ਪੰਜਾਬੀ ਗਾਇਕਾ ਕੰਚਨ ਬਾਵਾ ਦੇ ਪੁੱਤਰ ਨੇ ਸ਼ਰੇਆਮ ਚਲਾਈਆਂ ਗੋਲੀਆਂ, ਪੁਲਿਸ ਨੇ ਕੀਤਾ ਮਾਮਲਾ ਦਰਜ

Reported by: PTC Punjabi Desk | Edited by: Shaminder  |  June 15th 2022 01:47 PM |  Updated: June 15th 2022 01:47 PM

ਪੰਜਾਬੀ ਗਾਇਕਾ ਕੰਚਨ ਬਾਵਾ ਦੇ ਪੁੱਤਰ ਨੇ ਸ਼ਰੇਆਮ ਚਲਾਈਆਂ ਗੋਲੀਆਂ, ਪੁਲਿਸ ਨੇ ਕੀਤਾ ਮਾਮਲਾ ਦਰਜ

ਪੰਜਾਬੀ ਗਾਇਕਾ ਕੰਚਨ ਬਾਵਾ (Kanchan Bawa)  ਦੇ ਪੁੱਤਰ  (Son) ਵੱਲੋਂ ਸ਼ਰੇਆਮ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਖਬਰਾਂ ਮੁਤਾਬਕ ਕਮਰੇ ਦੇ ਕਿਰਾਏ ਨੂੰ ਲੈ ਕੇ ਝਗੜੇ ਦੌਰਾਨ ਕੰਚਨ ਬਾਵਾ ਦੇ ਪੁੱਤਰ ਵੱਲੋਂ ਗੋਲੀਆਂ ਚਲਾਈਆਂ ਗਈਆਂ ।ਜਿਸ ਤੋਂ ਬਾਅਦ ਗਾਇਕਾ ਦੇ ਪੁੱਤਰਾਂ ਦੇ ਪੁੱਤਰਾਂ ਰੋਹਿਤ ਬਾਵਾ ਅਤੇ ਕੈਂਡੀ ਬਾਵਾ ਵਾਸੀ ਜਗਤ ਕਾਲੋਨੀ ਲਲਹੇੜੀ ਰੋਡ ਖੰਨਾ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 323, 336, 34, ਅਸਲਾ ਐਕਟ 27-54-59 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

kanchan bawa Son Firing,,-min image From google

ਹੋਰ ਪੜ੍ਹੋ : ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅੱਜ ਹੈ ਪ੍ਰਕਾਸ਼ ਦਿਹਾੜਾ, ਦਰਸ਼ਨ ਔਲਖ ਨੇ ਸੰਗਤਾਂ ਨੂੰ ਦਿੱਤੀ ਵਧਾਈ

ਦੱਸਿਆ ਜਾ ਰਿਹਾ ਹੈ ਕਿ ਖੰਨਾ ਦੇ ਇੱਕ ਸ਼ਾਪਿੰਗ ਮਾਲ ‘ਚ ਚੱਲ ਰਹੇ ਇੱਕ ਸਪਾ ਸੈਂਟਰ ‘ਚ ਕੰਮ ਕਰਦੀਆਂ ਕੁੜੀਆਂ ਕੰਚਨ ਬਾਵਾ ਦੇ ਪੀਜੀ ‘ਚ ਰਹਿੰਦੀਆਂ ਹਨ । ਪੀਜੀ ਦੇ ਕਮਰੇ ਨੂੰ ਲੈ ਕੇ ਇਹ ਝਗੜਾ ਹੋਇਆ । ਕਿਉਂਕਿ ਇਸ ਝਗੜੇ ਦੌਰਾਨ ਸਪਾ ਸੈਂਟਰ ਦਾ ਮਾਲਕ ਵੀ ਪਹੁੰਚ ਗਿਆ ਸੀ ।

kanchan bawa Son Firing,,-min image From google

ਹੋਰ ਪੜ੍ਹੋ : ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫ਼ਿਲਮ ਬ੍ਰਹਮਾਸਤਰ ਦਾ ਟ੍ਰੇਲਰ ਰਿਲੀਜ

ਜਿਸ ਦੌਰਾਨ ਦੋਵਾਂ ਧਿਰਾਂ ‘ਚ ਇਹ ਝਗੜਾ ਵਧ ਗਿਆ ਸੀ । ਸ਼ਿਕਾਇਤਕਰਤਾ ਸ਼ੁਭਮ ਨੇ ਦੱਸਿਆ ਕਿ ਉਹ ਖੁਦ ਜੀਂਦ ‘ਚ ਕੱਪੜੇ ਦੀ ਦੁਕਾਨ ‘ਤੇ ਕੰਮ ਕਰਦਾ ਹੈ । ਇੱਕ ਮਹੀਨੇ ਤੋਂ ਉਹ ਮਾਸੀ ਦੇ ਮੁੰਡੇ ਦੇ ਕੋਲ ਆਇਆ ਸੀ ।

Firing image From google

ਸਪਾ ਸੈਂਟਰ ‘ਚ ਉਸ ਦੀ ਪਤਨੀ ਰਿੱਕੀ ਬਾਲਾ ਵੀ ਕੰਮ ਕਰਦੀ ਹੈ ਜਿਸ ਤੋਂ ਬਿਨਾਂ ਪੁੱਛੇ ਕੰਚਨ ਬਾਵਾ ਨੇ ਦੋ ਦਿਨ ਪਹਿਲਾਂ ਕਮਰਾ ਕਿਸੇ ਹੋਰ ਨੂੰ ਦੇ ਦਿੱਤਾ ਸੀ ।ਜਿਸ ਤੋਂ ਬਾਅਦ ਇਹ ਰੌਲਾ ਵੱਧ ਗਿਆ ਅਤੇ ਕੰਚਨ ਬਾਵਾ ਦੇ ਪੁੱਤਰਾਂ ਨੇ ਫਾਈਰਿੰਗ ਕਰ ਦਿੱਤੀ ।

 

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network