਦਿਲਚਸਪੀ ਨੂੰ ਧਿਆਨ ‘ਚ ਰੱਖਦੇ ਹੋਏ ਨਿਵੇਕਲੇ ਵਿਸ਼ਿਆਂ ‘ਤੇ ਕੰਟੈਂਟ ਤਿਆਰ ਕੀਤਾ ਜਾ ਰਿਹਾ ਹੈ ।