ਲੌਂਗ ਲਾਚੀ ਗਾਣੇ ਨੂੰ ਲੱਗਿਆ ਨਵਾਂ ਤੜਕਾ, 'ਲੁਕਾ ਛੁਪੀ' ਫਿਲਮ 'ਚ ਹੋਇਆ ਰੀਮੇਕ,ਦੇਖੋ ਵੀਡੀਓ
ਲੌਂਗ ਲਾਚੀ ਗਾਣੇ ਨੂੰ ਲੱਗਿਆ ਨਵਾਂ ਤੜਕਾ, 'ਲੁਕਾ ਛੁਪੀ' ਫਿਲਮ 'ਚ ਹੋਇਆ ਰੀਮੇਕ,ਦੇਖੋ ਵੀਡੀਓ : ਬਾਲੀਵੁੱਡ 'ਚ ਪੰਜਾਬੀ ਗਾਣਿਆਂ ਦੀ ਅੱਜ ਦੇ ਸਮੇਂ ਪੂਰੀ ਚੜ੍ਹਤ ਹੈ। ਕੋਈ ਹੀ ਅਜਿਹੀ ਬਾਲੀਵੁੱਡ ਫਿਲਮ ਹੋਵੇਗੀ ਜਿਸ 'ਚ ਪੰਜਾਬੀ ਗਾਣਾ ਨਹੀਂ ਹੁੰਦਾ। ਗਾਣਿਆਂ ਦੇ ਰੀਮੇਕ ਦੇ ਟਰੈਂਡ ਦੇ ਚਲਦਿਆਂ ਪੰਜਾਬ ਦੇ ਸੁਪਰਹਿੱਟ ਗਾਣਿਆਂ ਨੂੰ ਹਿੰਦੀ ਫ਼ਿਲਮਾਂ 'ਚ ਜਗ੍ਹਾ ਦਿੱਤੀ ਜਾਂਦੀ ਹੈ। ਅਜਿਹਾ ਹੀ ਇੱਕ ਪੰਜਾਬੀ ਫਿਲਮ ਦਾ ਬਲਾਕਬਸਟਰ ਗੀਤ ਦਾ ਨਵਾਂ ਰੂਪ ਹਿੰਦੀ ਫਿਲਮ 'ਚ ਆ ਚੁੱਕਿਆ ਹੈ, ਜਿਸ ਦਾ ਨਾਮ ਹੈ 'ਲੌਂਗ ਲਾਚੀ'। ਜੀ ਹਾਂ ਨਿਰੂ ਬਾਜਵਾ ਅਤੇ ਅੰਬਰਦੀਪ ਦੀ ਸੁਪਰਹਿੱਟ ਫਿਲਮ ਲੌਂਗ ਲਾਚੀ ਦਾ ਟਾਈਟਲ ਟਰੈਕ ਬਾਲੀਵੁੱਡ ਐਕਟਰ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਦੀ ਆਉਣ ਵਾਲੀ ਫਿਲਮ 'ਲੁਕਾ ਛੁਪੀ' 'ਚ ਨਵੇਂ ਰੂਪ 'ਚ ਪੇਸ਼ ਕੀਤਾ ਗਿਆ ਹੈ।
ਇਸ ਨਵੇਂ ਲੌਂਗ ਲਾਚੀ ਗਾਣੇ ਨੂੰ ਆਵਾਜ਼ ਦਿੱਤੀ ਹੈ ਤੁਲਸੀ ਕੁਮਾਰ ਨੇ, ਗਾਣੇ ਦਾ ਮਿਊਜ਼ਿਕ ਦਿੱਤਾ ਹੈ ਤਾਨਿਸ਼ਕ ਬਗਚੀ ਨੇ ਦਿੱਤਾ ਹੈ। ਦੱਸ ਦਈਏ ਗਾਣੇ ਦੇ ਬੋਲ ਵੀ ਥੋੜੇ ਬਦਲੇ ਗਏ ਹਨ ਜਿਸ ਦੇ ਲਿਰਿਕਸ ਕੁਨਾਲ ਵਰਮਾ ਨੇ ਲਿਖੇ ਹਨ। ਫਿਲਮ ਲੁਕਾ ਛੁਪੀ 1 ਮਾਰਚ ਨੂੰ ਵੱਡੇ ਪਰਦੇ 'ਤੇ ਰਿਲੀਜ਼ ਕੀਤੀ ਜਾਣੀ ਹੈ।
ਹੋਰ ਵੇਖੋ : ਜਿੰਨ੍ਹਾਂ ਟਾਈਮ ਰੁਪਏ ਨਹੀਂ ਮੁੱਕਦੇ , ਮੈਂ ਨਹੀਂ ਮੁੜਦਾ – ਕੈਂਬੀ ਰਾਜਪੁਰੀਆ
ਉੱਥੇ ਹੀ ਲੌਂਗ ਲਾਚੀ ਦੇ ਪਹਿਲੇ ਅਤੇ ਓਰੀਜ਼ਨਲ ਗਾਣੇ ਦੀ ਗੱਲ ਕਰੀਏ ਜਿਸ 'ਚ ਗਾਇਕ ਮੰਨਤ ਨੂਰ ਨੇ ਅਪਣੀ ਆਵਾਜ਼ ਦਿੱਤੀ ਸੀ। ਇਹ ਗਾਣਾ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਯੂ ਟਿਊਬ 'ਤੇ ਲੌਂਗ ਲਾਚੀ ਪਹਿਲੇ ਗਾਣੇ ਨੂੰ 100 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਜਿਸ 'ਚ ਨੀਰੂ ਬਾਜਵਾ ਅਤੇ ਐਮੀ ਵਿਰਕ ਦਾ ਸ਼ਾਨਦਾਰ ਕਮਿਸਟਰੀ ਦੇਖਣ ਨੂੰ ਮਿਲੀ ਸੀ।