ਟਾਈਗਰ ਸ਼ਰਾਫ਼ ਅਤੇ ਦਿਸ਼ਾ ਪਟਾਨੀ ਦੀ ਫ਼ਿਲਮ ਵਿਚ ਪੰਜਾਬੀ ਗੀਤ 'ਮੁੰਡਿਆਂ ਤੋਂ ਬਚ ਕੇ' ਦੁਬਾਰਾ ਹੋਵੇਗਾ ਰਿਕ੍ਰਿਏਟ

Reported by: PTC Punjabi Desk | Edited by: Gourav Kochhar  |  February 28th 2018 08:36 AM |  Updated: February 28th 2018 08:43 AM

ਟਾਈਗਰ ਸ਼ਰਾਫ਼ ਅਤੇ ਦਿਸ਼ਾ ਪਟਾਨੀ ਦੀ ਫ਼ਿਲਮ ਵਿਚ ਪੰਜਾਬੀ ਗੀਤ 'ਮੁੰਡਿਆਂ ਤੋਂ ਬਚ ਕੇ' ਦੁਬਾਰਾ ਹੋਵੇਗਾ ਰਿਕ੍ਰਿਏਟ

Punjabi Song In Baaghi 2: ਟਾਈਗਰ ਸ਼ਰਾਫ਼ ਅਤੇ ਦਿਸ਼ਾ ਪਾਟਾਨੀ ਦੇ ਫਿਲਮ ਬਾਗੀ 2 ਵਿਚ ਦੋ ਗਾਣੇ ਹੋਣਗੇ ਰਿਕ੍ਰਿਏਟ | ਪਹਿਲਾਂ ਹੈ ਫਿਲਮ ਤੇਜ਼ਾਬ ਦਾ ਹਿੱਟ ਹਿੱਟ ਟਰੈਕ 'ਇਕ ਦੋ ਤੀਨ', ਜਿਸ ਵਿੱਚ ਮਾਧੁਰੀ ਦੀਕਸ਼ਿਤ ਨੇ ਅਹਿਮ ਭੂਮਿਕਾ ਨਿਭਾਈ ਸੀ | ਹੁਣ ਨਵੇਂ ਵਰਜ਼ਨ ਵਿੱਚ ਜੈਕਲੀਨ ਫਰਨਾਂਡੀਜ਼ ਆਪਣਾ ਹੁਨਰ ਦਿਖਾਉਣਗੀ |

ਹਾਲ ਹੀ ਚ ਮਿਲੀ ਖ਼ਬਰਾਂ ਦੇ ਅਨੁਸਾਰ, ਲਭ ਜੰਜੂਆ ਦੇ ਪ੍ਰਸਿੱਧ ਪੰਜਾਬੀ ਟਰੈਕ "ਮੁੰਡਿਆਂ ਤੋਂ ਬਚ ਕੇ" ਨੂੰ ਵੀ ਫਿਲਮ ਲਈ ਰਿਕ੍ਰਿਏਟ ਕੀਤਾ ਜਾ ਰਿਹਾ ਹੈ | ਗਾਣੇ ਵਿਚ ਫਿਲਮ ਦੇ ਮੁਖ ਕਿਰਦਾਰ ਟਾਈਗਰ ਤੇ ਦਿਸ਼ਾ ਦੇਖਣ ਨੂੰ ਮਿਲਣਗੇ |

