ਅੱਜ ਹੈ ਨਾਮੀ ਐਕਟਰ ਮਲਕੀਤ ਰੌਣੀ ਦਾ ਜਨਮ ਦਿਨ, ਪਿੰਡ ਤੋਂ ਉੱਠ ਕੇ ਅਦਾਕਾਰੀ ਜਗਤ ‘ਚ ਚਮਕਾਇਆ ਨਾਂਅ
ਅੱਜ ਹੈ ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਮਲਕੀਤ ਰੌਣੀ ਦਾ ਜਨਮ ਦਿਨ ਹੈ । ਜ਼ਿਲ੍ਹਾ ਰੋਪੜ ਦੇ ਪਿੰਡ ਰੋਣੀ ਖ਼ੁਰਦ ਦੇ ਜੰਮਪਲ ਮਲਕੀਤ ਰੌਣੀ ਨੇ ਆਪਣੀ ਮਿਹਨਤ ਤੇ ਲਗਨ ਦੇ ਨਾਲ ਅਦਾਕਾਰੀ ਜਗਤ ‘ਚ ਨਾਂਅ ਬਣਾਇਆ ਹੈ । ਉਨ੍ਹਾਂ ਨੇ ਸਕੂਲੀ ਪੜ੍ਹਾਈ ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਪਿੰਡ ਖੰਟ ਮਾਨਪੁਰ ‘ਚ ਪੂਰੀ ਕੀਤੀ।
ਉਨ੍ਹਾਂ ‘ਚ ਬਚਪਨ ਤੋਂ ਹੀ ਅਦਾਕਾਰੀ ਦੇ ਗੁਣ ਦਿਖਾਈ ਦਿੰਦੇ ਸਨ ਅਤੇ ਉਨ੍ਹਾਂ ਨੇ ਬਚਪਨ ‘ਚ ਹੀ ਕਈ ਨਾਟਕ ਖੇਡੇ ਅਤੇ ਉਨ੍ਹਾਂ ਨੇ ਕਈ ਵਰਕਸ਼ਾਪਾਂ ‘ਚ ਭਾਗ ਲਿਆ । ਉਨ੍ਹਾਂ ਨੇ ਪੰਜਾਬੀ ਫ਼ਿਲਮਾਂ, ਸੀਰੀਅਲਾਂ ਦੇ ਨਾਲ-ਨਾਲ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਅਤੇ ਨਾਟਕਾਂ ‘ਚ ਵੀ ਕੰਮ ਕੀਤਾ ਹੈ ।
ਉਹ ਟੀਵੀ ਸੀਰੀਅਲ ‘ਏਕ ਵੀਰ ਕੀ ਅਰਦਾਸ...ਵੀਰਾ’, ਅੰਮ੍ਰਿਤ ਮੰਥਨ ਇਸ ਤੋਂ ਇਲਾਵਾ ਬਾਲੀਵੁੱਡ ਫ਼ਿਲਮਾਂ ਸਰਬਜੀਤ,ਅਤਿਥੀ ਤੁਮ ਕਬ ਜਾਓਗੇ ਸਣੇ ਕਈ ਫ਼ਿਲਮਾਂ ਅਤੇ ਨਾਟਕਾਂ ‘ਚ ਕੰਮ ਕੀਤਾ ਹੈ ।
ਇਸ ਤੋਂ ਇਲਾਵਾ ਉਹ ਹਰ ਦੂਜੀ ਪੰਜਾਬੀ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦਿੰਦੇ ਨੇ । ਉਹ ਅਰਦਾਸ ਕਰਾਂ,ਬਣਜਾਰਾ ਟਰੱਕ, ਮੰਜ ਬਿਸਤਰੇ-2, ਢੋਲ ਰੱਤੀ, ਲਾਵਾਂ ਫੇਰ ਵਰਗੀ ਕਈ ਸੁਪਰ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਇਸ ਤੋਂ ਇਲਾਵਾ ਉਹ ਪੰਜਾਬੀ ਗੀਤਾਂ ‘ਚ ਵੀ ਅਦਾਕਾਰੀ ਕਰ ਚੁੱਕੇ ਨੇ ।