'ਪੰਜਾਬੀਆਂ ਦੀ ਧੀ': ਨੀਰੂ ਬਾਜਵਾ, ਗੁਰੂ ਰੰਧਾਵਾ ਅਤੇ ਬੋਹੇਮੀਆ ਨੇ ਇਕੱਠੇ ਆਪਣੇ ਪਹਿਲੇ ਗੀਤ ਦਾ ਕੀਤਾ ਐਲਾਨ
ਪੰਜਾਬੀ ਇੰਡਸਟਰੀ ਦੀ ਨਵੀਂ ਤਿਕੜੀ, ਜਿਸ ਵਿੱਚ ਪੋਲੀਵੁੱਡ ਦੀਵਾ ਨੀਰੂ ਬਾਜਵਾ, ਕਿੰਗ ਆਫ਼ ਰੈਪ ਬੋਹੇਮੀਆ, ਅਤੇ ਸ਼ਾਨਦਾਰ ਗਾਇਕ-ਗੀਤਕਾਰ ਗੁਰੂ ਰੰਧਾਵਾ ਸ਼ਾਮਲ ਹਨ, ਨੂੰ ਪੇਸ਼ ਕੀਤਾ ਗਿਆ ਹੈ।
ਨੀਰੂ ਬਾਜਵਾ ਅਤੇ ਗੁਰੂ ਰੰਧਾਵਾ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਉਹ ਪਹਿਲੀ ਵਾਰ ਇੱਕ ਸੰਗੀਤ ਵੀਡੀਓ ਵਿੱਚ ਪਹਿਲੀ ਵਾਰ ਇੱਕਠੇ ਕੰਮ ਕਰ ਰਹੇ ਹਨ। ਬੋਹੇਮੀਆ, ਜੋ ਆਪਣੇ ਨਵੇਂ ਗੀਤ 'ਪੰਜਾਬੀਆਂ ਦੀ ਧੀ' ਲਈ ਇਨ੍ਹਾਂ ਦੋਹਾਂ ਕਲਾਕਾਰਾਂ ਦੇ ਨਾਲ ਇੱਕਠੇ ਨਜ਼ਰ ਆਉਣਗੇ। ਬੋਹੇਮੀਆ, ਨੂੰ ਇਸ ਤਿਕੜੀ ਦੇ ਨਵੇਂ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ।
Image Source: Instagram
ਪੰਜਾਬੀਆਂ ਦੀ ਧੀ ਗੀਤ ਦੇ ਤਿੰਨਾਂ ਕਲਾਕਾਰਾਂ ਨੇ ਆਪਣੇ ਸੋਸ਼ਲ ਮਡੀਆ ਅਕਾਉਂਟ ਉੱਤੇ ਪੋਸਟਰ ਰਾਹੀਂ ਗੀਤ ਦਾ ਫਰਸਟ ਲੁੱਕ ਸ਼ੇਅਰ ਕੀਤਾ ਹੈ।
ਇਸ ਗੀਤ ਨੂੰ ਗੁਰੂ ਰੰਧਾਵਾ ਨੇ ਗਾਇਆ ਹੈ ਅਤੇ ਮਿਊਜ਼ਿਕ ਬੀਟਸ ਪ੍ਰੀਤ ਹੁੰਦਲ ਨੇ ਦਿੱਤੇ ਹਨ । ਇਸ ਗੀਤ ਦੇ ਵੀਡੀਓ ਨੂੰ ਰੂਪਨ ਬੱਲ ਨੇ ਡਾਇਰੈਕਟ ਕੀਤਾ ਹੈ। ਇਸ ਦੌਰਾਨ ਗੀਤ ਨੂੰ ਮਜ਼ੇਦਾਰ ਬਣਾਉਣ ਲਈ ਬੋਹੇਮੀਆ ਦਾ ਰੈਪ ਵੀ ਸ਼ਾਮਲ ਕੀਤਾ ਗਿਆ ਹੈ। ਇਹ ਗੀਤ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ ਅਤੇ 3 ਮਾਰਚ ਨੂੰ ਗੀਤ ਪੰਜਾਬੀਆਂ ਦੀ ਧੀ ਦਾ ਪ੍ਰੀਮੀਅਰ ਹੋਵੇਗਾ।
