ਲੰਕਾਪਤੀ 'ਰਾਵਣ' ਨੇ ਬਿਨਾਂ ਹੈਲਮੇਟ ਤੋਂ ਵਾਹਨ ਚਲਾਉਣ ਵਾਲਿਆਂ ਨੂੰ ਸਿਖਾਇਆ ਸੁਰੱਖਿਆ ਦਾ ਸਬਕ, ਮੁੰਬਈ ਪੁਲਿਸ ਨੇ ਸ਼ੇਅਰ ਕੀਤਾ ਵੀਡੀਓ
Mumbai Traffic Police Share Safety video: ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਬਾਈਕ ਚਲਾਉਂਦੇ ਸਮੇਂ ਹੈਲਮੇਟ ਪਹਿਨਣਾ ਕਿੰਨਾ ਜ਼ਰੂਰੀ ਹੈ, ਪਰ ਇਸ ਦੇ ਬਾਵਜੂਦ ਲੋਕ ਲਾਪਰਵਾਹੀ ਕਰਦੇ ਹਨ ਅਤੇ ਹੈਲਮੇਟ ਪਹਿਨਣ ਨੂੰ ਨਜ਼ਰ ਅੰਦਾਜ਼ ਕਰਦੇ ਨਜ਼ਰ ਆ ਜਾਂਦੇ ਹਨ। ਸੋਸ਼ਲ ਮੀਡੀਆ 'ਤੇ ਅਕਸਰ ਅਜਿਹੀਆਂ ਕਈ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ 'ਚ ਲੋਕ ਆਪਣੀ ਲਾਪਰਵਾਹੀ ਅਤੇ ਗਲਤੀ ਕਾਰਨ ਆਪਣੇ ਆਪ ਦੇ ਨਾਲ-ਨਾਲ ਸੜਕ 'ਤੇ ਚੱਲ ਰਹੇ ਰਾਹਗੀਰਾਂ ਦੀ ਜਾਨ ਨੂੰ ਵੀ ਖ਼ਤਰੇ 'ਚ ਪਾ ਦਿੰਦੇ ਹਨ। ਹਾਲ ਹੀ ਵਿੱਚ, ਮੁੰਬਈ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਹੈਲਮੇਟ ਪਹਿਨਣ ਦੀ ਜ਼ਰੂਰਤ ਬਾਰੇ ਜਾਗਰੂਕ ਕਰਨ ਲਈ ਖ਼ਾਸ ਵੀਡੀਓ ਸ਼ੇਅਰ ਕੀਤਾ ਹੈ।
image source twitter
ਦਰਅਸਲ, ਹਾਲ ਹੀ 'ਚ ਮੁੰਬਈ ਟ੍ਰੈਫਿਕ ਪੁਲਸ ਨੇ 56 ਸੈਕਿੰਡ ਦਾ ਵੀਡੀਓ ਜਾਰੀ ਕੀਤਾ ਹੈ, ਜਿਸ 'ਚ ਮੁੰਬਈ ਵਾਸੀਆਂ ਨੂੰ ਹੈਲਮੇਟ ਨੂੰ ਲੈ ਕੇ ਚਿਤਾਵਨੀ ਦਿੱਤੀ ਗਈ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਲੋਕ ਕਾਫੀ ਦੇਖ ਰਹੇ ਹਨ ਅਤੇ ਸ਼ੇਅਰ ਵੀ ਕਰ ਰਹੇ ਹਨ। ਵੀਡੀਓ 'ਚ ਟ੍ਰੈਫਿਕ ਪੁਲਸ 'ਰਾਵਣ' ਰਾਹੀਂ ਮੁੰਬਈ ਵਾਸੀਆਂ ਨੂੰ ਹੈਲਮੇਟ ਪਹਿਨਣ ਦੀ ਬੇਨਤੀ ਕਰ ਰਹੇ ਹਨ।
image source twitter
ਵੀਡੀਓ 'ਚ 'ਰਾਵਣ' ਬਾਈਕ ਉੱਤੇ ਜਾ ਰਿਹਾ ਹੈ ਤੇ ਫਿਰ ਉਹ ਇੱਕ ਟ੍ਰੈਫਿਕ ਰੈੱਡ ਸਿਗਨਲ 'ਤੇ ਰੁੱਕਦਾ ਹੈ, ਜਦੋਂ ਉਨ੍ਹਾਂ ਦੇ ਕੋਲ ਬਿਨਾਂ ਹੈਲਮੇਟ ਦੇ ਇੱਕ ਸਕੂਟਰ ਸਵਾਰ ਆਉਂਦਾ ਹੈ, ਜਿਸ ਨੂੰ ਉਹ ਕਹਿੰਦਾ ਹੈ, 'ਮੇਰੇ ਕੋਲ ਦਸ ਸਿਰ ਹਨ, ਪਰ ਤੁਹਾਡੇ ਕੋਲ ਇੱਕ ਹੀ ਹੈ, ਇਸ ਲਈ ਹੈਲਮੇਟ ਪਾਓ ਅਤੇ ਆਪਣੇ ਆਪ ਨੂੰ ਸੁਰੱਖਿਅਤ ਰੱਖੋ।' ਇਸ ਵੀਡੀਓ ਨੂੰ ਮੁੰਬਈ ਪੁਲਿਸ ਨੇ ਆਪਣੇ ਟਵਿੱਟਰ ਹੈਂਡਲ @MumbaiPolice 'ਤੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਕੀਤਾ ਹੈ।
image source twitter
Spare a thought for your safety for you don't have ten heads to spare.
Have a happy and safe #Dussehra #WearAHelmet #VictoryOfSafety #PillionAsWell pic.twitter.com/u43Um0LUP9
— मुंबई पोलीस - Mumbai Police (@MumbaiPolice) October 5, 2022