ਦੇਖੋ ਵੀਡੀਓ: ਦਿਲ ਦੇ ਦਰਦ ਨੂੰ ਬਿਆਨ ਕਰ ਰਹੇ ਨੇ ਗਾਇਕ ਕੰਠ ਕਲੇਰ ਆਪਣੇ ਨਵੇਂ ਗੀਤ ‘ਉਦਾਸ’ ‘ਚ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Reported by: PTC Punjabi Desk | Edited by: Lajwinder kaur  |  January 27th 2021 03:09 PM |  Updated: January 27th 2021 03:25 PM

ਦੇਖੋ ਵੀਡੀਓ: ਦਿਲ ਦੇ ਦਰਦ ਨੂੰ ਬਿਆਨ ਕਰ ਰਹੇ ਨੇ ਗਾਇਕ ਕੰਠ ਕਲੇਰ ਆਪਣੇ ਨਵੇਂ ਗੀਤ ‘ਉਦਾਸ’ ‘ਚ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਪੰਜਾਬੀ ਗਾਇਕ ਕੰਠ ਕਲੇਰ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ । ਜੀ ਹਾਂ 'ਉਦਾਸ' ਟਾਈਟਲ ਹੇਠ ਉਹ ਆਪਣਾ ਨਵਾਂ ਗੀਤ ਲੈ ਕੇ ਆਏ ਨੇ । ਇਸ ਦਰਦ ਭਰੇ ਗੀਤ ਨੂੰ ਗਾਇਕ ਕੰਠ ਕਲੇਰ ਨੇ ਗਾਇਆ ਤੇ ਪਾਰਸ ਮੰਨੀ (Paras Mani) ਨੇ ਫੀਚਰਿੰਗ ਕੀਤੀ ਹੈ । ਇਸ ਗੀਤ ਨੂੰ ਵਰਲਡ ਵਾਈਡ ਪੀਟੀਸੀ ਉੱਤੇ ਰਿਲੀਜ਼ ਕੀਤਾ ਗਿਆ ਹੈ ।

kanth kaler pic

ਹੋਰ ਪੜ੍ਹੋ : ਕਿਸਾਨ ਦੀ ਧੀ ਹੋਣ ਦਾ ਫਰਜ਼ ਨਿਭਾ ਰਹੀ ਹੈ ਜਪਜੀ ਖਹਿਰਾ, ਦਿੱਲੀ ਕਿਸਾਨ ਮੋਰਚੇ ‘ਚ ਲੰਗਰ ‘ਚ ਰੋਟੀ ਪਕਾਉਂਦੀ ਨਜ਼ਰ ਆਈ ਐਕਟਰੈੱਸ

ਇਸ ਗੀਤ ਦੇ ਬੋਲ Tari Johal Bidhipuria ਨੇ ਲਿਖੇ ਤੇ ਮਿਊਜ਼ਿਕ Sukhbir Randhawa ਨੇ ਦਿੱਤਾ ਹੈ । ਗਾਣੇ ਦਾ ਸ਼ਾਨਦਾਰ ਵੀਡੀਓ Director 7vinder ਤਿਆਰ ਕੀਤਾ ਗਿਆ ਹੈ । ਗਾਣੇ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ ।

inside pic kanth kaler latest song udaas

ਜੇ ਗੱਲ ਕਰੀਏ ਕੰਠ ਕਲੇਰ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਦਰਸ਼ਕਾਂ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ ।

kanth kaler latest song udaas


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network