ਪੰਜਾਬੀਆਂ ਲਈ ਮਾਣ ਦੀ ਗੱਲ, ਯੂ.ਕੇ. ਦੇ ‘Wireless Festival’ ‘ਚ ਪ੍ਰਫਾਰਮੈਂਸ ਕਰਨ ਵਾਲਾ ਪਹਿਲਾ ਸਰਦਾਰ ਤੇ ਪਹਿਲਾ ਭਾਰਤੀ ਕਲਾਕਾਰ ਬਣਿਆ ਪੰਜਾਬੀ ਗਾਇਕ ‘ਸਿੱਧੂ ਮੂਸੇਵਾਲਾ’
ਪੰਜਾਬੀ ਮਿਊਜ਼ਿਕ ਜਗਤ ਦਿਨ ਰਾਤ ਤਰੱਕੀਆਂ ਦੇ ਰਾਹਾਂ ਵੱਲੋਂ ਵੱਧ ਰਿਹਾ ਹੈ । ਪੰਜਾਬੀ ਮਿਊਜ਼ਿਕ ਅਜਿਹਾ ਹੈ ਕਿ ਜੋ ਕਿ ਦੁਨੀਆ ਦੇ ਕੋਨੇ-ਕੋਨੇ ‘ਚ ਵੱਜ ਰਿਹਾ ਹੈ। ਪੰਜਾਬੀ ਗਾਇਕ ਜੋ ਕਿ ਪੰਜਾਬੀ ਸੰਗੀਤ ਨੂੰ ਉੱਚੀਆਂ ਬੁਲੰਦੀਆਂ ‘ਚ ਪਹੁੰਚਾਉਣ ਲਈ ਖੂਬ ਮਿਹਨਤ ਕਰ ਰਹੇ ਨੇ । ਅਜਿਹਾ ਹੀ ਮਾਣ ਵਾਲਾ ਕੰਮ ਕੀਤਾ ਹੈ ਗਾਇਕ ਸਿੱਧੂ ਮੂਸੇਵਾਲਾ (sidhu moosewala) ਨੇ । ਜੀ ਹਾਂ ਉਹ ਪਹਿਲਾ ਸਰਦਾਰ ਕਲਾਕਾਰ ਹੋਣ ਦੇ ਨਾਲ ਪਹਿਲਾ ਭਾਰਤੀ ਕਲਾਕਾਰ ਬਣ ਗਿਆ ਹੈ ਜਿਸ ਨੇ ਯੂ.ਕੇ ਦੇ ਪ੍ਰਸਿੱਧ ‘Wireless Festival’ ‘ਚ ਪ੍ਰਫਾਰਮ ਕੀਤਾ ਹੈ।
Image Source: instagram
ਹੋਰ ਪੜ੍ਹੋ : ਮੁਟਿਆਰ ਦੀਆਂ ਡਿਮਾਂਡਾਂ ਪੂਰੀਆਂ ਕਰਦੇ ਨਜ਼ਰ ਆਏ ਗਾਇਕ ਪਰਮੀਸ਼ ਵਰਮਾ, ਨਵਾਂ ਗੀਤ ‘ਹੋਰ ਦੱਸ’ ਛਾਇਆ ਟਰੈਂਡਿੰਗ ‘ਚ
‘Wireless Festival’ ‘ਚ ਉਹ ਪੰਜਾਬੀ ਗੀਤ ਗਾ ਕੇ ਲੋਕਾਂ ਨੂੰ ਝੂਮਣ ਦੇ ਮਜ਼ਬੂਰ ਕਰਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਪੰਜਾਬੀ ਨੂੰ ਉੱਥੇ ਪ੍ਰਫਾਰਮ ਕਰਕੇ ਸਰਪ੍ਰਾਈਜ਼ ਦਿੱਤਾ ਹੈ। ਉਨ੍ਹਾਂ ਦੀ ਪ੍ਰਫਾਰਮੈਂਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ।
Image Source: instagram
ਜੇ ਗੱਲ ਕਰੀਏ ਗਾਇਕ ਸਿੱਧੂ ਮੂਸੇਵਾਲਾ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਬਹੁਤ ਜਲਦ ਆਪਣੀ ਪਹਿਲੀ ਫ਼ਿਲਮ ‘ਮੂਸਾ ਜੱਟ’ Moosa Jatt ਜੋ ਕਿ ਏਨੀਂ ਦਿਨੀਂ ਖੂਬ ਸੁਰਖੀਆਂ ਵਟੋਰ ਰਹੀ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ। ਇਸ ਤੋਂ ਇਲਾਵਾ ਉਹ ‘ਯੈੱਸ ਆਈ ਐੱਮ ਸਟੂਡੈਂਟ’ ਫ਼ਿਲਮ ‘ਚ ਵੀ ਨਜ਼ਰ ਆਉਣਗੇ ।
View this post on Instagram