ਜ਼ਿੰਦਗੀ ਦੀ ਸੱਚਾਈਆਂ ਨਾਲ ਰੁ-ਬ-ਰੂ ਕਰਵਾਉਂਦਾ ਆਰ ਨੇਤ ਦਾ ਧਾਰਮਿਕ ਗੀਤ ‘ਬਾਬਾ ਨਾਨਕ’ ਹੋਇਆ ਰਿਲੀਜ਼, ਦੇਖੋ ਵੀਡੀਓ
ਪੰਜਾਬੀ ਗੀਤਕਾਰ ਤੇ ਗਾਇਕ ਆਰ ਨੇਤ ਆਪਣੇ ਧਾਰਮਿਕ ਗੀਤ ‘ਬਾਬਾ ਨਾਨਕ’ ਦੇ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋ ਚੁੱਕੇ ਹਨ। ਜੀ ਹਾਂ ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਬਾਬਾ ਨਾਨਕ ਗੀਤ ਨੂੰ ਆਰ ਨੇਤ ਨੇ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਗਾਇਆ ਹੈ। ਇਸ ਧਾਰਮਿਕ ਗੀਤ ਨੂੰ ਆਰ ਨੇਤ ਨੇ ਬਾਬਾ ਨਾਨਕ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਕੀਤਾ ਹੈ।
ਜ਼ਿੰਦਗੀ ਦੀਆਂ ਸੱਚੀਆਂ ਨੂੰ ਬਿਆਨ ਕਰਦੇ ਇਸ ਧਾਰਮਿਕ ਗੀਤ ਦੇ ਬੋਲ ਆਰ ਨੇਤ ਦੀ ਕਲਮ ‘ਚੋਂ ਨਿਕਲੇ ਨੇ ਤੇ ਸੰਗੀਤ ਦਿੱਤਾ ਹੈ ਮਿਊਜ਼ਿਕ ਐਮਪਾਇਰ। ਗਾਣੇ ਦਾ ਵੀਡੀਓ ਵੀ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ। ਜਿਸ ‘ਚ ਲੋਕਾਂ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਆਰ ਨੇਤ ਤੇ ਪੰਜਾਬੀ ਮਾਡਲ ਨੀਤ ਮਾਹਲ। ਸਾਹਿਲ ਸ਼ਰਮਾ ਵੱਲੋਂ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਹੈ। ਆਰ ਨੇਤ ਮਿਊਜ਼ਿਕ ਲੇਬਲ ਹੇਠ ਇਸ ਧਾਰਮਿਕ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।