ਪੰਜਾਬ ਦੀ ਰੂਹ ਦੇ ਦਰਸ਼ਨ ਹੁੰਦੇ ਨੇ ਕਿਲਾ ਰਾਏਪੁਰ ਦੀਆਂ ਖੇਡਾਂ 'ਚ, ਪੇਂਡੂ ਓਲੰਪਿਕਜ਼ ਬਾਰੇ ਜਾਣੋ ਖਾਸ ਗੱਲਾਂ
ਪੰਜਾਬ ਦੀ ਰੂਹ ਦੇ ਦਰਸ਼ਨ ਹੁੰਦੇ ਨੇ ਕਿਲਾ ਰਾਏਪੁਰ ਦੀਆਂ ਖੇਡਾਂ 'ਚ, ਪੇਂਡੂ ਓਲੰਪਿਕਜ਼ ਬਾਰੇ ਜਾਣੋ ਖਾਸ ਗੱਲਾਂ: ਕਿਲਾ ਰਾਏਪੁਰ ਦੀਆਂ ਖੇਡ ਮੇਲਾ ਖੇਡਾਂ ਦੇ ਖੇਤਰ 'ਚ ਪੰਜਾਬ ਦਾ ਸਭ ਤੋਂ ਵੱਡਾ ਖੇਡ ਮੇਲਾ ਹੈ। ਕਿਲਾ ਰਾਏਪੁਰ ਦੇ ਖੇਡ ਮੇਲੇ ਨੂੰ ਪੇਂਡੂ ਓਲੰਪਿਕ ਵੀ ਕਿਹਾ ਜਾਂਦਾ ਹੈ। ਇਸ ਪੇਂਡੂ ਓਲੰਪਿਕ ਖੇਡ ਮੇਲੇ ਦੀ ਸ਼ੁਰੂਆਤ ਇੰਦਰ ਸਿੰਘ ਗਰੇਵਾਲ ਨੇ 1993 'ਚ ਕੀਤੀ ਸੀ।
ਪੰਜਾਬ ਦੀ ਰੂਹ ਦੇ ਦਰਸ਼ਨ ਹੁੰਦੇ ਨੇ ਕਿਲਾ ਰਾਏਪੁਰ ਦੀਆਂ ਖੇਡਾਂ 'ਚ
ਅਤੇ ਅੱਜ ਇਸ ਮੇਲੇ ਨੂੰ 83 ਸਾਲ ਹੋ ਚੱਲੇ ਹਨ 'ਤੇ ਖੇਡ ਪ੍ਰੇਮੀਆਂ ਦੀ ਸਭ ਤੋਂ ਪਹਿਲੀ ਪਸੰਦ ਅੱਜ ਕਿਲਾ ਰਾਏਪੁਰ ਦਾ ਖੇਡ ਮੇਲਾ ਬਣ ਚੁੱਕਿਆ ਹੈ। ਇਸ ਖੇਡ ਮੇਲੇ ਨੂੰ ਸ਼ੁਰੂ ਕਰਨ ਦਾ ਮਕਸਦ ਖੇਤੀ ਬਾੜੀ ਦੇ ਧੰਦੇ ਵਾਲੇ ਵਿਅਕਤੀਆਂ ਨੂੰ ਖੇਡਾਂ ਦੇ ਜ਼ਰੀਏ ਜ਼ੋਰ ਅਜ਼ਮਾਇਸ਼ ਕਰਵਾਉਣਾ ਸੀ। ਇਹਨਾਂ ਖੇਡਾਂ ਦੀ ਸ਼ੁਰੂਆਤ 'ਚ ਜ਼ੋਰ ਅਜ਼ਮਾਇਸ਼ ਵਾਲੀਆਂ ਖੇਡਾਂ ਜਿਵੇਂ ਕੱਬਡੀ , ਕੁਸ਼ਤੀ , ਦੌੜਾਂ , ਅਤੇ ਇਸ ਤੋਂ ਇਲਾਵਾ ਜਾਨਵਰਾਂ ਦੀਆਂ ਦੌੜਾਂ ਜਿੰਨ੍ਹਾਂ 'ਚ ਬਲਦ , ਊਂਠ , ਘੋੜੇ , ਕੁੱਤੇ ਆਦਿ ਦੀਆਂ ਦੌੜਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ।
