ਪਰਮੀਸ਼ ਵਰਮਾ ਦੀ ਫਿਲਮ 'ਸਿੰਘਮ' ਦੀ ਰਿਲੀਜ਼ ਡੇਟ ਆਈ ਸਾਹਮਣੇ, ਅਜੇ ਦੇਵਗਨ ਨੇ ਕੀਤਾ ਐਲਾਨ
ਪਰਮੀਸ਼ ਵਰਮਾ ਦੀ ਫਿਲਮ 'ਸਿੰਘਮ' ਦੀ ਰਿਲੀਜ਼ ਡੇਟ ਆਈ ਸਾਹਮਣੇ, ਅਜੇ ਦੇਵਗਨ ਨੇ ਕੀਤਾ ਐਲਾਨ : ਅਜੇ ਦੇਵਗਨ ਦੀ ਸੁਪਰਹਿੱਟ ਹਿੰਦੀ ਫਿਲਮ 'ਸਿੰਘਮ' ਦੇ ਪੰਜਾਬੀ ਰੀਮੇਕ ਦੀ ਚਰਚਾ ਪਿਛਲੇ ਲੰਬੇ ਸਮੇਂ ਤੋਂ ਪਾਲੀਵੁੱਡ ਦੇ ਗਲਿਆਰਿਆਂ 'ਚ ਛਿੜੀ ਹੋਈ ਸੀ, ਜਿਸ 'ਚ ਅਜੇ ਦੇਵਗਨ ਯਾਨੀ ਸਿੰਘਮ ਦਾ ਕਿਰਦਾਰ ਪਰਮੀਸ਼ ਵਰਮਾ ਨਿਭਾ ਰਹੇ ਹਨ। ਉਹਨਾਂ ਦੇ ਨਾਲ ਸੋਨਮ ਬਾਜਵਾ ਅਤੇ ਕਰਤਾਰ ਚੀਮਾ ਵੀ ਲੀਡ ਰੋਲ 'ਚ ਹਨ। ਪਰਮੀਸ਼ ਵਰਮਾ ਨੇ ਪਿਛਲੇ ਦਿਨੀ ਫਿਲਮ ਦੀ ਸ਼ੂਟਿੰਗ ਪੂਰੀ ਹੋਣ ਦੀ ਜਾਣਕਾਰੀ ਦਿੱਤੀ ਸੀ।
ਪਰ ਹੁਣ ਅਜੇ ਦੇਵਗਨ ਵੱਲੋਂ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰਦੇ ਹੋਏ ਪਹਿਲਾ ਆਫੀਸ਼ੀਅਲ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ। ਜੀ ਹਾਂ ਪੰਜਾਬੀ ਸਿੰਘਮ 9 ਅਗਸਤ 2019 ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ। ਫਿਲਮ ਦਾ ਨਿਰਦੇਸ਼ਨ Navaniat ਸਿੰਘ ਨੇ ਕੀਤਾ ਹੈ। ਫਿਲਮ ਅਜੇ ਦੇਵਗਨ ਅਤੇ ਟੀ ਸੀਰੀਜ਼ ਦੀ ਪ੍ਰੋਡਕਸ਼ਨ 'ਚ ਬਣੀ ਹੈ। ਪੰਜਾਬੀ ਸਿੰਘ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਕੁਮਾਰ ਮਾਂਗਟ ਪਾਠਕ ਅਤੇ ਅਭਿਸ਼ੇਕ ਪਾਠਕ ਨੇ ਪ੍ਰੋਡਿਊਸ ਕੀਤਾ ਹੈ।
ਹੋਰ ਵੇਖੋ : ਦੱਸੋ ਕਿਵੇਂ ਲੱਗਿਆ 'ਸੁੱਤੀ ਪਾਈ ਨੂੰ ਹਿਚਕੀਆਂ ਆਉਣਗੀਆਂ' ਗੀਤ ਜੌਰਡਨ ਸੰਧੂ ਦੀ ਆਵਾਜ਼ 'ਚ, ਦੇਖੋ ਵੀਡੀਓ
Punjabi Singham all set to release on 9th August, 2019. Best luck team!@ParmishVerma @bajwasonam & #KartarCheema. Directed by Navaniat Singh.
Produced by @ADFFilms @TSeries @itsBhushanKumar @PanoramaMovies @AbhishekPathakk pic.twitter.com/IHTbym33vg
— Ajay Devgn (@ajaydevgn) March 4, 2019
ਫਿਲਮ ਦੇ ਸੈੱਟ ਤੋਂ ਪਰਮੀਸ਼ ਵਰਮਾ ਅਤੇ ਸੋਨਮ ਬਾਜਵਾ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ। ਅਜੇ ਦੇਵਗਨ ਨੇ ਤਾਂ ਸਿੰਘਮ ਦੇ ਅਵਤਾਰ 'ਚ ਸਰੋਤਿਆਂ ਦਾ ਖੂਬ ਮਨ ਮੋਹਿਆ ਹੈ ਦੇਖਣਾ ਹੋਵੇਗਾ ਪਰਮੀਸ਼ ਵਰਮਾ ਸਿੰਘਮ ਬਣਕੇ ਫੈਨਜ਼ ਦੇ ਦਿਲਾਂ 'ਤੇ ਕਿੰਨੀ ਕੁ ਧੱਕ ਪਾਉਂਦੇ ਹਨ। ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹਨਾਂ ਦੀ ਫਿਲਮ ਦਿਲ ਦੀਆਂ ਗੱਲਾਂ ਜਿਸ 'ਚ ਵਾਮੀਕਾ ਗੱਬੀ ਨਾਲ ਰੋਮੈਂਸ ਕਰਦੇ ਹੋਏ ਨਜ਼ਰ ਆਉਣਗੇ ਮਈ ਮਹੀਨੇ 'ਚ ਫਿਲਮ ਰਿਲੀਜ਼ ਹੋਣ ਵਾਲੀ ਹੈ।