ਬਾਪ-ਧੀ ਦੇ ਖ਼ੂਬਸੂਰਤ ਰਿਸ਼ਤੇ ਨੂੰ ਬਿਆਨ ਕਰਦਾ ਪ੍ਰਭ ਗਿੱਲ ਦਾ ਗੀਤ ‘ਇੱਕ ਸੁਪਨਾ’ ਕਰ ਰਿਹਾ ਹੈ ਸਭ ਨੂੰ ਭਾਵੁਕ, ਛਾਇਆ ਟਰੈਂਡਿੰਗ 'ਚ
ਪੰਜਾਬੀ ਗਾਇਕ ਪ੍ਰਭ ਗਿੱਲ ਆਪਣੇ ਨਵੇਂ ਸਿੰਗਲ ਟਰੈਕ ‘ਇੱਕ ਸੁਪਨਾ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ। ਜੀ ਹਾਂ ਇਸ ਦਰਦ ਭਰੇ ਗੀਤ ਨੂੰ ਉਨ੍ਹਾਂ ਨੇ ਆਪਣੀ ਖ਼ੂਬਸੂਰਤ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।
‘ਇੱਕ ਸੁਪਨਾ’ ਗੀਤ ਨੂੰ ਉਨ੍ਹਾਂ ਨੇ ਇੱਕ ਬਾਪ ਦੇ ਪੱਖ ਤੋਂ ਗਾਇਆ ਹੈ। ਜਿਸ ਨੂੰ ਆਪਣੀ ਧੀ ਦਾ ਫ਼ਿਕਰ ਰਹਿੰਦਾ ਹੈ ਤੇ ਸੁਪਨੇ ‘ਚ ਵੀ ਧੀ ਨੂੰ ਖੋ ਜਾਣ ਦਾ ਡਰ ਰਹਿੰਦਾ ਹੈ। ਗਾਣੇ ਦੀ ਵੀਡੀਓ ‘ਚ ਅਦਾਕਾਰੀ ਖੁਦ ਪ੍ਰਭ ਗਿੱਲ ਨੇ ਕੀਤੀ ਹੈ। ਗਾਣੇ ਦੇ ਵੀਡੀਓ ਦੇ ਰਾਹੀਂ ਗੀਤ ਦੇ ਬੋਲਾਂ ਨੂੰ ਬਾਕਮਾਲ ਢੰਗ ਦੇ ਨਾਲ ਪੇਸ਼ ਕੀਤਾ ਹੈ। ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਵਿੰਦੂ ਨੱਥੂ ਮਾਜਰਾ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਗੁਰਚਰਨ ਸਿੰਘ ਨੇ ਦਿੱਤਾ ਹੈ। ਵੀਡੀਓ ਨੂੰ Frame Singh ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਪ੍ਰਭ ਗਿੱਲ ਦੇ ਆਫ਼ੀਸ਼ੀਅਲ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ, ਜਿਸਦੇ ਚੱਲਦੇ ਗੀਤ ਟਰੈਂਡਿੰਗ ‘ਚ ਛਾਇਆ ਹੋਇਆ ਹੈ।
ਜੇ ਗੱਲ ਕਰੀਏ ਪ੍ਰਭ ਗਿੱਲ ਦੇ ਕੰਮ ਦੀ ਤਾਂ ਉਹ ਬਹੁਤ ਜਲਦ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਉਹ ਹਰੀਸ਼ ਵਰਮਾ ਤੇ ਯੁਵਰਾਜ ਹੰਸ ਦੇ ਨਾਲ ਯਾਰ ਅਣਮੁੱਲੇ ਰਿਟਰਨਜ਼ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਣ ਜਾ ਰਹੇ ਹਨ।