‘ਫ਼ਸਲਾਂ ਦੇ ਫ਼ੈਸਲੇ ਤਾਂ ਕਿਸਾਨ ਹੀ ਕਰੂਗਾ ਸਰਕਾਰ ਜੀ’-ਕੰਵਰ ਗਰੇਵਾਲ, ਇੱਕ ਫਿਰ ਤੋਂ ‘AILAAN’ ਗੀਤ ਛਾਇਆ ਸੋਸ਼ਲ ਮੀਡੀਆ ‘ਤੇ, ਦੇਖੋ ਵੀਡੀਓ
ਪੰਜਾਬੀ ਗਾਇਕ ਕੰਵਰ ਗਰੇਵਾਲ ਜੋ ਕਿ ਇੱਕ ਵਾਰ ਫਿਰ ਤੋਂ ‘ਐਲਾਨ’ (‘AILAAN’) ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਲਈ ਮੋਦੀ ਸਰਕਾਰ ਮਾਰੂ ਨੀਤੀਆਂ ਦਾ ਪ੍ਰਯੋਗ ਕਰ ਰਹੀ ਹੈ । ਜਿਸਦੇ ਚੱਲਦੇ ਪੰਜਾਬੀ ਗਾਇਕਾਂ ਦੇ ਕਿਸਾਨੀ ਗੀਤਾਂ ਨੂੰ ਭਾਰਤ ਸਰਕਾਰ ਵੱਲੋਂ ਯੂਟਿਊਬ ‘ਤੇ ਹਟਾ ਦਿੱਤੇ ਗਏ ਨੇ ।
ਪਰ ਪੰਜਾਬੀ ਗਾਇਕਾਂ ਨੇ ਹਿੰਮਤ ਨਹੀਂ ਹਾਰੀ ਤੇ ਦੁਬਾਰਾ ਤੋਂ ਆਪਣੇ ਗੀਤ ਲੈ ਕੇ ਆ ਰਹੇ ਨੇ । ਗਾਇਕ ਕੰਵਰ ਗਰੇਵਾਲ ਐਲਾਨ ਗੀਤ ਦੇ ਨਾਲ ਕਿਸਾਨਾਂ ‘ਚ ਜੋਸ਼ ਭਰ ਰਹੇ ਨੇ । ਦੱਸ ਦਈਏ ਇਸ ਗੀਤ ਦੇ ਬੋਲ Vari Rai ਨੇ ਲਿਖੇ ਨੇ ਤੇ ਮਿਊਜ਼ਿਕ Bhai Manna Singh ਨੇ ਦਿੱਤਾ ਹੈ । ਗਾਣੇ ਦਾ ਵੀਡੀਓ ਕੰਵਰ ਗਰੇਵਾਲ ਵੱਲੋਂ ਖੁਦ ਤਿਆਰ ਕੀਤਾ ਗਿਆ ਹੈ । ਇਸ ਗੀਤ ਦੇ ਰਾਹੀਂ ਕੰਵਰ ਗਰੇਵਾਲ ਨੇ ਕਿਸਾਨਾਂ ਦੀ ਦਲੇਰੀ ਨੂੰ ਬਿਆਨ ਕੀਤਾ ਹੈ । ਇਸ ਗੀਤ ਦੀ ਟੈਗ ਲਾਈਨ ‘ਫ਼ਸਲਾਂ ਦੇ ਫ਼ੈਸਲੇ ਤਾਂ ਕਿਸਾਨ ਹੀ ਕਰੂਗਾ ਸਰਕਾਰ ਜੀ’ ਸੋਸ਼ਲ ਮੀਡੀਆ ਉੱਤੇ ਛਾਈ ਪਈ ਹੈ ।
ਇਸ ਗੀਤ ਨੂੰ ਕੰਵਰ ਗਰੇਵਾਲ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
ਕਿਸਾਨਾਂ ਦਾ ਅੰਦੋਲਨ 81ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਹੋਏ ਨੇ । ਦੱਸ ਦਈਏ ਇਸ ਤੋਂ ਪਹਿਲਾਂ ਵੀ ਕੰਵਰ ਗਰੇਵਾਲ ਜੋਸ਼ੀਲੇ ਕਿਸਾਨੀ ਗੀਤਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਨੇ ।