ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਸਸਪੈਂਡ ਹੋਣ ’ਤੇ ਪੰਜਾਬੀ ਸਿਤਾਰਿਆਂ ਨੇ ਜਤਾਈ ਖੁਸ਼ੀ
ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਹਮੇਸ਼ਾ ਲਈ ਸਸਪੈਂਡ ਕਰ ਦਿੱਤਾ ਗਿਆ ਹੈ । ਬੰਗਾਲ ਚੋਣਾਂ 'ਚ ਭਾਜਪਾ ਦੀ ਹਾਰ ਤੋਂ ਬਾਅਦ ਕੰਗਨਾ ਬੌਖਲਾ ਕੇ ਵਿਵਾਦਿਤ ਟਵੀਟ ਕਰ ਰਹੀ ਸੀ ।ਜਿਸ ‘ਤੇ ਟਵਿੱਟਰ ਨੇ ਐਕਸ਼ਨ ਲੈਂਦੇ ਹੋਏ ਕੰਗਨਾ ਦਾ ਅਕਾਊਂਟ ਸਸਪੈਂਡ ਕਰ ਦਿੱਤਾ ਹੈ । ਟਵਿੱਟਰ ਨੇ ਕਿਹਾ ਕਿ ਕੰਗਨਾ ਲਗਾਤਾਰ 'ਹੇਟਫੁੱਲ ਕੰਡਕਟ ਪਾਲਸੀ' ਦਾ ਉਲੰਘਣ ਕਰ ਰਹੀ ਸੀ ਤੇ ਇਸ ਲਈ ਉਨ੍ਹਾਂ ਦਾ ਅਕਾਊਂਟ ਸਸਪੈਂਡ ਕੀਤਾ ਗਿਆ ਹੈ।
ਹੋਰ ਪੜ੍ਹੋ :
ਦੀਪਿਕਾ ਪਾਦੂਕੋਣ ਦੇ ਪੂਰੇ ਪਰਿਵਾਰ ਦੀ ਰਿਪੋਰਟ ਆਈ ਕੋਰੋਨਾ ਪਾਜਟਿਵ, ਪਿਤਾ ਹਸਪਤਾਲ ‘ਚ ਭਰਤੀ
ਉਧਰ ਕੰਗਨਾ ਦਾ ਟਵਿੱਟਰ ਅਕਾਊਂਟ ਸਸਪੈਂਡ ਹੋਣ ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ । ਪ੍ਰਭ ਗਿੱਲ, ਅਰਮਾਨ ਬੇਦਿਲ ਨੇ ਟਵਿੱਟਰ ਇੰਡੀਆ ਦੀ ਇਸ ਕਾਰਵਾਈ ਸੀ ਸ਼ਲਾਘਾ ਕੀਤੀ ਹੈ । ਇਸ ਦੇ ਨਾਲ ਹੀ ਉਹਨਾਂ ਨੇ ਟਵਿੱਟਰ ਦਾ ਧੰਨਵਾਦ ਕੀਤਾ ਹੈ । ਗਾਇਕ ਜਸਬੀਰ ਜੱਸੀ ਨੇ ਤਾਂ ਇਸ ਮੁੱਦੇ ਤੇ ਲੰਮੀ ਚੋੜੀ ਪੋਸਟ ਲਿਖੀ ਹੈ ।
ਉਹਨਾਂ ਨੇ ਲਿਖਿਆ ਹੈ ‘ਕੰਗਨਾ ਦਾ ਟਵਿੱਟਰ ਬੈਨ ਸਿਰਫ਼ ਵਧੀਆ ਹੀ ਨਹੀਂ ਹੈ ਬਲਕਿ ਸਮਾਜ ਲਈ ਵੀ ਲਾਹੇਵੰਦ ਹੈ । ਲੋਕਾਂ ਨੂੰ ਗੈਰ ਸੰਵੇਦਨਸ਼ੀਲ ਬਿਆਨਾਂ ਦੇ ਆਧਾਰ ਤੇ ਰਾਏ ਬਨਾਉਣ ਦੀ ਇਜ਼ਾਜਤ ਦੇਣਾ ਦੇਸ਼ ਦੇ ਵਿਕਾਸ ਲਈ ਬਹੁਤ ਖਤਰਨਾਕ ਹੈ । ਟਵਿੱਟਰ ਨੇ ਇੱਕ ਸ਼ਾਨਦਾਰ ਮਿਸਾਲ ਕਾਇਮ ਕੀਤੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕੰਗਨਾ ਦਾ ਪਹਿਲਾਂ ਵੀ ਕਈ ਵਾਰ ਟਵਿੱਟਰ ਅਕਾਊਂਟ ਆਰਜੀ ਤੌਰ ਤੇ ਸਸਪੈਂਡ ਕੀਤਾ ਗਿਆ ਹੈ ।