ਪੰਜਾਬ ਦੀ ਰੂਹ ਦੇ ਦਰਸ਼ਨ ਹੁੰਦੇ ਨੇ ਕਿਲਾ ਰਾਏਪੁਰ ਦੀਆਂ ਖੇਡਾਂ 'ਚ
ਇਹਨਾਂ ਖੇਡਾਂ ਦੇ ਜ਼ਰੀਏ ਜਾਨਵਰਾਂ ਅਤੇ ਮਨੁੱਖ ਵਿਚਕਾਰ ਦੇ ਪਿਆਰ ਨੂੰ ਖੂਬ ਦਰਸਾਇਆ ਜਾਂਦਾ ਹੈ। ਇਸ ਦੇ ਨਿਸ਼ਾਨ (ਲੋਗੋ) ਤੋਂ ਵੀ ਜਾਨਵਰਾਂ ਅਤੇ ਮਨੁੱਖਤਾ ਵਿਚਕਾਰਲਾ ਪਿਆਰ ਝਲਕਦਾ ਹੈ ਉਹ ਨਿਸ਼ਾਨ ਹੈ ਬਲਦਾਂ ਦੀਆਂ ਜੋੜੀਆਂ। 4 ਸਾਲ ਬਾਅਦ ਕਰਵਾਏ ਜਾਂਦੇ ਕੌਮਾਂਤਰੀ ਓਲੰਪਿਕ ਖੇਡਾਂ ਦਾ ਨਿਸ਼ਾਨ ਹੈ ਪੰਜ ਰੰਗੇ ਪੰਜ ਚੱਕਰਾਂ ਦੀ ਕੁੰਡਲੀ ਜਿਸ ਦਾ ਅਰਥ ਹੈ 5 ਮਹਾਂਦੀਪਾਂ ਦਾ ਮੇਲ। ਉਸੇ ਤਰਾਂ ਕਿਲਾ ਰਾਏਪੁਰ ਦੀਆਂ ਖੇਡਾਂ ਦਾ ਨਿਸ਼ਾਨ ਦਰਸਾਉਂਦਾ ਹੈ ਕਿਸ ਤਰਾਂ ਖੇਤਾਂ 'ਚ ਜਾਨਵਰਾਂ ਤੋਂ ਕੰਮ ਲੈਣ ਵਾਲਾ ਇਨਸਾਨ ਆਪਣੇ ਜਾਨਵਰ ਨੂੰ ਪਿਆਰ ਕਰਦਾ ਹੈ।
ਪੰਜਾਬ ਦੀ ਰੂਹ ਦੇ ਦਰਸ਼ਨ ਹੁੰਦੇ ਨੇ ਕਿਲਾ ਰਾਏਪੁਰ ਦੀਆਂ ਖੇਡਾਂ 'ਚ
ਪਰ ਅੱਜ ਕੱਲ ਜਿਹੜੀ ਖੇਡ ਕਿਲਾ ਰਾਏ ਪੁਰ ਦੀ ਸਭ ਤੋਂ ਵੱਡੀ ਪਹਿਚਾਣ ਸੀ ਯਾਨੀ ਬੈਲ ਗੱਡੀਆਂ ਦੀ ਦੌੜ ਉਸ 'ਤੇ ਅਦਾਲਤੀ ਫੈਸਲਿਆਂ ਕਰਕੇ ਪਾਬੰਦੀ ਲੱਗੀ ਹੋਈ ਹੈ। ਕਿਲਾ ਰਾਏ ਪੁਰ ਦੀਆਂ ਖੇਡਾਂ 'ਚ ਪੇਂਡੂ ਖੇਡਾਂ ਤੋਂ ਲੈ ਕੇ ਹੁਣ ਆਧੁਨਿਕ ਖੇਡਾਂ ਤੱਕ ਸਭ ਕਰਵਾਈਆਂ ਜਾਂਦੀਆਂ ਹਨ।
ਪੰਜਾਬ ਦੀ ਰੂਹ ਦੇ ਦਰਸ਼ਨ ਹੁੰਦੇ ਨੇ ਕਿਲਾ ਰਾਏਪੁਰ ਦੀਆਂ ਖੇਡਾਂ 'ਚ
