ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਦੇ ਹੱਕ ’ਚ ਪੰਜਾਬੀ ਸਿਤਾਰਿਆਂ ਨੇ ਆਵਾਜ਼ ਕੀਤੀ ਬੁਲੰਦ, ਪੁਲਿਸ ਦੀ ਕਾਰਵਾਈ ਨੂੰ ਦੱਸਿਆ ਲੋਕਤੰਤਰ ਦਾ ਘਾਣ

Reported by: PTC Punjabi Desk | Edited by: Rupinder Kaler  |  January 09th 2021 04:43 PM |  Updated: January 09th 2021 04:43 PM

ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਦੇ ਹੱਕ ’ਚ ਪੰਜਾਬੀ ਸਿਤਾਰਿਆਂ ਨੇ ਆਵਾਜ਼ ਕੀਤੀ ਬੁਲੰਦ, ਪੁਲਿਸ ਦੀ ਕਾਰਵਾਈ ਨੂੰ ਦੱਸਿਆ ਲੋਕਤੰਤਰ ਦਾ ਘਾਣ

ਪੰਜਾਬੀ ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਖਿਲਾਫ ਕੇਸ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਸਭ ਦੇ ਚਲਦੇ  ਪੰਜਾਬੀ ਇੰਡਸਟਰੀ ਦੇ ਕੁਝ ਸਿਤਾਰਿਆਂ ਨੇ ਸ਼੍ਰੀ ਬਰਾੜ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ । ਪੰਜਾਬੀ ਗਾਇਕ ਮਨਕਿਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾ ਕੇ ਪੁਲਿਸ ਦੀ ਕਾਰਵਾਈ ਨੂੰ ਲੋਕਤੰਤਰ ਦਾ ਘਾਣ ਕਰਾਰ ਦਿੱਤਾ ਹੈ ।

ਹੋਰ ਪੜ੍ਹੋ :

ਖੇਤੀ ਬਿੱਲਾਂ ਵਿਰੁੱਧ ਧਰਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਬਣਾ ਦਿੱਤੀ ਵਾਟਰ ਪਰੂਫ ਸਟੇਜ, ਵੀਡੀਓ ਵਾਇਰਲ

ਗਾਇਕ ਜਸਬੀਰ ਜੱਸੀ ਦੇ ਨਾਲ ਖਾਣੇ ਦਾ ਲੁਤਫ ਲੈਂਦੇ ਨਜ਼ਰ ਆਏ ਹਰਭਜਨ ਮਾਨ, ਤਸਵੀਰ ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

ਮਨਕਿਰਤ ਔਲਖ ਵੱਲੋਂ ਸ਼ੇਅਰ ਕੀਤੀ ਇਸ ਪੋਸਟ ਤੇ ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪਟਿਆਲਾ ਪੁਲਿਸ ਨੇ ਸ਼੍ਰੀ ਬਰਾੜ ਨੂੰ ਗੀਤਾਂ ’ਚ ਹਿੰਸਾ ਤੇ ਬੰਦੂਕ ਸੱਭਿਆਚਾਰ ਦਾ ਪ੍ਰਚਾਰ ਕਰਨ ਦੇ ਦੋਸ਼ ਹੇਠ ਬੀਤੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ ।ਜਿਸ ਤੋਂ ਬਾਅਦ ਇਾਹ ਚਰਚਾ ਚੱਲ ਰਹੀ ਹੈ ਕਿ ਸ਼੍ਰੀ ਬਰਾੜ ਤੋਂ ਪਹਿਲਾਂ ਹੋਰ ਕਈ ਗਾਇਕਾਂ ਤੇ ਹਿੰਸਾ ਤੇ ਬੰਦੂਕ ਸੱਭਿਆਚਾਰ ਦੇ ਦੋਸ਼ ਲੱਗੇ ਹਨ ।

mankirt

ਪਰ ਅਜੇ ਤੱਕ ਕਿਸੇ ਖਿਲਾਫ ਕਾਰਵਾਈ ਨਹੀਂ ਹੋਈ। ਲੋਕ ਸਮੇਂ ਦੀਆਂ ਸਰਕਾਰਾਂ ਤੋਂ ਸਵਾਲ ਕਰ ਰਹੇ ਹਨ ਕਿ ਕਿਸਾਨ ਅੰਦੋਲਨ ਵਿੱਚ ਅਚਾਨਕ ਸ਼੍ਰੀ ਬਰਾੜ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਗਿਆ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਸ਼੍ਰੀ ਬਰਾੜ ਨੇ ‘ਕਿਸਾਨ ਐਂਥਮ’ ਗੀਤ ਲਿਖਿਆ, ਜਿਸ ਨੇ ਕਿਸਾਨ ਅੰਦੋਲਨ ਨੂੰ ਵੱਡਾ ਹੁਲਾਰਾ ਦਿੱਤਾ ਹੈ।

ਸ਼੍ਰੀ ਬਰਾੜ ਤੇ ਇਹ ਕਾਰਵਾਰੀ ਅਮਿਤ ਸ਼ਾਹ ਦੇ ਕਹਿਣ ਤੇ ਹੋਈ ਹੈ । ਪਰ ਇਸ ਮੁੱਦੇ ਤੇ ਪੰਜਾਬ ਸਰਕਾਰ ਵੀ ਆਪਣਾ ਪੱਖ ਰੱਖ ਚੁੱਕੀ ਹੈ ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਊਜ਼ੀਕਲ ਵੀਡੀਓ ਵਿੱਚ ਬੰਦੂਕ ਦੇ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਲਈ ਪੰਜਾਬੀ ਗਾਇਕ ਸ਼੍ਰੀ ਬਰਾੜ ਦੀ ਗ੍ਰਿਫ਼ਤਾਰੀ ਨੂੰ ਸਹੀ ਕਰਾਰ ਦਿੱਤਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network