ਗੀਤ ਦਾ ਫਰਸਟ ਲੁੱਕ ਪੋਸਟਰ ਸ਼ੇਅਰ ਕਰਦੇ ਹੋਏ ਗੁਰੂ ਰੰਧਾਵਾ ਨੇ ਲਿਖਿਆ, ''ਪੰਜਾਬੀਆਂ ਦੀ ਧੀ'' ਮੇਰੇ ਲਈ ਬਹੁਤ ਖ਼ਾਸ ਹੈ।ਹਮੇਸ਼ਾ ਪਿਆਰ ਲਈ @iambohemia ਪਾਜੀ ਦਾ ਧੰਨਵਾਦ। ਆਪਣਾ ਸਮਾਂ ਦੇਣ ਲਈ ਰਾਣੀ @neerubajwa ਦਾ ਧੰਨਵਾਦ ? @preethundalmohaliwala ਹਮੇਸ਼ਾ ਵਾਂਗ ਬੀਟ 'ਤੇ ਰਹਿਣਾ ਅਤੇ ਹਾਂ ਮੇਰੇ ਭਰਾ @rupanbal ਨੇ ਵੀਡੀਓ 'ਤੇ ਕੁਝ ਸ਼ਾਨਦਾਰ ਕੀਤਾ ਹੈ।3 ਮਾਰਚ ਨੂੰ ਰਿਲੀਜ਼ ਹੋ ਰਹੀ ਹੈ #ਪੰਜਾਬੀਆਂ ਦੀ ਧੀ। ਐਲਬਮ UNSTOPPABLE @tseries.official ਦਾ ਪਹਿਲਾ ਗੀਤ। "
ਹੋਰ ਪੜ੍ਹੋ : Birthday Special : ਜਾਣੋ ਕਿੰਝ ਬਾਸਕੇਟਬਾਲ ਪਲੇਅਰ ਤੋਂ ਅਦਾਕਾਰਾ ਬਣੀ ਉਰਵਸ਼ੀ ਰੌਤੇਲਾ
ਗਾਇਕ ਗੁਰੂ ਰੰਧਾਵਾ ਨੇ ਦੱਸਿਆ ਕਿ ਇਹ ਗੀਤ ਉਨ੍ਹਾਂ ਲਈ ਬਹੁਤ ਖਾਸ ਹੈ ਕਿਉਂਕਿ ਇਹ ਉਨ੍ਹਾਂ ਦੀ ਐਲਬਮ 'ਅਨਸਟੋਪੇਬਲ' ਦਾ ਪਹਿਲਾ ਗੀਤ ਹੈ। ਪੰਜਾਬੀਆਂ ਦੀ ਧੀ ਗੁਰੂ ਰੰਧਾਵਾ ਅਤੇ ਨੀਰੂ ਬਾਜਵਾ ਦਾ ਪਹਿਲਾ ਗੀਤ ਵੀ ਹੈ।
ਪੰਜਾਬੀ ਸੰਗੀਤ ਦੇ ਸਾਰੇ ਪ੍ਰਸ਼ੰਸਕਾਂ ਇਨ੍ਹਾਂ ਤਿੰਨ ਵੱਡੇ ਕਲਾਕਾਰਾਂ ਨੂੰ ਇੱਕਠੇ ਵੇਖਣ ਲਈ ਬਹੁਤ ਉਤਸ਼ਾਹਿਤ ਹਨ । ਇਸ ਕਰਕੇ ਤਿੰਨਾਂ ਕਲਾਕਾਰਾਂ ਦੇ ਫੈਨਜ਼ ਬੇਸਬਰੀ ਨਾਲ ਉਨ੍ਹਾਂ ਦੇ ਇਸ ਗੀਤ ਦੀ ਉਡੀਕ ਕਰ ਰਹੇ ਹਨ।
View this post on Instagram