ਗੁਰੂ ਰੰਧਾਵਾ ਤੇ ਮਾਸਟਰ ਸਲੀਮ ਦੀ ਆਪਸ ਵਿੱਚ ਨਹੀਂ ਮਿਲੀ ਸੁਰ, ਦੇਖੋ ਵੀਡਿਓ
ਆਪਣੀ ਗਾਇਕੀ ਨਾਲ ਨਵੇਂ ਰਿਕਾਰਡ ਕਾਇਮ ਕਰਨ ਵਾਲੇ ਗਾਇਕ ਗੁਰੂ ਰੰਧਾਵਾ ਦਾ ਹਰ ਗਾਣਾ ਹਿੱਟ ਹੁੰਦਾ ਹੈ । ਉਸ ਦੇ ਗਾਣਿਆਂ ਨੂੰ ਸੰਗੀਤ ਦੇ ਮਹਾਰਥੀ ਸਲੀਮ ਵੀ ਪਸੰਦ ਕਰਦੇ ਹਨ । ਇਸੇ ਤਰ੍ਹਾਂ ਦਾ ਇੱਕ ਵੀਡਿਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਸਲੀਮ ਗੁਰੂ ਰੰਧਾਵਾ ਦਾ ਗਾਣਾ ਗਾ ਰਹੇ ਹਨ । ਇਸ ਵੀਡਿਓ ਵਿੱਚ ਜਿੱਥੇ ਸਲੀਮ ਗੁਰੂ ਦਾ ਗਾਣਾ ਗਾ ਰਹੇ ਹਨ ਉੱਥੇ ਗੁਰੂ ਰੰਧਾਵਾ ਸਲੀਮ ਦਾ ਗਾਣਾ ਢੋਲ ਜਗੀਰੋ ਦਾ ਗਾਉਣਾ ਸ਼ੁਰੂ ਕਰ ਦਿੰਦੇ ਹਨ ।
Guru Randhawa
ਇਸ ਸਭ ਦੇ ਚਲਦੇ ਗੁਰੂ ਤੇ ਸਲੀਮ ਦਾ ਆਪਸ ਵਿੱਚ ਸੁਰ ਨਹੀਂ ਮਿਲਦਾ ਜਿਸ ਕਰਕੇ ਦੋਵੇਂ ਹੱਸਣ ਲੱਗ ਜਾਂਦੇ ਹਨ । ਇਸ ਵੀਡਿਓ ਵਿੱਚ ਦੋਵੇਂ ਕਾਫੀ ਹਾਸਾ ਠੱਠਾ ਕਰਦੇ ਹਨ । ਲੋਕਾਂ ਵੱਲੋਂ ਇਸ ਵੀਡਿਓ ਨੂੰ ਕਾਫੀ ਪੰਸਦ ਕੀਤਾ ਜਾ ਰਿਹਾ ਹੈ ।
https://www.instagram.com/p/BuDhPP2lIBZ/
ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਗੁਰੂ ਰੰਧਾਵਾ ਮਾਸਟਰ ਸਲੀਮ ਨੂੰ ਆਪਣਾ ਆਈਡਲ ਮੰਨਦੇ ਹਨ ਤੇ ਸਲੀਮ ਉਹਨਾਂ ਦਾ ਪੰਸਦੀਦਾ ਗਾਇਕ ਹਨ ।ਗੁਰੂ ਰੰਧਾਵਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਗਾਣੇ ਬਾਲੀਵੁੱਡ ਦੀਆਂ ਫ਼ਿਲਮਾਂ ਦਾ ਸ਼ਿੰਗਾਰ ਬਣ ਰਹੇ ਹਨ । ਗੁਰੂ ਰੰਧਾਵਾ ਉਹਨਾਂ ਗਾਇਕਾਂ ਵਿੱਚ ਸ਼ੁਮਾਰ ਹਨ ਜਿਨ੍ਹਾਂ ਦੇ ਗਾਣੇ ਯੂਟਿਊਬ ਤੇ ਸਭ ਤੋਂ ਵੱਧ ਵੇਖੇ ਜਾਂਦੇ ਹਨ ।