ਗਾਇਕ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਦੇ ਗਾਣੇ ਦਾ ਟੀਜ਼ਰ ਰਿਲੀਜ਼
ਗਾਇਕ ਰਾਜ ਬਰਾੜ ਦੀ ਬੇਟੀ ਸਵੀਤਾਜ ਬਰਾੜ ਗਾਇਕੀ ਤੇ ਮਾਡਲਿੰਗ ਦੇ ਖੇਤਰ ਵਿੱਚ ਨਾਂਅ ਬਣਾ ਰਹੀ ਹੈ । ਉਹਨਾਂ ਦੇ ਨਵੇਂ ਗਾਣੇ ‘ਰਾਹ ਪੁੱਛਦਾ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ । ਸਵੀਤਾਜ ਬਰਾੜ ਨੇ ਟੀਜ਼ਰ ਦੀ ਵੀਡੀਓ ਆਪਣੇ ਫੇਸਬੁੱਕ ਪੇਜ ਤੇ ਵੀ ਸ਼ੇਅਰ ਕੀਤੀ ਹੈ ।ਇਹ ਗਾਣਾ 30 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ ।
ਜਿਸ ਤਰ੍ਹਾਂ ਦਾ ਗਾਣੇ ਦਾ ਵੀਡੀਓ ਹੈ ਉਸ ਤੋਂ ਸਾਫ ਹੁੰਦਾ ਹੈ ਕਿ ਸਵੀਤਾਜ ਦਾ ਇਹ ਗਾਣਾ ਰੋਮਾਂਟਿਕ ਸੌਂਗ ਹੋਵੇਗਾ। ਗਾਣੇ ਦੀ ਗੱਲ ਕੀਤੀ ਜਾਵੇ ਤਾਂ ਸਵੀਤਾਜ ਬਰਾੜ ਦੀ ਆਵਾਜ਼ ਵਿੱਚ ਰਿਲੀਜ਼ ਹੋਣ ਵਾਲੇ ਇਸ ਗਾਣੇ ਦੇ ਬੋਲ ਮਨਿੰਦਰ ਕੈਲੀ ਨੇ ਲਿਖੇ ਹਨ ਤੇ ਦੇਸੀ ਰੂਟਸ ਨੇ ਆਪਣੇ ਮਿਊਜ਼ਿਕ ਨਾਲ ਇਸ ਗਾਣੇ ਨੂੰ ਸਜਾਇਆ ਹੈ ।
https://www.instagram.com/p/B3a3fWhh7lM/
ਗਾਣੇ ਦਾ ਪੂਰਾ ਪ੍ਰੋਜੈਕਟ ਦਿਲਸ਼ੇਰ ਸਿੰਘ ਤੇ ਖੁਸ਼ਪਾਲ ਸਿੰਘ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਵੀਤਾਜ ਬਰਾੜ ਪ੍ਰਭ ਗਿੱਲ ਦੇ ਗਾਣੇ ਵਿੱਚ ਮਾਡਲ ਤੇ ਤੌਰ ਤੇ ਆਈ ਸੀ । ਹੁਣ ਸਵੀਤਾਜ ਦੇ ਇਸ ਗਾਣੇ ਦਾ ਰਾਜ ਬਰਾੜ ਦੇ ਪ੍ਰਸ਼ੰਸਕ ਬੇਸਬਰੀ ਨਾਲ ਇਤਜ਼ਾਰ ਕਰ ਰਹੇ ਹਨ ।