ਆਰ ਨੇਤ ਦੇ ਬੋਲ ਕਰਾ ਰਹੇ ਨੇ ਜ਼ਿੰਦਗੀ ਦੀਆਂ ਕੌੜੀਆਂ ਸੱਚਾਈਆਂ ਤੋਂ ਰੂਬਰੂ, ਦੇਖੋ ਵੀਡੀਓ
ਡਿਫਾਲਟਰ,ਦੱਬਦਾ ਕਿੱਥੇ ਆ ਤੇ ਸਟਰਗਲਰ ਵਰਗੇ ਗੀਤ ਦੇਣ ਵਾਲੇ ਆਰ ਨੇਤ ਜਿਨ੍ਹਾਂ ਨੇ ਆਪਣੀ ਕਲਮ ਤੇ ਗਾਇਕੀ ਦੇ ਨਾਲ ਇੱਕ ਵੱਖਰਾ ਮੁਕਾਮ ਹਾਸਿਲ ਕਰ ਲਿਆ ਹੈ। ਮਿੱਟੀ ਦੇ ਨਾਲ ਜੁੜੇ ਆਰ ਨੇਤ ਦੇ ਗੀਤਾਂ ਦੇ ਬੋਲਾਂ ‘ਚ ਵੀ ਇਹ ਗੱਲਾਂ ਝਲਕ ਦੀ ਹੈ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ ਤੇ ਆਪਣੇ ਵਿਚਾਰਾਂ ਨੂੰ ਫੈਨਜ਼ ਦੇ ਨਾਲ ਸਾਂਝੇ ਕਰਦੇ ਰਹਿੰਦੇ ਹਨ।
ਹੋਰ ਵੇਖੋ:ਆਰ ਨੇਤ ਦਾ ਗੀਤ ‘ਦੱਬਦਾ ਕਿੱਥੇ ਆ’ ਨੇ 50 ਮਿਲੀਅਨ ਦੇ ਅੰਕੜੇ ਨੂੰ ਕੀਤਾ ਪਾਰ, ਪੋਸਟ ਪਾ ਕੇ ਕੀਤਾ ਦਰਸ਼ਕਾਂ ਦਾ ਧੰਨਵਾਦ
ਇਸ ਵਾਰ ਉਨ੍ਹਾਂ ਨੇ ਜੋ ਵੀਡੀਓ ਸਾਂਝੀ ਕੀਤੀ ਹੈ ਉਸ ‘ਚ ਉਹ ਜ਼ਿੰਦਗੀ ਦੀਆਂ ਕੌੜੀਆਂ ਸੱਚਾਈਆਂ ਨੂੰ ਆਪਣੇ ਬੋਲਾਂ ਦੇ ਰਾਹੀਂ ਪੇਸ਼ ਕੀਤਾ ਹੈ। ਉਨ੍ਹਾਂ ਨੇ ਕੁੜੀਆਂ ਨੂੰ ਮਾੜੀ ਨਿਗਾਹ ਨਾਲ ਦੇਖਣ ਵਾਲਿਆਂ ਨੂੰ, ਦੌਲਤਾਂ ਦਾ ਘਮੰਡ ਕਰਨ ਵਾਲਿਆਂ ਤੇ ਨਾਲ ਹੀ ਮਾੜੇ ਬੰਦੇ ਉੱਤੇ ਆਪਣੀ ਤਾਕਤ ਦਾ ਜ਼ੌਰ ਦਿਖਾਉਣ ਵਾਲਿਆਂ ਨੂੰ ਆਪਣੇ ਬੋਲਾਂ ਰਾਹੀਂ ਨਸੀਹਤ ਦਿੱਤੀ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਜੀਹਦੇ ਚੜ੍ਹਦੀਆਂ ਦੌਲਤਾਂ ਦਿਮਾਗ ਨੂੰ ਗੇੜਾ PGI ਮਾਰਿਆ ਕਰੋ’
ਇਹ ਵੀਡੀਓ ਕੁਝ ਸਮੇਂ ਪਹਿਲਾਂ ਹੀ ਪੋਸਟ ਹੋਇਆ ਹੈ ਤੇ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਛਾਈ ਹੋਈ ਹੈ ਤੇ ਵੀਡੀਓ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ। ਦੱਸ ਦਈਏ ਹਾਲ ਹੀ ਚ ਆਰ ਨੇਤ ਦਾ ਸਟ੍ਰਗਲਰ ਗਾਣਾ ਜਿਸ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਹੋਇਆ ਸੀ। ਆਰ ਨੇਤ ਦੇ ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਜਿਸ ਦੇ ਚੱਲਦੇ ਇਸ ਗੀਤ ਦੇ ਅਜੇ ਤੱਕ 29 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।