ਅਮਰ ਨੂਰੀ ਤੇ ਸਰਦੂਲ ਸਿਕੰਦਰ ਦੇ ਪਿਆਰ ਵਿੱਚ ਇਹ ਲੋਕ ਬਣੇ ਸਨ ਰੋੜਾ, ਪਰ ਨੂਰੀ ਦੀ ਜਿਦ ਅੱਗੇ ਹਾਰ ਗਿਆ ਹਰ ਕੋਈ, ਜਾਣੋਂ ਪੂਰੀ ਕਹਾਣੀ
ਅਮਰ ਨੂਰੀ ਦਾ ਨਾਂ ਆਉਂਦੇ ਹੀ ਇੱਕ ਮਿੱਠੀ ਜਿਹੀ ਅਵਾਜ਼ ਕੰਨਾਂ ਵਿੱਚ ਰਸ ਘੋਲਦੀ ਹੈ । ਇਹ ਅਵਾਜ਼ ਇਸ ਲਈ ਵੀ ਰਸ ਘੋਲਦੀ ਹੈ ਕਿਉਂਕਿ ਨੂਰੀ ਦੇ ਪਿਤਾ ਰੌਂਸ਼ਨ ਸਾਗਰ ਵੀ ਇੱਕ ਗਵੱਈਏ ਸਨ ਤੇ ਰੌਸ਼ਨ ਸਾਗਰ ਯਮਲਾ ਜੱਟ ਦੇ ਸ਼ਗਿਰਦ ਸਨ । ਨੂਰੀ ਦਾ ਜਨਮ ਰੋਪੜ ਵਿੱਚ ਹੋਇਆ ਸੀ । ਇੱਥੇ ਹੀ ਨੂਰੀ ਨੇ ਆਪਣੀ ਸਕੂਲ ਦੀ ਪੜਾਈ ਕੀਤੀ ਸੀ ਤੇ ਆਪਣਾ ਬਚਪਨ ਗੁਜ਼ਾਰਿਆ ਸੀ ।ਅਮਰ ਨੂਰੀ ਜਦੋਂ ਛੇ ਸਾਲ ਦੀ ਸੀ ਤਾਂ ਰੌਸ਼ਨ ਸਾਗਰ ਨੇ ਨੂਰੀ ਨੂੰ ਗਾਣਾ ਗਾਉਂਦੇ ਹੋਏ ਸੁਣਿਆ ਸੀ, ਨੂਰੀ ਦਾ ਗਾਣਾ ਸੁਣ ਕੇ ਰੌਸ਼ਨ ਸਾਗਰ ਏਨੇ ਖੁਸ਼ ਹੋਏ ਕਿ ਉਹਨਾਂ ਨੇ ਨੂਰੀ ਨੂੰ ਗਾਇਕੀ ਦੇ ਖੇਤਰ ਵਿੱਚ ਲੈ ਕੇ ਆਉਣ ਦਾ ਮਨ ਬਣਾ ਲਿਆ ।
Amar Noorie
ਗਾਇਕੀ ਦੇ ਖੇਤਰ ਵਿੱਚ ਨੂਰੀ ਨੂੰ ਆਉਂਦੇ ਦੇਖ ਉਸ ਦੇ ਕੁਝ ਰਿਸ਼ਤੇਦਾਰਾਂ ਨੇ ਇਤਰਾਜ਼ ਵੀ ਕੀਤਾ ਪਰ ਰੋਸ਼ਨ ਸਾਗਰ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ।ਨੂਰੀ ਨੇ 7 ਸਾਲਾ ਦੀ ਉਮਰ ਵਿੱਚ ਸਟੇਜ਼ ਤੇ ਪਹਿਲਾ ਗਾਣਾ ਗਾਇਆ ਸੀ । ਜੱਟ ਦਾ ਟਰੈਕਟਰ ਵੇ ਅੱਜ ਬੰਜਰਾਂ ਦੀ ਜ਼ੁਲਫ ਸਵਾਰੇ ਇਹ ਗਾਣਾ ਨੂਰੀ ਦਾ ਪਹਿਲਾ ਗਾਣਾ ਸੀ ਜਿਹੜਾ ਸਟੇਜ਼ ਤੇ ਗਾਇਆ ਸੀ । ਗਾਇਕਾ ਦੇ ਤੌਰ ਤੇ ਅਮਰ ਨੂਰੀ ਦਾ ਪਹਿਲਾ ਅਖਾੜਾ ਰਾਮਪੁਰਾ ਫੂਲ ਵਿੱਚ ਲੱਗਿਆ ਸੀ ਇਹ ਅਖਾੜਾ ਰੈੱਡ ਕਰਾਸ ਵੱਲੋਂ ਲਗਵਾਇਆ ਗਿਆ ਸੀ ।
https://www.youtube.com/watch?v=vbCiv0WgEaQ