ਅਕਸਰ ਹੀ ਇਸ ਖੇਡ ਮੇਲੇ ਦੇ ਪ੍ਰੇਮੀ ਕਹਿੰਦੇ ਨੇ ਕਿ ਜੇਕਰ ਕਿਸੇ ਨੇ ਪੰਜਾਬ ਦੀ ਰੂਹ ਦੇਖਣੀ ਹੋਵੇ ਤਾਂ ਉਹ ਕਿਲਾ ਰਾਏਪੁਰ ਦੀਆਂ ਖੇਡਾਂ ਜ਼ਰੂਰ ਦੇਖਣ। ਇੱਥੇ ਪੰਜਾਬ ਨੱਚਦਾ ਹੈ ,ਗਾਉਂਦਾ ਹੈ, ਧੁੰਮਾਂ ਪਾਉਂਦਾ , ਖੇਡਦਾ ਹੈ। ਕਿਸੇ ਪਾਸੇ ਦੌੜਾਂ ਹੋ ਰਹੀਆਂ ਹਨ, ਕਿਸੇ ਪਾਸੇ ਕਬੱਡੀ ਪੈਂਦੀ ਹੈ ਅਤੇ ਕਿਸੇ ਪਾਸੇ ਭੰਗੜਾ ਪੈ ਰਿਹਾ ਹੁੰਦਾ ਹੈ।
ਪੰਜਾਬ ਦੀ ਰੂਹ ਦੇ ਦਰਸ਼ਨ ਹੁੰਦੇ ਨੇ ਕਿਲਾ ਰਾਏਪੁਰ ਦੀਆਂ ਖੇਡਾਂ 'ਚ
ਕਿਲਾ ਰਾਏ ਪੁਰ ਦੀਆਂ ਖੇਡਾਂ 'ਚ ਪੰਜਾਬ ਦੀਆਂ ਲੱਗ ਭੱਗ ਸਾਰੀਆਂ ਲੋਕ ਖੇਡਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਉਸ ਦੇ ਨਾਲ ਹੀ ਬਹੁਤ ਸਾਰੀਆਂ ਸਰਕਸੀ ਖੇਡਾਂ ਵੀ ਕਰਵਾਈਆਂ ਜਾਂਦੀਆਂ ਹਨ ਜਿਵੇਂ , ਮੂੰਗਲੀਆਂ ਫੇਰਦੇ, ਡੰਡ ਬੈਠਕਾਂ ਮਾਰਦੇ, ਮੋਟਰਸਾਈਕਲਾਂ ਉੱਤੇ ਕਰਤਬ ਦਿਖਾਉਂਦੇ, ਕੰਡ ਨਾਲ ਸਰੀਆ ਮੋੜਦੇ, ਦੰਦਾਂ ਨਾਲ ਮੋਟਰਸਾਈਕਲ ਖਿੱਚਦੇ ਅਤੇ ਬੋਤਲ ਉੱਤੇ ਹੱਥਾਂ ਭਾਰ ਖੜ੍ਹੋ ਜਾਣ ਵਾਲੇ ਖਿਡਾਰੀ ਆਪਣੀ ਕਲਾ ਦਾ ਹੁਨਰ ਬਿਖੇਰਦੇ ਨਜ਼ਰ ਆਉਂਦੇ ਹਨ।
ਪੰਜਾਬ ਦੀ ਰੂਹ ਦੇ ਦਰਸ਼ਨ ਹੁੰਦੇ ਨੇ ਕਿਲਾ ਰਾਏਪੁਰ ਦੀਆਂ ਖੇਡਾਂ 'ਚ
