Punjabi song controversies: ਗਿੱਪੀ ਗਰੇਵਾਲ ਤੇ ਐਲੀ ਮਾਂਗਟ ਖਿਲਾਫ ਦਰਜ ਹੋਇਆ ਮਾਮਲਾ, ਇਨ੍ਹਾਂ ਗੀਤਾਂ ਦੇ ਚੱਲਦੇ ਡੀਜੀਪੀ ਕੋਲ ਪਹੁੰਚੀ ਸ਼ਿਕਾਇਤ
Case file against Gippy Grewal and Elly Mangat : ਅਕਸਰ ਹੀ ਪੰਜਾਬੀ ਗਾਇਕਾਂ ਦਾ ਨਾਂਅ ਵਿਵਾਦਾਂ 'ਚ ਆਉਂਦਾ ਰਹਿੰਦਾ ਹੈ। ਹਾਲ ਹੀ ਵਿੱਚ ਅੰਮ੍ਰਿਤ ਮਾਨ ਦਾ ਵੀ ਇੱਕ ਵਿਆਹ ਸਮਾਗਮ ਵਿੱਚ ਵਿਵਾਦ ਹੋਣ ਦੀ ਖਬਰਾਂ ਸਾਹਮਣੇ ਆਈਆਂ ਸਨ। ਹੁਣ ਗਿੱਪੀ ਗਰੇਵਾਲ ਤੇ ਐਲੀ ਮਾਂਗਟ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਗਿੱਪੀ ਗਰੇਵਾਲ ਤੇ ਐਲੀ ਮਾਂਗਟ ਖਿਲਾਫ ਮਾਮਲਾ ਦਰਜ ਹੋਇਆ ਹੈ, ਆਓ ਜਾਣਦੇ ਹਾਂ ਕਿਉਂ।
Image Source : Instagram
ਪੰਜਾਬ ਸਰਕਾਰ ਨੇ ਹਾਲ ਹੀ 'ਚ ਪੰਜਾਬੀ ਗਾਣਿਆਂ 'ਚ ਗੰਨ ਕਲਚਰ ਪ੍ਰਮੋਟ ਕਰਨ 'ਤੇ ਪਾਬੰਦੀ ਲਗਾਈ ਸੀ। ਇਹ ਪਾਬੰਦੀ ਇਸ ਲਈ ਲਗਾਈ ਗਈ ਸੀ ਤਾਂ ਜੋ ਗੀਤਾਂ ਰਾਹੀਂ ਡਰੱਗ ਤੇ ਗਨ ਕਲਚਰ ਪ੍ਰਮੋਟ ਕਰਨ 'ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾ ਸਕੇ। ਹਾਲ ਹੀ 'ਚ ਮਸ਼ਹੂਰ ਰੈਪਰ ਬੋਹੇਮੀਆ ਵੀ ਸ਼ਰੇਆਮ ਹੁੱਕਾ ਪੀਂਦੇ ਨਜ਼ਰ ਆਏ ਸਨ। ਗਾਇਕ ਦੀ ਇਹ ਵੀਡੀਓ ਬਹੁਤ ਵਾਇਰਲ ਹੋਈ ਸੀ।
ਮੀਡੀਆ ਰਿਪੋਰਟਸ ਦੇ ਮੁਤਾਬਕ ਪੰਜਾਬੀ ਗੀਤਾਂ ਵਿੱਚ ਲੱਚਰਤਾ, ਡਰੱਗ ਅਤੇ ਹਥਿਆਰਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਵਿਰੁੱਧ ਹੰਭਲਾ ਮਾਰ ਰਹੇ ਪੰਡਿਤ ਧਰੇਨਵਰ ਰਾਓ ਨੇ ਪੰਜਾਬੀ ਗਾਇਕਾਂ ਗਿੱਪੀ ਗਰੇਵਾਲ ਅਤੇ ਐਲੀ ਮਾਂਗਟ ਦੇ ਨਵੇਂ ਗੀਤਾਂ ਨੂੰ ਲੈ ਕੇ ਡੀਜੀਪੀ ਪੰਜਾਬ ਨੂੰ ਸ਼ਿਕਾਇਤ ਕੀਤੀ ਹੈ।
Image Source : Instagram
ਡੀਜੀਪੀ ਕੋਲ ਆਪਣੀ ਸ਼ਿਕਾਇਤ ਕਰਦੇ ਹੋਏ ਰਾਓ ਨੇ ਇੱਕ ਪੱਤਰ ਲਿਖਿਆ ਹੈ। ਆਪਣੀ ਸ਼ਿਕਾਇਤ ਵਿੱਚ ਧਰੇਨਵਰ ਰਾਓ ਨੇ ਗਿੱਪੀ ਗਰੇਵਾਲ ਅਤੇ ਐਲੀ ਮਾਂਗਟ ਦੇ ਗੀਤਾਂ ਵਿੱਚ ਡਰੱਗ ਉਪਰ ਗੀਤ ਗਾਏ ਜਾਣ ਦੀ ਗੱਲ ਆਖੀ ਹੈ।
ਦੱਸ ਦਈਏ ਕਿ ਇਸ ਸ਼ਿਕਾਇਤ ਦੇ ਵਿੱਚ ਗਿੱਪੀ ਗਰੇਵਾਲ ਦੇ ਗਾਣੇ 'ਜ਼ਹਿਰੀ ਵੇ' ਅਤੇ ਐਲੀ ਮਾਂਗਟ ਦੇ ਗਾਣੇ 'ਸਨਿੱਫ' ਦਾ ਜ਼ਿਕਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸ਼ਿਕਾਇਤ 'ਚ ਗਿੱਪੀ ਤੇ ਮਾਂਗਟ ਤੋਂ ਇਲਾਵਾ ਵੱਡਾ ਗਰੇਵਾਲ ਦੇ ਗਾਣੇ 'ਵੈਲਪੁਣੇ' ਦਾ ਵੀ ਜ਼ਿਕਰ ਕੀਤਾ ਗਿਆ ਹੈ।
Image Source : Instagram
ਦੱਸਣਯੋਗ ਹੈ ਕਿ ਕਿਸੇ ਵੀ ਥਾਂ ਦੇ ਕਲਾਕਾਰ ਆਪਣੇ ਸੱਭਿਆਚਾਰ ਦੇ ਨੁਮਾਇੰਦੇ ਹੁੰਦੇ ਹਨ। ਉਨ੍ਹਾਂ ਦੇ ਮੋਢੇ 'ਤੇ ਸਮਾਜ ਨੂੰ ਸਹੀ ਰਾਹ 'ਤੇ ਸੇਧ ਦੇਣ ਦੀ ਜ਼ਿੰਮੇਵਾਰੀ ਹੁੰਦੀ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਪਹਿਲਾਂ ਹੀ ਨਸ਼ਿਆਂ 'ਚ ਡੁੱਬਦੀ ਜਾ ਰਹੀ ਹੈ। ਉੱਪਰੋਂ ਇਸ ਤਰ੍ਹਾਂ ਦੇ ਗਾਣੇ ਅਜਿਹੇ ਕਲਚਰ ਨੂੰ ਹੋਰ ਹੱਲਾਸ਼ੇਰੀ ਦੇਣ ਦਾ ਕੰਮ ਕਰਦੇ ਹਨ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਹਥਿਆਰਾਂ ਨਾਲ ਤਸਵੀਰ ਸਾਂਝੀ ਕਰਨ ਉੱਤੇ ਵੀ ਪਾਬੰਦੀ ਲਗਾਈ ਗਈ ਸੀ।