ਨੂਰੀ ਦਾ ਪਹਿਲਾ ਗਾਣਾ ਐਡਰਿਕੋ ਕੰਪਨੀ ਨੇ ਰਿਕਾਰਡ ਕੀਤਾ ਸੀ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਉਹ ਸੀ ਹੀਰ । ਨੂਰੀ ਦਾ ਦੂਜਾ ਗਾਣਾ ਦੀਦਾਰ ਸੰਧੂ ਦੇ ਨਾਲ ਰਿਕਾਰਡ ਹੋਇਆ ਸੀ ਇਸ ਦੇ ਬੋਲ ਸਨ ਚੰਦ ਚਾਂਦਨੀ ਰਾਤ ਤਾਰਾ ਕੋਈ ਕੋਈ ਆ ਵਿਆਹ ਮੁਕਲਾਵਾ ਇੱਕਠੇ ਜੋੜੀ ਨਵੀਂ ਨਰੋਈ ਆ । ਅਮਰ ਨੂਰੀ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਵਿੱਚ ਵੀ ਆਪਣਾ ਜੋਹਰ ਦਿਖਾਇਆ ਸੀ ।
https://www.youtube.com/watch?v=3zTDgWpfhNg
ਅਮਰ ਨੂਰੀ ਨੇ ਪਾਲੀਵੁੱਡ ਦੀਆਂ ਕਈ ਫਿਲਮਾਂ ਕੀਤੀਆਂ ਹਨ । ਉਹਨਾਂ ਦੀ ਪਹਿਲੀ ਫਿਲਮ ਸੀ ਸੀ ਗੱਭਰੂ ਪੰਜਾਬ ਦਾ, ਇਸ ਫਿਲਮ ਵਿੱਚ ਦੀਦਾਰ ਸੰਧੂ ਦੇ ਨਾਲ ਨੂਰੀ ਦਾ ਅਖਾੜਾ ਫਿਲਮਾਇਆ ਗਿਆ ਸੀ । ਇਸ ਤੋਂ ਬਾਅਦ ਡਾਇਰੈਕਟਰ ਸਾਗਰ ਸਰਹੱਦੀ ਨਾਲ ਪਹਿਲੀ ਫਿਲਮ ਬਤੌਰ ਹੀਰੋਇਨ ਕੀਤੀ । ਉਹਨਾਂ ਨੇ ਸਭ ਤੋਂ ਪਹਿਲਾਂ ਸੀਰੀਅਲ ਇਹੋ ਹਮਾਰਾ ਜੀਵਨਾ ਵਿੱਚ ਭਾਨੋ ਦਾ ਕਿਰਦਾਰ ਨਿਭਾਇਆ ਸੀ । ਇਹ ਸੀਰੀਅਲ ਗੁਰਵੀਰ ਗਰੇਵਾਲ ਨੇ ਡਾਇਰੈਕਟ ਕੀਤਾ ਸੀ । ਇਹ ਕਿਰਦਾਰ ਨਿਭਾਉਣ ਤੋਂ ਪਹਿਲਾਂ ਦਲੀਪ ਕੌਰ ਟਿਵਾਣਾ ਦਾ ਨੂਰੀ ਨੇ ਨਾਵਲ ਪੜਿਆ ਸੀ, ਇਸ ਤੋਂ ਬਾਅਦ ਨੂਰੀ ਦੀ ਅਦਾਕਾਰੀ ਦਾ ਹਰ ਕੋਈ ਕਾਇਲ ਹੋ ਗਿਆ ਸੀ । ਨੂਰੀ ਦਾ ਇਹ ਕਿਰਦਾਰ ਲੋਕਾਂ ਨੂੰ ਏਨਾਂ ਪਸੰਦ ਆਇਆ ਕਿ ਨੂਰੀ ਨੂੰ ਲੋਕ ਭਾਨੋ ਦੇ ਨਾਂ ਨਾਲ ਹੀ ਬੁਲਾਉਣ ਲੱਗੇ । ਇਸ ਤੋਂ ਬਾਅਦ ਨੂਰੀ ਨੇ ਮੇਲਾ ਫਿਲਮ ਵਿੱਚ ਹੀਰੋ ਦੀ ਭਾਬੀ ਦਾ ਰੋਲ ਨਿਭਾਇਆ ਸੀ ਇਸ ਰੋਲ ਦੇ ਨਾਲ ਹੀ ਨੂਰੀ ਪੰਜਾਬੀ ਫਿਲਮਾਂ ਵਿੱਚ ਛਾ ਗਈ ਸੀ ।
https://www.youtube.com/watch?v=Sap9lxQkDGA
