ਫੇਰੇ ਲੈਣ ਤੋਂ ਪਹਿਲਾਂ ਪਾਇਲ ਰੋਹਤਗੀ ਅਤੇ ਸੰਗ੍ਰਾਮ ਸਿੰਘ ਮੰਦਰ ‘ਚ ਹੋਏ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ
ਪਾਇਲ ਰੋਹਤਗੀ (Payal Rohatgi) ਅਤੇ ਸੰਗ੍ਰਾਮ ਸਿੰਘ (Sangram Singh) 9 ਜੁਲਾਈ ਨੂੰ ਵਿਆਹ ਦੇ ਬੰਧਨ ‘ਚ ਬੱਝ ਜਾਣਗੇ । ਇਸ ਤੋਂ ਪਹਿਲਾਂ ਇਹ ਜੋੜੀ ਆਗਰਾ ਸਥਿਤ ਸ਼ਿਵ ਮੰਦਰ ‘ਚ ਦਰਸ਼ਨ ਕਰਨ ਦੇ ਲਈ ਪਹੁੰਚੀ । ਇਸ ਮੌਕੇ ਅਦਾਕਾਰਾ ਨੇ ਮੈਰੂਨ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ ਜਦੋਂਕਿ ਸੰਗ੍ਰਾਮ ਸਿੰਘ ਕੁੜਤੇ ਪਜਾਮੇ ‘ਚ ਨਜ਼ਰ ਆਏ । ਦੋਵਾਂ ਨੇ ਮੰਦਰ ‘ਚ ਆਪਣੇ ਖੁਸ਼ਹਾਲ ਵਿਆਹੁਤਾ ਜੀਵਨ ਦੇ ਲਈ ਅਰਦਾਸ ਕੀਤੀ । ਦੱਸ ਦਈਏ ਕਿ ਦੋਵੇਂ ਜਣੇ ਨੌ ਜੁਲਾਈ ਨੂੰ ਫੇਰੇ ਲੈਣਗੇ ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਗੀਤ ਐੱਸ.ਵਾਈ.ਐੱਲ ਤੋਂ ਬਾਅਦ ਹੁਣ ਕੰਵਰ ਗਰੇਵਾਲ ਦਾ ਬੰਦੀ ਸਿੰਘਾਂ ਰਿਹਾਈ ਨੂੰ ਲੈ ਕੇ ਗੀਤ ‘ਰਿਹਾਈ’ ਬੈਨ
ਇਸ ਤੋਂ ਪਹਿਲਾਂ ਦੋਵਾਂ ਦੇ ਵਿਆਹ ਦੀਆਂ ਲਗਾਤਾਰ ਅਪਡੇਟਸ ਆ ਰਹੀਆਂ ਹਨ । ਦੋਵਾਂ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਵੀ ਕਾਫੀ ਬੀਤੇ ਦਿਨ ਵਾਇਰਲ ਹੋਈਆਂ ਸਨ । ਇਨ੍ਹਾਂ ਤਸਵੀਰਾਂ ‘ਚ ਦੋਵਾਂ ਨੇ ਪੀਲੇ ਰੰਗ ਦੀ ਡਰੈੱਸ ਪਾਈ ਹੋਈ ਸੀ । ਦੱਸ ਦਈਏ ਕਿ ਇਸੇ ਮਹੀਨੇ ਸੰਗ੍ਰਾਮ ਸਿੰਘ ਦਾ ਜਨਮ ਦਿਨ ਵੀ ਹੈ ।
ਹੋਰ ਪੜ੍ਹੋ : ਮਾਂ ਨੂੰ ਯਾਦ ਕਰਕੇ ਭਾਵੁਕ ਹੋਏ ਅਦਾਕਾਰ ਕਰਮਜੀਤ ਅਨਮੋਲ, ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਮਾਂ ਤੇਰੀ ਬਹੁਤ ਯਾਦ ਆਉਂਦੀ ਹੈ’
ਜੁਲਾਈ ‘ਚ ਹੀ ਸੰਗਰਾਮ ਸਿੰਘ ਦਾ ਜਨਮ ਦਿਨ ਹੁੰਦਾ ਹੈ ਅਤੇ ਇਸੇ ਦੌਰਾਨ ਹੀ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਸਕਦੇ ਹਨ । ਦੱਸ ਦਈਏ ਕਿ ਦੋਵਾਂ ਦੀ ਮੁਲਾਕਾਤ ਇੱਕ ਰਿਆਲਟੀ ਸ਼ੋਅ ‘ਚ ਹੋਈ ਸੀ । ਪਾਇਲ ਅਤੇ ਸੰਗਰਾਮ ਨੇ ਇਸ ਤੋਂ ਬਾਅਦ ਹੀ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ ।
image From instagram
ਪਾਇਲ ਰੋਹਤਗੀ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਹਰ ਮੁੱਦੇ ‘ਤੇ ਆਪਣੀ ਬੇਬਾਕ ਰਾਏ ਰੱਖਦੀ ਰਹਿੰਦੀ ਹੈ । ਵਿਵਾਦਿਤ ਟਿੱਪਣੀਆਂ ਕਰਕੇ ਕਈ ਵਾਰ ਉਸ ਦਾ ਟਵਿੱਟਰ ਅਕਾਊਂਟ ਵੀ ਬੰਦ ਕਰ ਦਿੱਤਾ ਗਿਆ ਸੀ ।ਪਾਇਲ ਬਿੱਗ ਬੌਸ ਦਾ ਹਿੱਸਾ ਵੀ ਰਹਿ ਚੁੱਕੀ ਹੈ । ਬਿੱਗ ਬੌਸ ‘ਚ ਰਾਹੁਲ ਮਹਾਜਨ ਦੇ ਨਾਲ ਉਸ ਦੀ ਬਹੁਤ ਵਧੀਆ ਦੋਸਤੀ ਸੀ । ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵੀ ਵਿਖਾ ਚੁੱਕੀ ਹੈ ।
View this post on Instagram