ਮਿਸ ਪੀਟੀਸੀ ਪੰਜਾਬੀ 2018 ਦਾ ਗ੍ਰੈਂਡ ਫਿਨਾਲੇ,ਵੇਖੋ ਜਲੰਧਰ ਤੋਂ ਲਾਈਵ ਅਪਡੇਟਸ

Reported by: PTC Punjabi Desk | Edited by: Shaminder  |  January 05th 2019 06:07 PM |  Updated: January 05th 2019 06:07 PM

ਮਿਸ ਪੀਟੀਸੀ ਪੰਜਾਬੀ 2018 ਦਾ ਗ੍ਰੈਂਡ ਫਿਨਾਲੇ,ਵੇਖੋ ਜਲੰਧਰ ਤੋਂ ਲਾਈਵ ਅਪਡੇਟਸ

ਮਿਸ ਪੀਟੀਸੀ ਪੰਜਾਬੀ ੨੦੧੮ ਦਾ ਗ੍ਰੈਂਡ ਫਿਨਾਲੇ ਜਲੰਧਰ ਦੇ ਸੀ.ਟੀ.ਇੰਸਟੀਟਿਊਸ਼ਨ 'ਚ ਹੋ ਰਿਹਾ ਹੈ । ਪੀਟੀਸੀ ਪੰਜਾਬੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜੀਡੈਂਟ ਰਾਬਿੰਦਰ ਨਰਾਇਣ ਨੇ ਵੀ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਮਿਸ ਪੀਟੀਸੀ ਪੰਜਾਬੀ 2018 ਦੇ ਇਸ ਮੁਕਾਬਲੇ 'ਚ ਇੱਕ ਮੁਟਿਆਰ ਹੀ ਜੇਤੂ ਰਹੇਗੀ ਪਰ ਅੱਜ ਤੋਂ ਬਾਅਦ ਇਨ੍ਹਾਂ ਮੁਟਿਆਰਾਂ ਦਾ ਜੀਵਨ ਪੂਰੀ ਤਰ੍ਹਾਂ ਬਦਲ ਜਾਏਗਾ ।

ਹੋਰ ਵੇਖੋ :ਮਿਸ ਪੀਟੀਸੀ ਪੰਜਾਬੀ 2018 ਦਾ ਗ੍ਰੈਂਡ ਫਿਨਾਲੇ , ਮਨਦੀਪ ਕੌਰ ਲਈ ਸੁਫਨਿਆਂ ਨੂੰ ਪੂਰਾ ਕਰਨ ਦਾ ਜ਼ਰੀਆ ਬਣਿਆ ਪੀਟੀਸੀ ਪੰਜਾਬੀ

https://www.facebook.com/ptcpunjabi/videos/272498326753305/

ਕਿਉਂਕਿ ਇਸ ਮੁਕਾਬਲੇ 'ਚ ਨਿਕਲਣ ਤੋਂ ਬਾਅਦ ਕਿਉਂਕਿ ਇਹ ਮੰਚ ਇਸ ਤਰ੍ਹਾਂ ਦਾ ਹੈ ਕਿ ਉਨ੍ਹਾਂ ਦਾ ਟੈਲੇਂਟ ਦੁਨੀਆ ਭਰ 'ਚ ਪਹੁੰਚ ਜਾਂਦਾ ਹੈ । ਇਸ ਮੌਕੇ ਉਨ੍ਹਾਂ ਨੇ ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਜਾਣਕਾਰੀ ਦਿੱਤੀ ।

miss ptc punjabi grand finale (7) miss ptc punjabi grand finale (7)

ਪੀਟੀਸੀ ਪੰਜਾਬੀ ਦੇ ਵਿਹੜੇ ‘ਚ ਅੱਜ ਮੁੜ ਤੋਂ ਰੌਣਕਾਂ ਲੱਗ ਗਈਆਂ ਨੇ । ਮਿਸਟਰ ਪੰਜਾਬ 2018 ਅਤੇ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018 ਦੀ ਕਾਮਯਾਬੀ ਤੋਂ ਬਾਅਦ ਹੁਣ ਹੁਸਨ ਅਤੇ ਹੁਨਰ ਦੇ ਮੁਕਾਬਲੇ ਦੀ ਅੱਜ ਪਰਖ ਹੋਣ ਜਾ ਰਹੀ ਹੈ ਜਲੰਧਰ ‘ਚ ਹੋਣ ਜਾ ਰਹੇ ਮਿਸ ਪੀਟੀਸੀ ਪੰਜਾਬੀ 2018 ਦੀ । ਅੱਜ ਦੇ ਇਸ ਗ੍ਰੈਂਡ ਫਿਨਾਲੇ ‘ਚ ਇਸ ਗੱਲ ਦਾ ਫੈਸਲਾ ਹੋਵੇਗਾ ਕਿ ਮਿਸ ਪੀਟੀਸੀ ਪੰਜਾਬੀ 2018 ਦਾ ਤਾਜ ਕਿਸ ਦੇ ਸਿਰ ‘ਤੇ ਸੱਜੇਗਾ ।

GRAND FINALE GRAND FINALE

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network