ਇਸ ਗਾਣੇ ਨੇ ਕਮਲ ਹੀਰ ਨੂੰ ਦਿਵਾਈ ਸੀ ਵਿਸ਼ਵ ਪੱਧਰ 'ਤੇ ਪਹਿਚਾਣ, ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ
ਪੰਜਾਬੀ ਵਿਰਸਾ ਨਾਲ ਦੇਸ਼ਾਂ-ਵਿਦੇਸ਼ਾਂ ਵਿੱਚ ਧਮਾਲ ਮਚਾਉਣ ਵਾਲੇ ਗਾਇਕ ਕਮਲ ਹੀਰ ਆਪਣਾ 46 ਵਾਂ ਜਨਮਦਿਨ ਮਨਾ ਰਹੇ ਹਨ। ਦੇਸ਼ਾਂ-ਵਿਦੇਸ਼ਾਂ 'ਚ ਪ੍ਰਸਿੱਧੀ ਖੱਟਣ ਵਾਲੇ ਕਮਲ ਹੀਰ ਦਾ ਜਨਮ 23 ਜਨਵਰੀ, 1973 ਨੂੰ ਪਿੰਡ ਹੱਲੂਵਾਲ, ਪੰਜਾਬ 'ਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਕਮਲਜੀਤ ਸਿੰਘ ਹੀਰ ਹੈ।ਭਾਵੇਂ ਉਹ ਪੰਜਾਬ ਵਿੱਚ ਜਨਮੇ ਸਨ ਪਰ 1990 'ਚ ਉਹ ਪੂਰੇ ਪਰਿਵਾਰ ਨਾਲ ਕੈਨੇਡਾ 'ਚ ਸੈਟਲ ਹੋ ਗਏ ਸਨ ।
kamal heer
ਕਮਲ ਹੀਰ ਦੀ ਪਤਨੀ ਦਾ ਨਾਂ ਗੁਰਜੀਤ ਕੌਰ ਹੈ। ਕਮਲ ਨੇ ਸੰਗੀਤ ਦੀ ਸਿੱਖਿਆ ਉਸਤਾਦ ਜਸਵੰਤ ਸਿੰਘ ਭੰਵਰਾ ਤੋਂ ਹਾਸਲ ਕੀਤੀ ਸੀ । ਕਮਲ ਹੀਰ ਦੇ ਸੰਗੀਤਕ ਸਫਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਐਲਬਮ 'ਕਮਲੀ' ਨਾਲ 2੦੦੦ 'ਚ ਪੈਰ ਰੱਖਿਆ ਸੀ । ਇਸ ਤੋਂ ਬਾਅਦ ਉਹਨਾਂ ਨੇ 2002 'ਚ ਗੀਤ 'ਕੈਂਠੇ ਵਾਲਾ' ਰਿਲੀਜ਼ ਕੀਤਾ ਸੀ ਜਿਸ ਨਾਲ ਉਹਨਾਂ ਦੀ ਪਹਿਚਾਣ ਬਣ ਗਈ ਸੀ ।
kamal heer
ਇਸ ਤੋਂ ਬਾਅਦ ਕਮਲ ਹੀਰ ਨੇ ਇੱਕ ਤੋਂ ਬਾਅਦ ਇੱਕ ਐਲਬਮ ਕੱਢੀਆਂ ਜਿਨ੍ਹਾਂ ਨੂੰ ਲੋਕਾਂ ਵਲੋਂ ਖੂਬ ਪਿਆਰ ਦਿੱਤਾ ਗਿਆ। ਕਮਲ ਹੀਰ ਦੇ ਵੱਡੇ ਭਰਾ ਮਨਮੋਹਨ ਵਾਰਿਸ ਅਤੇ ਸੰਗਤਾਰ ਵੀ ਗਾਇਕੀ ਦੇ ਖੇਤਰ ਦੇ ਚਮਕਦੇ ਸਿਤਾਰੇ ਹਨ ।ਇਹ ਤਿਕੜੀ ਦੇਸ਼ਾਂ-ਵਿਦੇਸ਼ਾਂ 'ਚ ਕਈ ਲਾਈਵ ਸ਼ੋਅ ਕਰ ਚੁੱਕੀ ਹੈ। ਤਿੰਨਾਂ ਭਰਾਵਾਂ ਦਾ ਮਸ਼ਹੂਰ ਲਾਈਵ ਸ਼ੋਅ 'ਪੰਜਾਬੀ ਵਿਰਸਾ' ਪੂਰੀ ਦੁਨੀਆ 'ਚ ਪਸੰਦ ਕੀਤਾ ਜਾਂਦਾ ਹੈ।
https://www.youtube.com/watch?v=UoEXNM89Dk4