ਬਦਲਦੇ ਸਮੇਂ ਨਾਲ ਪੇਂਡੂ ਓਲੰਪਿਕ ਖੇਡ ਮੇਲੇ ਦੀ ਦਿੱਖ 'ਚ ਵੀ ਪਰਿਵਰਤਨ ਆਇਆ ਹੈ ਅੱਜ ਤੋਂ 50 ਸਾਲ ਪਹਿਲਾਂ ਟਰੈਕਟਰਾਂ ਦੀਆ ਦੌੜਾਂ ਕਿੱਥੇ ਹੁੰਦੀਆਂ ਸਨ ਪਰ ਹੁਣ ਹਵਾ 'ਚ ਪੈਰਾ ਗਲਾਈਡਰ ਉੱਡਦੇ ਨਜ਼ਰ ਆਉਂਦੇ ਹਨ। ਦੇਸ਼ਾਂ ਵਿਦੇਸ਼ਾਂ ਤੋਂ ਖਿਡਾਰੀ ਕਿਲਾ ਰਾਏਪੁਰ ਦੀਆਂ ਖੇਡਾਂ 'ਚ ਹਿੱਸਾ ਲੈਂਦੇ ਹਨ।
ਪੰਜਾਬ ਦੀ ਰੂਹ ਦੇ ਦਰਸ਼ਨ ਹੁੰਦੇ ਨੇ ਕਿਲਾ ਰਾਏਪੁਰ ਦੀਆਂ ਖੇਡਾਂ 'ਚ
ਦੇਸ਼ ਦੀ ਰਾਸ਼ਟਰੀ ਖੇਡ ਹਾਕੀ ਦਾ ਜਿਹੜਾ ਸਨਮਾਨ ਕਿਲਾ ਰਾਏਪੁਰ ਦੀਆਂ ਖੇਡਾਂ 'ਚ ਹੈ ਉਹ ਸ਼ਾਇਦ ਸਰਕਾਰ ਵੱਲੋਂ ਵੀ ਨਹੀਂ ਰੱਖਿਆ ਗਿਆ ਹੈ। ਇਸ ਖੇਡ ਮੇਲੇ 'ਚ ਸੌ ਤੋਲ਼ੇ ਸ਼ੁੱਧ ਸੋਨੇ ਦਾ ਕੱਪ ਹਾਕੀ ਦੇ ਇਨਾਮ ਵੱਜੋਂ ਰੱਖਿਆ ਗਿਆ ਹੈ ਪਰ ਉਸ ਦੇ ਨਾਲ ਇੱਕ ਸ਼ਰਤ ਹੈ ਜਿਹੜੀ ਟੀਮ 3 ਵਾਰ ਲਗਾਤਾਰ ਮੈਚ ਜਿੱਤੇਗੀ ਉਸ ਨੂੰ ਸੋਨੇ ਦਾ ਕੱਪ ਦਿੱਤਾ ਜਾਵੇਗਾ।
ਪੰਜਾਬ ਦੀ ਰੂਹ ਦੇ ਦਰਸ਼ਨ ਹੁੰਦੇ ਨੇ ਕਿਲਾ ਰਾਏਪੁਰ ਦੀਆਂ ਖੇਡਾਂ 'ਚ
ਹਾਕੀ ਦੀਆਂ ਕਈ ਟੀਮਾਂ ਦੋ ਵਾਰੀ ਲਗਾਤਾਰ ਜਿੱਤੀਆਂ ਅਤੇ ਤੀਸਰੀ ਵਾਰੀ ਹਾਰ ਗਈਆਂ ਹਨ। ਕਿਲਾ ਰਾਏ ਪੁਰ ਦੀ ਪ੍ਰਬੰਧਕ ਕਮੇਟੀ ਤਾਰੀਫ ਦੇ ਕਾਬਿਲ ਜੋ ਹਰ ਸਾਲ ਖੇਡਾਂ ਨੂੰ ਪ੍ਰੋਤਸਾਹਨ ਦਿੰਦੇ ਹੋਏ ਇਹ ਮੇਲਾ ਕਰਵਾਉਂਦੇ ਹਨ। ਅਜਿਹੇ ਖੇਡ ਮੇਲਿਆਂ ਦੇ ਚਲਦੇ ਹੀ ਪੰਜਾਬ ਦੁਨੀਆਂ ਦੇ ਨਕਸ਼ੇ 'ਤੇ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ।