ਗਾਇਕ ਮਿਲਿੰਦ ਗਾਬਾ ਗਰਲਫ੍ਰੈਂਡ ਪ੍ਰਿਆ ਬੈਨੀਵਾਲ ਨਾਲ ਜਲਦ ਹੀ ਕਰਵਾਉਣ ਜਾ ਰਹੇ ਨੇ ਵਿਆਹ
ਪੰਜਾਬੀ ਗਾਇਕ ਅਤੇ ਬਿੱਗ ਬੌਸ OTT ਦੇ ਕੰਟੈਸਟੈਂਟ ਮਿਲਿੰਦ ਗਾਬਾ ਜਲਦ ਹੀ ਵਿਆਹ ਕਰਵਾਉਣ ਜਾ ਰਹੇ ਹਨ। ਉਹ ਆਪਣੀ ਲਾਂਗ ਟਾਈਮ ਗਰਲਫ੍ਰੈਂਡ ਪ੍ਰਿਆ ਬੇਨੀਵਾਲ ਨਾਲ ਵਿਆਹ ਕਰਨ ਜਾ ਰਹੇ ਹਨ। ਤਾਜ਼ਾ ਰਿਪੋਰਟਾਂ ਦੇ ਮੁਤਾਬਕ, ਇਹ ਜੋੜਾ ਅਪ੍ਰੈਲ ਮਹੀਨੇ ਵਿੱਚ ਵਿਆਹ ਕਰਵਾਉਣ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਇਸ ਜੋੜੀ ਦੇ ਵਿਆਹ ਦੀਆਂ ਰਸਮਾਂ ਸਾਗਨ ਸਮਾਰੋਹ ਤੋਂ ਸ਼ੁਰੂ ਹੋਣਗੀਆਂ, ਜੋ ਕਿ ਇੱਕ ਹਫ਼ਤੇ ਤੱਕ ਚੱਲੇਗੀ। ਇਹ ਵੀ ਖ਼ਬਰਾਂ ਆ ਰਹੀਆਂ ਹਨ ਕਿ ਇਸ ਕਪਲ ਨੇ 13 ਅਪ੍ਰੈਲ ਨੂੰ ਇੱਕ ਕਾਕਟੇਲ ਪਾਰਟੀ ਰੱਖੀ ਹੈ, ਜਿਸ ਤੋਂ ਬਾਅਦ ਪ੍ਰਿਆ ਦੀ ਮਹਿੰਦੀ ਦੀ ਰਸਮ 15 ਅਪ੍ਰੈਲ ਨੂੰ ਉਸ ਦੇ ਘਰ ਹੋਵੇਗੀ। ਵਿਆਹ ਪੰਜਾਬੀ ਅਤੇ ਹਰਿਆਣਵੀ ਰੀਤੀ-ਰਿਵਾਜਾਂ ਨਾਲ ਹੋਵੇਗਾ।
ਕੱਪਲ ਦੇ ਇੱਕ ਨਜ਼ਦੀਕੀ ਨੇ ਦੱਸਿਆ ਕਿ ਇਸ ਕਪਲ ਨੇ ਆਪਣੇ ਵਿਆਹ ਲਈ ਕਈ ਥਾਵਾਂ ਬੁੱਕ ਕੀਤੀਆਂ ਹਨ। ਇਸ ਲਈ ਵਿਆਹ ਸਮਾਗਮ ਦਾ ਹਰ ਪ੍ਰੋਗਰਾਮ ਵੱਖ-ਵੱਖ ਥਾਵਾਂ ਉੱਤੇ ਹੋਵੇਗਾ। ਹਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਵਿਆਹ ਦੇ ਸਾਰੇ ਹੀ ਪ੍ਰੋਗਰਾਮ ਦਿੱਲੀ ਐਨਸੀਆਰ ਖ਼ੇਤਰ ਵਿੱਚ ਹੀ ਹੋਣਗੇ। ਇਸ ਤੋਂ ਇਲਾਵਾ ਇਸ ਜੋੜੀ ਦੇ ਵਿਆਹ ਸਮਾਗਮ ਵਿੱਚ ਕਈ ਬਾਲੀਵੁੱਡ ਸੈਲੇਬਸ ਵੀ ਸ਼ਾਮਲ ਹੋਣਗੇ।
ਹੋਰ ਪੜ੍ਹੋ : ਗਾਇਕ ਮਿਲਿੰਦ ਗਾਬਾ ਨੇ ਲਈ ਨਵੀਂ ਕਾਰ, ਪ੍ਰਸ਼ੰਸਕ ਦੇ ਰਹੇ ਵਧਾਈ
ਪਿਛਲੇ ਸਾਲ ਨਵੰਬਰ ਵਿੱਚ, ਗਾਇਕ ਦਾ ਵਿਆਹ ਹੋਣ ਦੀ ਗੱਲ ਕਹੀ ਗਈ ਸੀ। ਹਾਲਾਂਕਿ, ਜੋੜੇ ਦੇ ਵਿਆਹ ਦੀ ਮਿਤੀ ਜਨਵਰੀ 2022 ਵਿੱਚ ਪਾ ਦਿੱਤੀ ਹੈ। ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਜੋੜੀ ਨੇ ਜਨਵਰੀ ਵਿੱਚ ਵਿਆਹ ਕੈਂਸਿਲ ਕਰ ਲਿਆ।