ਇਸ ਬਾਰੇ ਗੱਲ ਕਰਦੇ ਹੋਏ ਬਾਗੀ 2 Bhaagi 2 ਦੇ ਨਿਰਦੇਸ਼ਕ ਅਹਿਮਦ ਖਾਨ ਨੇ ਕਿਹਾ, "ਅੱਜ ਕਲ ਹਰ ਕੋਈ ਆਪਣੀ ਫਿਲਮ ਲਈ ਪੰਜਾਬੀ ਗੀਤ ਤਿਆਰ ਕਰ ਰਿਹਾ ਹੈ ਅਤੇ "ਮੁੰਡਿਆਂ ਤੋਂ ਬਚ ਕੇ" ਇਕ ਵੱਡਾ ਹਿੱਟ ਗੀਤ ਸੀ | ਮਈ ਸੀ ਇਕ ਪੰਜਾਬੀ ਗੀਤ ਬਣਾਉਣਾ ਚਾਹੁੰਦਾ ਸੀ, ਮੈਂ ਇਸ ਗੀਤ ਦੇ ਨਾਲ ਅੱਗੇ ਵਧਣ ਦਾ ਫੈਸਲਾ ਕੀਤਾ ਕਿਉਂਕਿ ਇਹ ਗੀਤ ਜਨਤਾ ਦੇ ਨਾਲ ਅਸਾਨੀ ਨਾਲ ਜੁੜਦਾ ਹੈ ਅਤੇ ਲੋਕੀ ਇਸ ਗੀਤ ਨੂੰ ਮਜ਼ੇ ਲੈ ਕਰ ਸੁਣਦੇ ਹਨ | ਟਾਈਗਰ Tiger Shroff ਤੇ ਦਿਸ਼ਾ ਨੇ ਗਾਣੇ ਨੂੰ ਬਖੂਬੀ ਨਿਭਾਇਆ ਹੈ ਅਤੇ ਸਾਡੇ ਸਾਰਿਆਂ ਨੂੰ ਇਸ ਗੀਤ ਦੀ ਸ਼ੂਟਿੰਗ ਵਿਚ ਬੇਹੱਦ ਮਜ਼ਾ ਆਯਾ |"

ਨਾਲ ਹੀ ਉਨ੍ਹਾਂ ਨੇ ਦਸਿਆ ਕਿ ਸੰਦੀਪ ਸ਼ਿਰੋਡਕਰ ਨੇ ਗਾਣੇ ਦੇ ਸੰਗੀਤ ਨੂੰ ਮੁੜ ਤਿਆਰ ਕੀਤਾ ਹੈ ਅਤੇ ਰਾਹੁਲ ਸ਼ੈਟੀ ਨੇ ਕੋਰਿਓਗ੍ਰਾਫ ਕੀਤਾ ਹੈ | ਰਾਹੁਲ ਸ਼ੈਟੀ ਨੇ ਪਹਿਲਾਂ "ਬੀਟ ਪੈ ਬੂਟੀ" ਨੂੰ ਕੋਰਿਓਗ੍ਰਾਫ ਕੀਤਾ ਸੀ ਅਤੇ ਹੁਣ ਉਹ ਰੇਸ 3 ਲਈ ਵੀ ਇੱਕ ਟ੍ਰੈਕ ਦਾ ਨਿਰਦੇਸ਼ਨ ਕਰ ਰਹੇ ਹਨ | ਗੀਤ ਦੀ ਸ਼ੂਟਿੰਗ ਵਿਆਹ ਦੇ ਸੈੱਟ ਤੇ ਕੀਤੀ ਹੈ ਅਤੇ ਗੀਤ ਨੂੰ ਭੰਗੜਾ ਅਤੇ ਬਾਲੀਵੁੱਡ ਸਟਾਈਲ ਦਾ ਮਿਸ਼ਰਨ ਕਰ ਇਕ ਪੰਜਾਬੀ ਤਡਕਾ ਲਗਾਇਆ ਹੈ |

ਕੀ ਤੁਸੀਂ ਵੀ ਟਾਈਗਰ ਅਤੇ ਦਿਸ਼ਾ ਨੂੰ "ਮੁੰਡਿਆਂ ਤੋਂ ਬਚ ਕੇ" ਚ ਥਿਰਕਦੇ ਹੂਏ ਵੇਖਣ ਲਈ ਉਤਸ਼ਾਹਤ ਹੋ? ਤਾਂ ਸਾਨੂੰ ਹੇਠਾਂ ਦਿੱਤੀ ਕਮੇੰਟ੍ਸ ਵਿੱਚ ਜ਼ਰੂਰ ਦੱਸੋ |


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network