‘ਰੱਬ ਦਾ ਰੇਡੀਓ 2’ ਦੀ ਡਬਿੰਗ ਦੌਰਾਨ ਚੁਲਬੁਲੇ ਅੰਦਾਜ਼ ‘ਚ ਨਜ਼ਰ ਆਈ ਸਿੰਮੀ ਚਾਹਲ

Reported by: PTC Punjabi Desk | Edited by: Lajwinder kaur  |  January 31st 2019 05:44 PM |  Updated: January 31st 2019 05:44 PM

‘ਰੱਬ ਦਾ ਰੇਡੀਓ 2’ ਦੀ ਡਬਿੰਗ ਦੌਰਾਨ ਚੁਲਬੁਲੇ ਅੰਦਾਜ਼ ‘ਚ ਨਜ਼ਰ ਆਈ ਸਿੰਮੀ ਚਾਹਲ

ਪੰਜਾਬੀ ਇੰਡਸਟਰੀ ਦੀ ਸੰਜੀਦਾ ਅਦਾਕਾਰਾ ਸਿੰਮੀ ਚਾਹਲ ਜਿਹੜੇ ਆਪਣੇ ਮਸਤੀ ਤੇ ਚੁਲਬੁਲੇ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ। ਸਿੰਮੀ ਚਾਹਲ ਦਾ ਇਹ ਅੰਦਾਜ਼ ਉਹਨਾਂ ਦੇ ਫੈਨਜ਼ ਨੂੰ ਖੂਬ ਪਸੰਦ ਆਉਂਦਾ ਹੈ। ਹਾਲ ਹੀ ‘ਚ ਸਿੰਮੀ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਡਬਿੰਗ ਦੌਰਾਨ ਦੀ ਤਸਵੀਰ ਨੂੰ ਸਾਂਝਾ ਕੀਤਾ ਹੈ। ਦੱਸ ਦਈਏ ਸਿੰਮੀ ਚਾਹਲ ਜੋ ਕਿ ਆਪਣੀ ਆਉਣ ਵਾਲੀ ਮੂਵੀ ‘ਰੱਬ ਦਾ ਰੇਡੀਓ 2’ ਦੀ ਤਿਆਰੀਆਂ ‘ਚ ਬਿਜ਼ੀ ਚੱਲ ਰਹੀ ਹੈ। ਫਿਲਮ ਦਾ ਸ਼ੂਟ ਖਤਮ ਹੋਣ ਤੋਂ ਬਾਅਦ ਹੁਣ ਸਿੰਮੀ ਡਬਿੰਗ ‘ਚ ਮਸ਼ਰੂਫ ਹੈ ਪਰ ਫਿਰ ਵੀ ਉਹ ਆਪਣੇ ਮਸਤੀ ਦੇ ਪਲਾਂ ਨੂੰ ਫੈਨਜ਼ ਦੇ ਨਾਲ ਸ਼ੇਅਰ ਕਰਦੀ ਰਹਿੰਦੇ ਨੇ।

Rabb Da Radio 2: Simi Chahal is now busy with the dubbing of the movie

ਹੋਰ ਵੇਖੋ: ਸੋਨਮ ਬਾਜਵਾ ਦੀ ਸ਼ਾਨਦਾਰ ਸੁੰਦਰਤਾ ਨੂੰ ਦਰਸਾਉਂਦੀਆਂ ਨੇ ਇਹ ਤਸਵੀਰਾਂ

ਤਸਵੀਰ ‘ਚ ਸਿੰਮੀ ਬਹੁਤ ਹੀ ਪਿਆਰੀ ਲੱਗ ਰਹੀ ਹੈ ਤੇ ਉਨ੍ਹਾਂ ਦੇ ਚਿਹਰੇ ‘ਤੇ ਹਲਕੀ ਜੀ ਮੁਸਕਾਨ ਦਿਖਾਈ ਦੇ ਰਹੀ ਹੈ। ਉਹਨਾਂ ਨੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਕੰਮ ਮੈਨੂੰ ਖੁਸ਼ੀ ਵਾਲਾ ਬੱਚਾ ਬਣਾ ਦਿੰਦਾ ਹੈ।’

ਹੋਰ ਵੇਖੋ: ‘ਮੰਜੇ ਬਿਸਤਰੇ 2’ ‘ਚ ਗਿੱਪੀ ਗਰੇਵਾਲ ਨਾਲ ਨਜ਼ਰ ਆਉਣਗੇ ਸਿੱਮੀ ਚਾਹਲ , ਫਰਸਟ ਲੁੱਕ ਆਇਆ ਸਾਹਮਣੇ , ਦੇਖੋ ਵੀਡੀਓ

‘ਰੱਬ ਦਾ ਰੇਡੀਓ 2’ ਜਿਹੜੀ ਕਿ 2017 ਆਈ ਮੂਵੀ ‘ਰੱਬ ਦਾ ਰੇਡੀਓ’ ਦਾ ਸਿਕਵਲ ਹੈ ਜਿਸ ‘ਚ ਨਾਇਕ ਦੀ ਭੂਮਿਕ ‘ਚ ਤਰਸੇਮ ਜੱਸੜ ਤੇ ਨਾਇਕਾ ਦੀ ਭੂਮਿਕਾ ‘ਚ ਸਿੰਮੀ ਚਾਹਲ ਨਜ਼ਰ ਆਉਣਗੇ, ਤੇ ਇਹਨਾਂ ਦੋਵਾਂ ਤੋਂ ਇਲਾਵਾ ਬੀ.ਐੱਨ. ਸ਼ਰਮਾ, ਅਵਤਾਰ ਗਿੱਲ, ਨਿਰਮਲ ਰਿਸ਼ੀ, ਜਗਜੀਤ ਸੰਧੂ, ਹਰਬੀ ਸੰਘਾ, ਗੁਰਪ੍ਰੀਤ ਭੰਗੂ, ਰਣਜੀਤ ਬਾਵਾ ਤੇ ਕਈ ਹੋਰ ਦਿੱਗਜ ਅਦਾਕਾਰ ਨਜ਼ਰ ਆਉਣਗੇ। ਸ਼ਰਨ ਆਰਟ ਵੱਲੋਂ ਡਾਇਰੈਕਟ ‘ਰੱਬ ਦਾ ਰੇਡੀਓ-2’ ਫਿਲਮ ਉਨੱਤੀ ਮਾਰਚ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network