ਅੱਜ ਹੈ ਪੰਜਾਬੀ ਗਾਇਕ ਪ੍ਰਭ ਗਿੱਲ ਦਾ ਜਨਮ ਦਿਨ, ਕਦੇ ਦਿਲਜੀਤ ਦੋਸਾਂਝ ਦੇ ਨਾਲ ਬਤੌਰ ਕੋਰਸ ਸਿੰਗਰ ਕਰਦੇ ਸੀ ਕੰਮ
ਇੱਕ ਕਾਮਯਾਬ ਗਾਇਕ ਬਣਨ ਪਿੱਛੇ ਬਹੁਤ ਮਿਹਨਤ ਤੇ ਸਬਰ ਲੱਗਦਾ ਹੈ । ਅਜਿਹੇ ਹੀ ਗਾਇਕ ਨੇ ਪ੍ਰਭ ਗਿੱਲ ਜਿਨ੍ਹਾਂ ਨੂੰ ਰੋਮਾਂਟਿਕ ਗੀਤਾਂ ਦਾ ਰਾਜਾ ਕਿਹਾ ਜਾਂਦਾ ਹੈ । ਉਨ੍ਹਾਂ ਦੇ ਜ਼ਿਆਦਾਤਰ ਗੀਤ ਪਿਆਰ ਦੇ ਜਜ਼ਬਾਤਾਂ ਦੇ ਨਾਲ ਹੀ ਜੁੜੇ ਹੁੰਦੇ ਨੇ ।
ਪੰਜਾਬੀ ਇੰਡਸਟਰੀ ਦੇ ਰੋਮਾਂਟਿਕ ਸਿੰਗਰ ਪ੍ਰਭ ਗਿੱਲ ਜੋ ਕਿ 23 ਦਸੰਬਰ ਯਾਨੀ ਕਿ ਅੱਜ ਆਪਣਾ 36ਵਾਂ ਜਨਮ ਦਿਨ ਮਨਾ ਰਹੇ ਹਨ।
ਗਾਇਕ ਪ੍ਰਭ ਗਿੱਲ ਦਾ ਜਨਮ 23 ਦਸੰਬਰ 1984 ਨੂੰ ਲੁਧਿਆਣਾ ਪੰਜਾਬ ‘ਚ ਹੋਇਆ ਸੀ। ਉਨ੍ਹਾਂ ਨੂੰ ਨਿੱਕੀ ਉਮਰ ‘ਚ ਹੀ ਗਾਇਕੀ ਦੀ ਚੇਟਕ ਲੱਗ ਗਈ ਸੀ। ਪ੍ਰਭ ਗਿੱਲ ਨੇ ਆਪਣੀ ਸਖ਼ਤ ਮਿਹਨਤ ਤੇ ਦ੍ਰਿੜ ਵਿਸ਼ਵਾਸ ਨਾਲ ਸੰਗੀਤ ਦੇ ਰਾਹ ‘ਤੇ ਚਲਦੇ ਰਹੇ। ਜਿਸ ‘ਚ ਉਨ੍ਹਾਂ ਨੇ 300 ਰੁਪਏ ਤੋਂ 700 ਤੱਕ ਦੀ ਕਮਾਈ ਵੀ ਕੀਤੀ। ਉਨ੍ਹਾਂ ਨੇ 4-5 ਸਾਲ ਬਤੌਰ ਕੋਰਸ ਗਾਇਕ ਦਿਲਜੀਤ ਦੋਸਾਂਝ ਨਾਲ ਕੰਮ ਵੀ ਕੀਤਾ। ਆਪਣੇ ਉੱਤੇ ਵਿਸ਼ਵਾਸ ਹੋਣ ਕਰਕੇ ਉਨ੍ਹਾਂ ਨੇ ਮਿਹਨਤ ਦਾ ਪੱਲਾ ਨਹੀਂ ਛੱਡਿਆ ਜਿਸ ਕਰਕੇ ਅੱਜ ਉਹ ਇੱਕ ਸਫਲ ਗਾਇਕ ਨੇ ।
ਬਤੌਰ ਐਕਟਰ ਉਨ੍ਹਾਂ ਨੇ ਇਸ ਸਾਲ ਪੰਜਾਬੀ ਫ਼ਿਲਮ ‘ਯਾਰ ਅਣਮੁੱਲੇ ਰਿਟਰਨ’ ਦੇ ਨਾਲ ਵੱਡੇ ਪਰਦੇ ਉੱਤੇ ਦਿਖਾਈ ਦੇਣਾ ਸੀ । ਪਰ ਕੋਰੋਨਾ ਕਾਲ ਹੋਣ ਕਰਕੇ ਇਹ ਫ਼ਿਲਮ ਰਿਲੀਜ਼ ਨਹੀਂ ਹੋ ਪਾਈ।
PTC Network wishes a very Happy Birthday to @PrabhGillMusic.#BirthdayWishes #BirthdayVibes #HappyBirthdayPrabhGill #PrabhGill #HBDPrabhGill #Pollywood #PTC #Punjabi pic.twitter.com/idhwg7WWwr
— PTC Punjabi (@PTC_Network) December 23, 2020