ਅਮਰ ਨੂਰੀ ਦਾ ਸਰਦੂਲ ਸਿਕੰਦਰ ਨਾਲ ਪ੍ਰੇਮ ਵਿਆਹ ਹੋਇਆ ਹੈ । ਨੂਰੀ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ ਕਿ ਸਰਦੂਲ ਨਾਲ ਵਿਆਹ ਕਰਵਾਉਣ ਲਈ ਉਹਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂ ਇਸ ਵਿਆਹ ਦੇ ਖਿਲਾਫ ਉਹਨਾਂ ਦੇ ਪਰਿਵਾਰ ਦਾ ਹਰ ਮੈਂਬਰ ਸੀ । ਨੂਰੀ ਦੇ ਪਿਤਾ ਰੌਸ਼ਨ ਸਾਗਰ ਉਸ ਦਾ ਵਿਆਹ ਅਮਰੀਕਾ ਦੇ ਕਿਸੇ ਡਾਕਟਰ ਨਾਲ ਕਰਨਾ ਚਾਹੁੰਦੇ ਸਨ ਪਰ ਨੂਰੀ ਦੀ ਜਿੱਦ ਅੱਗੇ ਹਰ ਕੋਈ ਹਾਰ ਗਿਆ ।
https://www.youtube.com/watch?v=Nsu3CZJ-kng
ਨੂਰੀ ਮੁਤਾਬਿਕ ਸਰਦੂਲ ਸਿਕੰਦਰ ਨਾਲ ਉਹਨਾਂ ਦੀ ਪਹਿਲੀ ਮੁਲਾਕਾਤ 13 ਸਾਲ ਦੀ ਉਮਰ ਵਿੱਚ ਹੋਈ ਸੀ ਕਿਉਂਕਿ ਸਰਦੂਲ ਦੇ ਪਿਤਾ ਸਾਗਰ ਮਸਤਾਨਾ ਨੂਰੀ ਦੇ ਪਿਤਾ ਰੌਸ਼ਨ ਸਾਗਰ ਦੇ ਦੋਸਤ ਸਨ । ਇਸ ਮੁਲਾਕਾਤ ਦੌਰਾਨ ਨੂਰੀ ਨੇ ਖੰਨਾ ਦੇ ਪਿੰਡ ਬਲਾਲਾ ਸਰਦੂਲ ਸਿਕੰਦਰ ਦੇ ਨਾਲ ਕਿਸੇ ਵਿਆਹ ਵਿੱਚ ਪਹਿਲਾ ਅਖਾੜਾ ਲਗਾਇਆ ਸੀ । ਇਸ ਤੋਂ ਬਾਅਦ ਉਹਨਾਂ ਨੇ ਸਰਦੂਲ ਸਿਕੰਦਰ ਨਾਲ ਕਈ ਅਖਾੜੇ ਲਗਾਏ । ਇਹਨਾਂ ਮੁਲਾਕਾਤਾਂ ਤੋਂ ਬਾਅਦ ਨੂਰੀ ਨੇ ਦੀਦਾਰ ਸੰਧੂ ਦਾ ਗਰੁੱਪ ਛੱਡਕੇ ਸਰਦੂਲ ਸਿਕੰਦਰ ਨਾਲ ਨਵਾਂ ਗਰੁੱਪ ਬਣਾ ਲਿਆ । ਉਹਨਾਂ ਦੀ ਜੋੜੀ ਲੋਕਾਂ ਨੂੰ ਏਨੀਂ ਪਸੰਦ ਆਈ ਕਿ ਅਸਲ ਜ਼ਿੰਦਗੀ ਵਿੱਚ ਵੀ ਉਹਨਾਂ ਦੀ ਜੋੜੀ ਬਣ ਗਈ ।
https://www.youtube.com/watch?v=nbWRKDOpT6w
ਇਸ ਜੋੜੀ ਦੇ ਦੋ ਬੇਟੇ ਹਨ ਇੱਕ ਦਾ ਨਾਂ ਸਾਰੰਗ ਤੇ ਦੂਜੇ ਦਾ ਨਾਂ ਅਲਾਪ ਹੈ । ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਅੱਜ ਇਹ ਹਿੱਟ ਜੋੜੀ ਹੈ ਗਾਇਕੀ ਵਿੱਚ ਵੀ ਤੇ ਪਿਆਰ ਦੇ ਮਾਮਲੇ ਵਿੱਚ ਵੀ ।