'ਜ਼ਹਿਰੀ ਹੋ ਗਏ ਨੇ ਬਾਬਾ ਜੀ ਖਾਣੇ ਦਾਣੇ ਕਿੱਥੋਂ ਗੁੱਗੂ ਗਿੱਲ ਹੋਊਗਾ' ਆਰ ਨੇਤ ਦੀ ਗਾਇਕੀ ਤੇ ਕਲਮ ਦੇ ਹੋ ਜਾਓਗੇ ਦੀਵਾਨੇ, ਦੇਖੋ ਵੀਡੀਓ
'ਜ਼ਹਿਰੀ ਹੋ ਗਏ ਨੇ ਬਾਬਾ ਜੀ ਖਾਣੇ ਦਾਣੇ ਕਿੱਥੋਂ ਗੁੱਗੂ ਗਿੱਲ ਹੋਊਗਾ' ਆਰ ਨੇਤ ਦੀ ਗਾਇਕੀ ਤੇ ਕਲਮ ਦੇ ਹੋ ਜਾਓਗੇ ਦੀਵਾਨੇ, ਦੇਖੋ ਵੀਡੀਓ : ਆਰ ਨੇਤ ਦੀ ਗਾਇਕੀ ਅਤੇ ਕਲਮ ਦਾ ਹਰ ਕੋਈ ਮੁਰੀਦ ਹੈ। ਉਹ ਅਕਸਰ ਹੀ ਆਪਣੇ ਸ਼ੋਸ਼ਲ ਮੀਡੀਆ 'ਤੇ ਗਾਣਿਆਂ ਰਾਹੀਂ ਸਮਾਜਿਕ ਸੰਦੇਸ਼ ਅਤੇ ਮੁੱਦਿਆਂ 'ਤੇ ਵੀ ਤੰਜ ਕਸਦੇ ਰਹਿੰਦੇ ਹਨ। ਹਾਲ ਹੀ 'ਚ ਉਹਨਾਂ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਆਰ ਨੇਤ ਅੱਜ ਦੀ ਜਵਾਨੀ ਦੇ ਹਾਲਾਤਾਂ ਬਾਰੇ ਦੱਸਦੇ ਨਜ਼ਰ ਆ ਰਹੇ ਹਨ ਅਤੇ ਨੌਜਵਾਨਾਂ ਦੀਆਂ ਖੁਰਾਕਾਂ ਦੀ ਗੱਲ ਵੀ ਕਰ ਰਹੇ ਹਨ।
ਹੋਰ ਵੇਖੋ : ਹਾਰਬੀ ਸੰਘਾ ਨੇ ਧਾਰਿਆ ਦਰਸ਼ਨ ਲੱਖੇਵਾਲ ਦਾ ਰੂਪ, ਗਾਇਆ 'ਨੰਗਪੁਣਾ' ਗੀਤ, ਦੇਖੋ ਵੀਡੀਓ
ਆਰ ਨੇਤ ਦੇ ਇਸ ਵੀਡੀਓ ਨੂੰ ਸ਼ੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਕਮੈਂਟ ਬਾਕਸ 'ਚ ਉਹਨਾਂ ਦੀ ਇਸ ਲਿਖਤ ਅਤੇ ਗਿਆਕੀ ਦੀ ਖਾਸੀ ਤਾਰੀਫ ਕੀਤੀ ਜਾ ਰਹੀ ਹੈ। ਆਰ ਨੇਤ ਵੱਲੋਂ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਲਈ ਵੀ ਗਾਣਾ ਗਾ ਸ਼ਹੀਦਾਂ ਦੀਆਂ ਮਾਂਵਾਂ ਦਾ ਹਾਲ ਬਿਆਨ ਕੀਤਾ ਸੀ। ਆਰ ਨੇਤ ਪੰਜਾਬੀ ਇੰਡਸਟਰੀ 'ਚ ਕਈ ਹਿੱਟ ਗਾਣੇ ਗਾ ਚੁੱਕੇ ਹਨ। ਜਿੰਨ੍ਹਾਂ 'ਚ 2800, ਜਾਗੀਰਦਾਰ, ਤੇਰੇ ਪਿੰਡ ਦੇ ਰਾਹ ਆਦਿ ਸ਼ਾਮਿਲ ਹਨ। ਅਤੇ ਹਾਲ ਹੀ 'ਚ ਗੁਰਲੇਜ਼ ਅਖਤਰ ਨਾਲ ਉਹਨਾਂ ਦੇ ਡਿਊਟ ਗਾਣਾ ਡਿਫਾਲਟਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।