Good News! ਪੰਜਾਬੀ ਗਾਇਕ ਨਿੰਜਾ ਦੇ ਘਰ ਗੂੰਜੀ ਕਿਲਾਕਾਰੀ, ਪਤਨੀ ਜਸਮੀਤ ਕੌਰ ਨੇ ਬੇਟੇ ਨੂੰ ਦਿੱਤਾ ਜਨਮ

Reported by: PTC Punjabi Desk | Edited by: Pushp Raj  |  October 10th 2022 09:44 AM |  Updated: October 10th 2022 09:44 AM

Good News! ਪੰਜਾਬੀ ਗਾਇਕ ਨਿੰਜਾ ਦੇ ਘਰ ਗੂੰਜੀ ਕਿਲਾਕਾਰੀ, ਪਤਨੀ ਜਸਮੀਤ ਕੌਰ ਨੇ ਬੇਟੇ ਨੂੰ ਦਿੱਤਾ ਜਨਮ

Punjabi singer Ninja blessed with baby boy: ਮਸ਼ਹੂਰ ਪੰਜਾਬੀ ਗਾਇਕ ਨਿੰਜਾ ਬਾਰੇ ਇੱਕ ਨਵੀਂ ਖ਼ਬਰ ਸਾਹਮਣੇ ਆਈ ਹੈ। ਗਾਇਕ ਨਿੰਜਾ ਅਤੇ ਉਨ੍ਹਾਂ ਦੀ ਪਤਨੀ ਜਸਮੀਤ ਮਾਤਾ-ਪਿਤਾ ਬਣ ਗਏ ਹਨ। ਉਨ੍ਹਾਂ ਦੇ ਘਰ ਬੇਟੇ ਦਾ ਜਨਮ ਹੋਇਆ ਹੈ। ਇਸ ਦੀ ਜਾਣਕਾਰੀ ਖ਼ੁਦ ਗਾਇਕ ਨੇ ਪੋਸਟ ਪਾ ਕੇ ਫੈਨਜ਼ ਨਾਲ ਸਾਂਝੀ ਕੀਤੀ ਹੈ।

Image Source : Instagram

ਨਿੰਜਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਬੇਟੇ ਦੇ ਪੈਰਾਂ ਦੀ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਭ ਨੂੰ ਬੇਟੇ ਦੇ ਜਨਮ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਆਪਣੇ ਨਿੱਕੇ ਬੇਟੇ ਦੇ ਪਿਆਰੇ ਜਿਹੇ ਪੈਰਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਨਿੰਜਾ ਨੇ ਇੱਕ ਖੂਬਸੂਰਤ ਕੈਪਸ਼ਨ ਵੀ ਲਿਖਿਆ ਹੈ। ਨਿੰਜਾ ਨੇ ਆਪਣੀ ਪੋਸਟ ਵਿੱਚ ਲਿਖਿਆ, " "ਮੇਰੀ ਜ਼ਿੰਦਗੀ ਵਿੱਚ ਤੁਹਾਡੇ ਆਉਣ ਤੋਂ ਬਾਅਦ, ਇਹ ਮੁੜ ਸਮਝ ਆਉਣ ਲੱਗਾ ਹੈ ਕਿ ਪਿਆਰ ਕੀ ਹੈ ਤੇ ਜ਼ਿੰਦਗੀ ਖੂਬਸੂਰਤ ਹੈ ???"

Image Source : Instagram

ਇਸ ਤਸਵੀਰ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਪੰਜਾਬੀ ਕਲਾਕਾਰ ਅਤੇ ਫੈਨਜ਼ ਗਾਇਕ ਅਤੇ ਉਨ੍ਹਾਂ ਦੀ ਪਤਨੀ ਨੂੰ ਵਧਾਈਆਂ ਦੇ ਰਹੇ ਹਨ। ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਨਵਜੰਮੇ ਬੱਚੇ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ।

ਪੰਜਾਬੀ ਅਦਾਕਾਰ ਰਾਣਾ ਰਣਬੀਰ ਨੇ ਕਮੈਂਟ ਕਰਦੇ ਹੋਏ ਲਿਖਿਆ: "ਵਧਾਈਆਂ ??❤️ ਬੇਟਾ ਸੋਹਣੀ ਲੰਬੀ ਉਮਰ ਵਾਲਾ ਤੰਦੁਰਸਤ ਰੌਸ਼ਨ ਦਿਮਾਗ ਹੋਵੇ। ਪਿਆਰਾ।" ਇਸੇ ਤਰ੍ਹਾਂ ਮਾਨਵ ਵਿੱਜ ਨੇ ਕਿਹਾ, ''ਪਿਆਰੇ ਬੇਟੇ ਨੂੰ ਬਹੁਤ ਪਿਆਰ''। ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਫੈਨਜ਼ ਨੇ ਦਿਲ ਵਾਲਾ ਈਮੋਜੀ ਭੇਜ ਕੇ ਗਾਇਕ ਨੂੰ ਵਧਾਈਆਂ ਦਿੱਤੀਆਂ ਹਨ।

Image Source : Instagram

ਹੋਰ ਪੜ੍ਹੋ: ਅਲਫਾਜ਼ ਸਿੰਘ ਨੂੰ ਮਿਲਣ ਲਈ ਹਸਪਤਾਲ ਪਹੁੰਚੀ ਗਾਇਕਾ ਸ਼ਿਪਰਾ ਗੋਇਲ, ਸ਼ੇਅਰ ਕੀਤੀ ਤਸਵੀਰ

ਦੱਸ ਦਈਏ ਕਿ ਗਾਇਕ ਨਿੰਜਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ 'ਆਨੰਦ ਮਾਂਦ ਕਾ ਤੋਲਾ' ਗੀਤ ਨਾਲ ਆਪਣੀ ਸ਼ੁਰੂਆਤ ਕੀਤੀ ਜੋ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ 'ਚ ਅਸਫਲ ਰਹੀ। ਉਸ ਦੀ ਪਹਿਲੀ ਕਮਰਸ਼ੀਅਲ ਹਿੱਟ ਫਿਲਮ 'ਠੋਕਦਾ ਰੇਹਾ' ਸੀ ਜਿਸ ਦਾ ਨਿਰਦੇਸ਼ਨ ਕਿਸੇ ਹੋਰ ਨੇ ਨਹੀਂ ਸਗੋਂ ਪਰਮੀਸ਼ ਵਰਮਾ ਨੇ ਕੀਤਾ ਸੀ।

 

View this post on Instagram

 

A post shared by NINJA (@its_ninja)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network