ਦੇਖੋ ਕਿਸ ਤਰ੍ਹਾਂ ਹਰਮਨ ਚੀਮਾ ਪਲਟਿਆ ਆਪਣੀ ਜ਼ੁਬਾਨ ਤੋਂ, ਦੇਖੋ ਵੀਡਿਓ
"ਸਲੇਟੀਆਂ" ਗਾਣੇ ਨਾਲ ਸੋਸ਼ਲ ਮੀਡੀਆ ਤੇ ਛਾਅ ਜਾਣ ਵਾਲੇ ਹਰਮਨ ਚੀਮਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਉਹਨਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਨੂੰ ਲੋਕ ਸੀਰੀਅਸ ਲੈ ਜਾਂਦੇ ਹਨ ਪਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਰਮਨ ਚੀਮਾ ਨੇ ਇਸ ਵੀਡਿਓ ਤੋਂ ਪਹਿਲਾਂ ਇੱਕ ਹੋਰ ਵੀਡਿਓ ਸ਼ੇਅਰ ਕੀਤਾ ਸੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਜੇਕਰ ਸਰਕਾਰ ਉਹਨਾਂ ਨੂੰ ਇਜ਼ਾਜਤ ਦੇਵੇ ਤਾਂ ਉਹ ਮਨੁੱਖੀ ਬੰਬ ਬਣਕੇ ਪਾਕਿਸਤਾਨ ਦੇ ਪਰਖੱਚੇ ਉਡਾ ਦੇਣਗੇ ।
https://www.instagram.com/p/BuabPBsBkR5/?utm_source=ig_embed
ਪਰ ਹੁਣ ਸ਼ੇਅਰ ਕੀਤੀ ਵੀਡਿਓ ਵਿੱਚ ਉਹ ਆਪਣੇ ਬਿਆਨ ਤੋਂ ਮੁਕਰ ਰਹੇ ਹਨ । ਹਰਮਨ ਚੀਮਾ ਨੇ ਕਿਹਾ ਹੈ ਕਿ "ਮੇਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਧਿਆਨ ਨਾ ਦਿੱਤਾ ਜਾਵੇ । ਮੈਂ ਤਾਂ ਸਿਰਫ ਅਫਸੋਸ ਕੀਤਾ ਸੀ ।"
https://www.instagram.com/p/BubGXydgOUV/
ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਰਤ ਪਾਕਿਸਤਾਨ ਵਿਚਾਲੇ ਜੋ ਮਹੌਲ ਬਣਿਆ ਹੋਇਆ ਹੈ ਇਸ ਨੂੰ ਲੈ ਕੇ ਹਰ ਕੋਈ ਆਪਣਾ ਆਪਣਾ ਪੱਖ ਰੱਖ ਰਿਹਾ ਹੈ । ਇਸੇ ਤਰ੍ਹਾਂ ਕੁਝ ਲੋਕ ਆਪਣੀਆਂ ਭਾਵਨਾਵਾਂ ਵਿੱਚ ਵਹਿ ਕੇ ਹਰਮਨ ਚੀਮੇ ਵਾਂਗ ਬਿਆਨ ਦੇ ਰਹੇ ਹਨ । ਚੀਮਾ ਸੋਸ਼ਲ ਮੀਡੀਆ ਤੇ ਅਕਸਰ ਛਾਇਆ ਰਹਿੰਦਾ ਹੈ ਇਸ ਲਈ ਉਹਨਾਂ ਦੀ ਇਹ ਵੀਡਿਓ ਕਾਫੀ ਵਾਇਰਲ ਹੋਈ ਸੀ ।