Trending:
ਅੱਲੂ ਅਰਜੁਨ ਪਹੁੰਚੇ ਰੂਸ, ਰਸ਼ੀਅਨ ਬੋਲ ਕੇ ਫੈਨਜ਼ ਨੂੰ ਕੀਤਾ ਪ੍ਰਭਾਵਿਤ, ਦੇਖੋ ਵੀਡੀਓ
Allu Arjun impresses his fans by speaking Russian: ਸਾਊਥ ਸੁਪਰਸਟਾਰ ਅੱਲੂ ਅਰਜੁਨ ਤੇ ਰਸ਼ਮਿਕਾ ਮੰਡਾਨਾ ਸਟਾਰਰ ਫ਼ਿਲਮ ਪੁਸ਼ਪਾ ਨੇ ਆਪਣੀ ਰਿਲੀਜ਼ ਤੋਂ ਬਾਅਦ ਦੇਸ਼ ਭਰ 'ਚ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਫ਼ਿਲਮ ਦੀ ਕਹਾਣੀ ਤੋਂ ਲੈ ਕੇ ਦੋਹਾਂ ਕਲਾਕਾਰਾਂ ਦੇ ਦੇਸੀ ਸਵੈਗ ਦਾ ਜਾਦੂ ਹਰ ਕਿਸੇ 'ਤੇ ਛਾਇਆ ਰਿਹਾ। ਹੁਣ ਇਹ ਫ਼ਿਲਮ ਰੂਸ ਵਿੱਚ ਰਿਲੀਜ਼ ਹੋ ਗਈ ਹੈ ਤੇ ਇਥੇ ਵੀ ਦਰਸ਼ਕਾਂ ਵਿਚਾਲੇ ਪੁਸ਼ਪਾ ਦਾ ਜਾਦੂ ਛਾਇਆ ਰਿਹਾ।
Image Source : Instagram
ਅੱਲੂ ਅਰਜੁਨ ਤੇ ਰਸ਼ਮਿਕਾ ਮੰਡਾਨਾ ਸਟਾਰਰ ਫ਼ਿਲਮ ਪੁਸ਼ਪਾ: ਦਿ ਰਾਈਜ਼ ਹਾਲ ਹੀ ਵਿੱਚ ਰੂਸ ਵਿੱਚ ਰਿਲੀਜ਼ ਹੋਈ ਹੈ। ਇਸ ਫ਼ਿਲਮ ਦੀ ਪੂਰੀ ਟੀਮ ਇਸ ਨੂੰ ਵੱਖ-ਵੱਖ ਥਾਵਾਂ 'ਤੇ ਪ੍ਰਮੋਟ ਕਰਦੀ ਨਜ਼ਰ ਆਈ। ਇਸ ਦੌਰਾਨ ਫ਼ਿਲਮ ਦੇ ਮੁੱਖ ਅਭਿਨੇਤਾ ਅੱਲੂ ਅਰਜੁਨ ਨੇ ਆਪਣੇ ਪੁਸ਼ਪਰਾਜ ਸਵੈਗ ਵਿੱਚ ਆਪਣੇ ਰਸ਼ੀਅਨ ਫੈਨਜ਼ ਦਾ ਦਿਲ ਜਿੱਤ ਲਿਆ।
Image Source : Instagram
ਇਸ ਈਵੈਂਟ ਦੇ ਵਿੱਚ ਅੱਲੂ ਅਰਜੁਨ ਆਪਣੇ ਫੈਨਜ਼ ਨੂੰ ਰਸ਼ੀਅਨ ਭਾਸ਼ਾ ਵਿੱਚ ਸੰਬੋਧਿਤ ਕਰਦੇ ਨਜ਼ਰ ਆਏ । ਰਸ਼ੀਅਨ ਭਾਸ਼ਾ ਵਿੱਚ ਅੱਲੂ ਅਰਜੁਨ ਦਾ ਸੰਬੋਧਨ ਸੁਣ ਕੇ ਉਨ੍ਹਾਂ ਦੇ ਰਸ਼ੀਅਨ ਫੈਨਜ਼ ਖੁਸ਼ੀ ਨਾਲ ਉਛਲ ਪਏ ਅਤੇ ਤਾੜੀਆਂ ਵਜਾਉਣ ਲੱਗੇ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅੱਲੂ ਅਰਜੁਨ ਦੇ ਫੈਨਜ਼ ਉਨ੍ਹਾਂ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।
ਪੁਸ਼ਪਾ: ਦਿ ਰਾਈਜ਼ 1 ਦਸੰਬਰ ਨੂੰਮਾਸਕੋ ਵਿੱਚ ਅਤੇ ਸੇਂਟ ਪੀਟਰਸਬਰਗ ਵਿੱਚ 3 ਦਸੰਬਰ ਨੂੰ ਰਿਲੀਜ਼ ਹੋਈ ਹੈ। ਫ਼ਿਲਮ ਦਾ ਪ੍ਰੀਮੀਅਰ ਰੂਸ ਦੇ 24 ਸ਼ਹਿਰਾਂ ਵਿੱਚ ਹੋਣ ਵਾਲੇ 5ਵੇਂ ਇੰਡੀਅਨ ਫ਼ਿਲਮ ਫੈਸਟੀਵਲ ਦੇ ਉਦਘਾਟਨ ਸਮਾਰੋਹ ਵਿੱਚ ਹੋਵੇਗਾ।
Image Source : Instagram
ਹੋਰ ਪੜ੍ਹੋ: ਗੈਂਗਸਟਰ ਗੋਲਡੀ ਬਰਾੜ ਨੇ ਕੀਤਾ ਵੱਡਾ ਦਾਅਵਾ, ਕਿਹਾ ਨਾਂ ਮੈਂ ਅਮਰੀਕਾ 'ਚ ਸੀ ਤੇ ਨਾਂ ਹੀ ਗ੍ਰਿਫ਼ਤਾਰ ਹੋਇਆ ਹਾਂ'
ਇਹ ਫ਼ਿਲਮ ਰੂਸ ਵਿੱਚ 8 ਦਸੰਬਰ ਨੂੰ ਰਿਲੀਜ਼ ਹੋਵੇਗੀ। ਜਿੱਥੇ ਪੁਸ਼ਪਾ: ਦਿ ਰਾਈਜ਼ ਲਈ ਕ੍ਰੇਜ਼ ਨੇ ਪੂਰੇ ਦੇਸ਼ 'ਚ ਛਾਇਆ ਹੋਇਆ ਹੈ। ਪ੍ਰਸ਼ੰਸਕ ਫ਼ਿਲਮ ਨਾਲ ਸਬੰਧਤ ਹਰ ਅਪਡੇਟ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਕਿਉਂਕਿ ਟੀਮ ਪੁਸ਼ਪਾ: ਫੈਨਜ਼ ਦੇ ਦਿਲਾਂ 'ਤੇ ਰੂਲ ਕਰਨ ਲਈ ਕਰ ਰਹੀ ਹੈ।
View this post on Instagram