Times Square 'ਤੇ ਨਜ਼ਰ ਆਇਆ ਆਰ. ਮਾਧਵਨ ਦੀ ਫਿਲਮ 'ਰਾਕੇਟਰੀ: ਦਿ ਨਾਂਬੀ ਇਫੈਕਟ' ਦਾ ਟ੍ਰੇਲਰ
ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਆਰ ਮਾਧਵਨ (R Madhavan) ਆਪਣੀ ਆਉਣ ਵਾਲੀ ਫਿਲਮ 'ਰਾਕੇਟਰੀ: ਦਿ ਨਾਂਬੀ ਇਫੈਕਟ' ਪਿਛਲੇ ਕੁਝ ਸਮੇਂ ਤੋਂ ਕਾਫੀ ਕਾਮਯਾਬੀ ਹਾਸਲ ਕਰ ਰਹੀ ਹੈ। ਹਾਲ ਹੀ 'ਚ ਉਨ੍ਹਾਂ ਦੀ ਇਸ ਫਿਲਮ ਨੇ ਕਾਨਸ ਫਿਲਮ ਫੈਸਟੀਵਲ 'ਚ ਕਾਫੀ ਧੂਮ ਮਚਾਈ ਸੀ ਅਤੇ ਹੁਣ ਇਸ ਦੇ ਨਾਲ ਇੱਕ ਹੋਰ ਸਫਲਤਾ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਦਾ ਟ੍ਰੇਲਰ ਟਾਈਮਜ਼ ਸਕੁਏਅਰ ਬਿਲਬੋਰਡ 'ਤੇ ਦਿਖਾਇਆ ਗਿਆ ਹੈ।
Image Source: Instagram
ਦੱਸਣਯੋਗ ਹੈ ਕਿ ਟਾਈਮਜ਼ ਸਕੁਏਅਰ ਦੁਨੀਆ ਦਾ ਸਭ ਤੋਂ ਵੱਡਾ ਬਿਲਬੋਰਡ ਹੈ। ਇਸ ਦੇ ਨਾਲ ਹੀ ਇਸ 'ਤੇ ਆਰ.ਮਾਧਵਨ ਦੀ ਫਿਲਮ 'ਰਾਕੇਟਰੀ: ਦਿ ਨਾਂਬੀ ਇਫੈਕਟ' ਦਾ ਟ੍ਰੇਲਰ ਦਿਖਾਇਆ ਗਿਆ ਹੈ। ਇਸ ਇਤਿਹਾਸਕ ਪੱਲ ਦੇ ਦੌਰਾਨ ਨੰਬੀ ਨਾਰਾਇਣ, ਜਿਨ੍ਹਾਂ 'ਤੇ ਇਹ ਫਿਲਮ ਬਣੀ ਹੈ ਉਹ ਵੀ ਆਰ.ਮਾਧਵਨ ਨਾਲ ਮੌਜੂਦ ਰਹੇ।
ਅਦਾਕਾਰ ਆਰ. ਮਾਧਵਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ਉੱਤੇ ਇਹ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਆਰ. ਮਾਧਵਨ ਬੇਹੱਦ ਖੁਸ਼ ਸਨ ਤੇ ਇਸ ਦੇ ਨਾਲ ਉਨ੍ਹਾਂ ਬਹੁਤ ਸੋਹਣਾ ਕੈਪਸ਼ਨ ਵੀ ਲਿਖਿਆ। ਆਰ. ਮਾਧਵਨ ਨੇ ਆਪਣੀ ਇੰਸਟਾ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, " ਟਾਈਮਜ਼ ਸਕੁਏਅਰ ਬਿਲੋਬਰਡ ਵਿਖੇ ਰੌਕੇਟਰੀ ਦਾ ਟ੍ਰੇਲਰ ਲਾਂਚ। ❤️❤️❤️???????#Rocketrythrfilm. @vijaymoolan @nambi661"
Image Source: Instagram
ਅਦਾਕਾਰ ਆਰ. ਮਾਧਵਨ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਸ ਦੇ ਆਲੇ-ਦੁਆਲੇ ਕਾਫੀ ਲੋਕ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਆਰ ਮਾਧਵਨ ਅਤੇ ਨੰਬੀ ਨਰਾਇਣ ਵੀ ਇੱਕਠੇ ਵਿਖਾਈ ਦੇ ਰਹੇ ਹਨ। ਸਾਇੰਟਿਸ ਨੰਬੀ ਨਰਾਇਣ ਬੈਠੇ ਹੋਏ ਵਿਖਾਈ ਦੇ ਰਹੇ ਹਨ ਤੇ ਉਨ੍ਹਾਂ ਦੇ ਨਾਲ ਹੀ ਆਰ ਮਾਧਵਨ ਖੜ੍ਹੇ ਹੋਏ ਤੇ ਫਿਲਮ ਦੇ ਟ੍ਰੇਲਰ ਨੂੰ ਵੇਖ ਕੇ ਮੁਸਕੁਰਾਉਂਦੇ ਹੋਏ ਨਜ਼ਰ ਆ ਰਹੇ ਹਨ।
ਇਸ ਦੇ ਨਾਲ ਹੀ ਆਰ ਮਾਧਵਨ ਦੁਆਰਾ ਸ਼ੇਅਰ ਕੀਤੇ ਗਏ ਇਸ ਵੀਡੀਓ 'ਤੇ ਕਈ ਬਾਲੀਵੁੱਡ ਸਿਤਾਰਿਆਂ ਦੀ ਪ੍ਰਤੀਕਿਰਿਆ ਵੀ ਆਈ ਹੈ। ਅਦਾਕਾਰਾ ਈਸ਼ਾ ਦਿਓਲ ਨੇ ਇਸ ਨੂੰ ਸ਼ਾਨਦਾਰ ਦੱਸਿਆ, ਜਦਕਿ ਰੋਹਿਤ ਰਾਏ ਨੇ ਮਾਧਵਨ ਨੂੰ ਇਸ ਲਈ ਵਧਾਈ ਦਿੱਤੀ।
ਹੋਰ ਪੜ੍ਹੋ: 90 ਦੇ ਮਸ਼ਹੂਰ ਟੀਵੀ ਸੀਰੀਅਲ 'ਸ਼ਕਤੀਮਾਨ' 'ਤੇ 300 ਕਰੋੜ 'ਚ ਬਣੇਗੀ ਫਿਲਮ, ਮੁਕੇਸ਼ ਖੰਨਾ ਨੇ ਕੀਤਾ ਖੁਲਾਸਾ
ਦੱਸ ਦੇਈਏ ਕਿ ਇਸ ਫਿਲਮ 'ਚ ਮਾਧਵਨ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਫਿਲਮ ਦਾ ਨਿਰਦੇਸ਼ਨ ਅਤੇ ਨਿਰਮਾਣ ਵੀ ਕੀਤਾ ਹੈ। ਫਿਲਮ 'ਚ ਭਾਰਤੀ ਵਿਗਿਆਨੀ ਨੰਬੀ ਨਾਰਾਇਣ ਦੀ ਕਹਾਣੀ ਦਿਖਾਈ ਜਾਵੇਗੀ।
View this post on Instagram