ਦੇਖੋ ਵੀਡੀਓ : ਰਾਜਵੀਰ ਜਵੰਦਾ ਆਪਣੇ ਨਵੇਂ ਜੋਸ਼ੀਲੇ ਕਿਸਾਨੀ ਗੀਤ ‘ਜ਼ਿੰਦਾਬਾਦ’ ਦੇ ਨਾਲ ਪਾ ਰਹੇ ਨੇ ਸੋਸ਼ਲ ਮੀਡੀਆ ‘ਤੇ ਧੱਕ

Reported by: PTC Punjabi Desk | Edited by: Lajwinder kaur  |  January 31st 2021 02:18 PM |  Updated: January 31st 2021 02:18 PM

ਦੇਖੋ ਵੀਡੀਓ : ਰਾਜਵੀਰ ਜਵੰਦਾ ਆਪਣੇ ਨਵੇਂ ਜੋਸ਼ੀਲੇ ਕਿਸਾਨੀ ਗੀਤ ‘ਜ਼ਿੰਦਾਬਾਦ’ ਦੇ ਨਾਲ ਪਾ ਰਹੇ ਨੇ ਸੋਸ਼ਲ ਮੀਡੀਆ ‘ਤੇ ਧੱਕ

ਪੰਜਾਬੀ ਗਾਇਕ ਰਾਜਵੀਰ ਜਵੰਦਾ ਜੋ ਕਿ ਆਪਣੇ ਨਵੇਂ ਕਿਸਾਨੀ ਗੀਤ 'ਜ਼ਿੰਦਾਬਾਦ' ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੋਸ਼ ਦੇ ਨਾਲ ਭਰੇ ਇਸ ਗੀਤ ਨੂੰ ਗਾਇਕ ਰਾਜਵੀਰ ਜਵੰਦਾ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਗਾਇਆ ਹੈ ।

image of rajvir jawanda pic

ਹੋਰ ਪੜ੍ਹੋ: ‘ਸੋ ਆਓ ਪਹਿਲਾਂ ਤੋਂ ਦੁੱਗਣੀ ਗਿਣਤੀ ‘ਚ ਪਹੁੰਚੀਏ ਸਾਰੇ ਬਾਰਡਰਾਂ ‘ਤੇ’ – ਗਾਇਕ ਕੰਵਰ ਗਰੇਵਾਲ ਨੇ ਸਿੰਘੂ ਬਾਰਡਰ ਤੋਂ ਵੀਡੀਓ ਸ਼ੇਅਰ ਕਰਕੇ ਕੀਤੀ ਅਪੀਲ

ਇਸ ਗੀਤ ਦੇ ਬੋਲ Vicky Dhaliwal ਨੇ ਲਿਖੇ ਨੇ ਤੇ ਮਿਊਜ਼ਿਕ KV Singh ਨੇ ਦਿੱਤਾ ਹੈ । ਗਾਣੇ ਦਾ ਬਾਕਮਾਲ ਦਾ ਵੀਡੀਓ Sukhdarshan Singh ਨੇ ਬਣਾਇਆ ਹੈ । ਇਸ ਗੀਤ ਨੂੰ ਰਾਜਵੀਰ ਜਵੰਦਾ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਹੀ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

inside pic of rajvir jawanda song

ਦੱਸ ਦਈਏ ਲੰਬੇ ਸਮੇਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਉਤੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ । ਪਰ ਸਰਕਾਰ ਦੀਆਂ ਮਾੜੀਆਂ ਚਾਲਾਂ ਦੇ ਨਾਲ ਇਸ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ ਕੀਤੀ ਗਈ ਸੀ । ਪਰ ਇਹ ਅੰਦੋਲਨ ਹੁਣ ਦੁਗਣੇ ਜੋਸ਼ ਦੇ ਨਾਲ ਚੱਲ ਰਿਹਾ ਹੈ । ਟਰਾਲੀਆਂ ਭਰ-ਭਰ ਪੰਜਾਬ ਤੇ ਹਰਿਆਣੇ ਤੋਂ ਲੋਕ ਅੰਦੋਲਨ ‘ਚ ਸ਼ਾਮਿਲ ਹੋ ਰਹੇ ਨੇ । ਪੰਜਾਬੀ ਗਾਇਕ ਵੀ ਆਪਣੇ ਜੋਸ਼ੀਲੇ ਗੀਤਾਂ ਦੇ ਨਾਲ ਇਸ ਅੰਦੋਲਨ ‘ਚ ਪੂਰਾ ਜੋਸ਼ ਭਰ ਰਹੇ ਨੇ।

inside pic of rajvir jawanda new song zindabaad out now


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network