ਗਾਇਕ ਮਨਿੰਦਰ ਮੰਗਾ ਦੇ ਦਿਹਾਂਤ 'ਤੇ ਹਰਜੀਤ ਹਰਮਨ, ਰੁਪਿੰਦਰ ਹਾਂਡਾ ਤੇ ਦੀਪ ਜੰਡੂ ਨੇ ਕੁਝ ਇਸ ਤਰ੍ਹਾਂ ਜਤਾਇਆ ਅਫਸੋਸ
ਗਾਇਕ ਮਨਿੰਦਰ ਮੰਗਾ ਦੇ ਦਿਹਾਂਤ ਤੋਂ ਬਾਅਦ ਮਿਊਜ਼ਿਕ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਉਹਨਾਂ ਦੀ ਦਿਹਾਂਤ ਪੰਜਾਬੀ ਦੇ ਕਈ ਨਾਮਵਰ ਗਾਇਕਾਂ ਨੇ ਅਫਸੋਸ ਜ਼ਾਹਿਰ ਕੀਤਾ ਹੈ । ਗਾਇਕ ਤੇ ਮਿਊਜ਼ਿਕ ਕੰਪੋਜਰ ਦੀਪ ਜੰਡੂ ਨੇ ਆਪਣੇ ਇੰਸਟਾਗ੍ਰਾਮ ਤੇ ਮਨਿੰਦਰ ਮੰਗਾ ਦੀ ਫੋਟੋ ਸ਼ੇਅਰ ਕਰਕੇ ਉਹਨਾਂ ਦੀ ਮੌਤ ਤੇ ਅਫਸੋਸ ਕੀਤਾ ਹੈ । ਦੀਪ ਜੰਡੂ ਨੇ ਮੰਗਾ ਦੀ ਸ਼ੇਅਰ ਕੀਤੀ ਤਸਵੀਰ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ "Maninder Manga ?? what a great artist gone to soon"
https://www.instagram.com/p/BuEZ7JUBE1r/?utm_source=ig_share_sheet&igshid=psnrv460tqw7
ਇਸ ਤਰ੍ਹਾਂ ਗਾਇਕਾ ਰੁਪਿੰਦਰ ਹਾਂਡਾ ਨੇ ਵੀ ਆਪਣੇ ਇੰਸਟਾਗ੍ਰਾਮ ਤੇ ਮੰਗਾ ਦੇ ਦਿਹਾਂਤ ਤੇ ਅਫਸੋਸ ਕੀਤਾ ਹੈ । ਰੁਪਿੰਦਰ ਹਾਂਡਾ ਨੇ ਵੀ ਮਨਿੰਦਰ ਮੰਗਾ ਦੀ ਤਸਵੀਰ ਸ਼ੇਅਰ ਕਰਕੇ ਅਫਸੋਸ ਜਤਾਇਆ ਹੈ ।
https://www.instagram.com/p/BuERmUanTmG/?utm_source=ig_share_sheet&igshid=v3jv90k5ajoh
ਇਸੇ ਤਰ੍ਹਾਂ ਹਰਜੀਤ ਹਰਮਨ ਨੇ ਵੀ ਆਪਣੇ ਫੇਸਬੁੱਕ ਪੇਜ ਤੇ ਉਹਨਾਂ ਦੀ ਮੌਤ ਤੇ ਅਫਸੋਸ ਕੀਤਾ ਹੈ । ਹਰਜੀਤ ਹਰਮ ਨੇ ਅਫਸੋਸ ਜਤਾਉਂਦੇ ਹੋਏ ਲਿਖਿਆ ਹੈ "ਸੰਗੀਤਕ ਖੇਤਰ ਲਈ ਬੁਰੀ ਖਬਰ: ਪੰਜਾਬੀ ਗਾਇਕੀ ਦਾ ਅਨਮੋਲ ਹੀਰਾ ਗਾਇਕ #ਮਨਿੰਦਰ #ਮੰਗਾ ਵੀਰ ਭਰ ਜਵਾਨੀ ਵਿੱਚ ਸਾਨੂੰ ਅਲਵਿਦਾ ਆਖ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਸੰਗੀਤਕ ਖੇਤਰ ਵਿੱਚ ਉਨ੍ਹਾਂ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ। ਪ੍ਰਮਾਤਮਾ ਉਨ੍ਹਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। "
Maninder Manga
ਮਨਿੰਦਰ ਮੰਗਾ ਦੀ ਮੌਤ ਦੀ ਗੱਲ ਕੀਤੀ ਜਾਵੇ ਤਾਂ ਉਹ ਲੰਮੀ ਬਿਮਾਰੀ ਦੇ ਚੱਲਦਿਆਂ ਇਲਾਜ ਲਈ ਪੀ. ਜੀ. ਆਈ. ਵਿੱਚ ਦਾਖ਼ਲ ਸਨ, ਇੱਥੇ ਹੀ ਉਨ੍ਹਾਂ ਨੇ ਆਖ਼ਰੀ ਸਾਹ ਲਏ। ਮੰਗਾ ਨੇ ਆਪਣੇ ਗਾਣਿਆਂ ਨਾਲ ਪੰਜਾਬੀ ਮਾਂ ਬੋਲੀ ਦੀ ਇੱਕ ਲੰਮਾ ਅਰਸਾ ਸੇਵਾ ਕੀਤੀ ਸੀ । ਉਹਨਾਂ ਦੇ ਦੋਗਾਣਾ ਗੀਤ ਕਾਫੀ ਹਿੱਟ ਰਹੇ ਹਨ । ਸੁਪਰਹਿੱਟ ਪੰਜਾਬੀ ਦੋਗਾਣੇ ਸਾਡੀ ਝੋਲੀ ਪਾਉਣ ਵਾਲੇ ਤੇ ਬੁਲੰਦ ਆਵਾਜ਼ ਦੇ ਮਾਲਿਕ ਪਿਛਲੇ ਕੁਝ ਦਿਨਾਂ ਤੋਂ ਪੀਜੀਆਈ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਸਨ । ਉਹਨਾਂ ਨੂੰ ਜ਼ਿਗਰ ਵਿੱਚ ਤਕਲੀਫ ਸੀ ਜਿਸ ਕਰਕੇ ਉਹਨਾਂ ਨੂੰ ਪਹਿਲਾ ਸੁਨਾਮ ਦੇ ਹਸਪਤਾਲ ਵਿੱਚ ਰੱਖਿਆ ਗਿਆ ਸੀ, ਪਰ ਤਕਲੀਫ ਵੱਧਣ ਤੇ ਉਹਨਾਂ ਨੂੰ ਪੀਜੀਆਈ ਵਿਚ ਦਾਖਿਲ ਕਰਵਾਇਆ ਗਿਆ ਸੀ।