ਕਿਉਂ 'ਹੈੱਡਲਾਈਨ' ‘ਚ ਛਾਏ ਬੁਲੰਦੀਆਂ ‘ਚ ਰਹਿਣ ਵਾਲੇ ਗਾਇਕ ਹਰਦੀਪ ਗਰੇਵਾਲ
ਪੰਜਾਬੀ ਗਾਇਕ ਹਰਦੀਪ ਗਰੇਵਾਲ ਦਾ ਨਵਾਂ ਗੀਤ ' ਹੈੱਡਲਾਈਨ' ਰਿਲੀਜ਼ ਹੋਇਆ, ਜਿਵੇਂ ਹਰਦੀਪ ਗਰੇਵਾਲ ਨੇ ਹਮੇਸ਼ਾ ਦੀ ਤਰ੍ਹਾਂ ਆਪਣੇ ਹਰ ਗਾਣੇ ਵਿੱਚ ਕੋਈ ਨਾ ਕੋਈ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਗਾਣੇ 'ਚ ਵੀ ਉਹਨਾਂ ਨੇ ਇੱਕ ਬੁਹਤ ਸੰਵੇਦਨਸ਼ੀਲ ਮੁੱਦੇ ਨੂੰ ਛੂਹਣ ਦੀ ਕੋਸ਼ਿਸ ਕੀਤੀ ਹੈ। ਇਸ ਵਾਰ ਉਹਨਾਂ ਨੇ ਗੀਤ ਵਿੱਚ ਕੁੜੀਆਂ ਦੇ ਦੁੱਖ ਨੂੰ ਦਿਖਾਉਣ ਦਾ ਯਤਨ ਕੀਤਾ ਹੈ।
ਹੋਰ ਪੜ੍ਹੋ:ਹੁਣ ਮੋਗਲੀ ‘ਚ ਲੱਗੇਗਾ ਬਾਲੀਵੁੱਡ ਦਾ ਤੜਕਾ, ਦੇਖੋ ਬਾਲੀਵੁੱਡ ਦਾ ਕਿਹੜਾ ਸਿਤਾਰਾ ਨਿਭਾਏਗਾ ਕਿਸ ਦਾ ਕਿਰਦਾਰ
ਉਹਨਾਂ ਦੇ ਗੀਤਾਂ ਰਾਹੀ ਹਮੇਸ਼ਾਂ ਨੌਜਵਾਨਾਂ ਨੂੰ ਬਹੁਤ ਸੋਹਣਾ ਸੁਨੇਹਾ ਦਿੱਤਾ ਜਾਂਦਾ ਹੈ। ਗਾਣੇ ਦੇ ਬੋਲ ਤੇ ਗਾਣੇ ਦੀ ਕਹਾਣੀ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕਦੀਂ ਵੀ ਗਲਤ ਨੂੰ ਸਹਿਣਾ ਨਹੀਂ ਚਾਹੀਦਾ ਤੇ ਹਿੰਮਤ ਨਹੀਂ ਹਾਰਨੀ ਚਾਹੀਦੀ। ਜੇ ਮਨ ਵਿੱਚ ਕੁੱਝ ਕਰਨ ਦੀ ਠਾਣ ਲਵੋ ਤਾਂ ਫਿਰ ਦੁਨੀਆਂ ਦੀ ਕੋਈ ਵੀ ਤਾਕਤ ਤੁਹਾਨੂੰ ਕੁੱਝ ਕਰਨ ਤੋਂ ਰੋਕ ਨਹੀਂ ਸਕਦੀ। ਇਸ ਦੇ ਗੀਤ ਦੇ ਗਾਇਕ ਤੇ ਕੰਪੋਜ਼ਰ ਖੁਦ ਹਰਦੀਪ ਗਰੇਵਾਲ ਹੀ ਨੇ। ਗੀਤ ਦੇ ਬੋਲ ਸੇਬੀ ਗਹੌੜ ਤੇ ਹਰਦੀਪ ਗਰੇਵਾਲ ਨੇ ਲਿਖੇ ਨੇ ਤੇ ਮਿਊਜ਼ਿਕ ਗਿੱਲ ਸਾਹਿਬ ਨੇ ਦਿੱਤਾ ਹੈ। ਐਸੋਸਿਏਸ਼ਨ ਡਾਇਰੈਕਟਰ ਤੇਜਿੰਦਰ ਧੀਮਾਨ ਤੇ ਵੀਡੀਓ ਗੈਰੀ ਖੱਤਰੀ ਮੀਡੀਆ ਵੱਲੋਂ ਕੀਤੀ ਹੈ।ਹਰਦੀਪ ਗਰੇਵਾਲ ਅਪਣੇ ਫੇਸਬੁੱਕ ਅਕਾਊਂਟ ਤੋਂ ਅਪਣੇ ਫੈਨਜ਼ ਨਾਲ ਅਪਣੇ ਨਵੇਂ ਗੀਤ ‘ਹੈੱਡਲਾਈਨ’ ਨੂੰ ਸ਼ੇਅਰ ਕੀਤਾ ਗਿਆ।
https://www.youtube.com/watch?v=ce7NzOweKBU&fbclid=IwAR1PCr5PTSBBV5cxks0D5SfTCVxednz6MehkgSMo77rF8eNhuNl6NFIhDdY
ਹੋਰ ਪੜ੍ਹੋ: ਪ੍ਰਿਯੰਕਾ ਦੀ ਇਸ ਡਰੈੱਸ ਦੀ ਕੀਮਤ ਸੁਣਕੇ ਉੱਡ ਜਾਣਗੇ ਹੋਸ਼, ਜਾਣੋਂ ਕੀ ਖਾਸ ਹੈ ਇਸ ਡਰੈੱਸ ‘ਚ
ਦੱਸ ਦੇਈਏ ਕਿ ਜੁਲਾਈ 2015 ਵਿੱਚ ਹਰਦੀਪ ਗਰੇਵਾਲ ਦਾ ਇਕ ਸਿੰਗਲ ਟ੍ਰੈਕ ਆਇਆ ਸੀ ‘ਠੋਕਰ’ | ਜਿਸ ਦੇ ਬਾਦ ਰਾਤੋ ਰਾਤ ਉਸ ਨੂੰ ਗਾਉਣ ਵਾਲਾ ਸਿੰਗਰ ਹਰਦੀਪ ਗਰੇਵਾਲ ਪੰਜਾਬੀ ਸਟਾਰ ਬਣ ਗਿਆ ਸੀ | ਗੀਤ ਇਨਾਂ ਜ਼ਿਆਦਾ ਪ੍ਰੇਰਨਾ ਦੇਣ ਵਾਲਾ ਸੀ ਕਿ ਬੱਚੇ, ਬੁਢੇ, ਜਵਾਨ ਹਰ ਇਕ ਦੀ ਜੁਬਾਨ ਤੇ ਇਹ ਗਾਣਾ ਚੜ ਗਿਆ ਸੀ | ਉਸ ਦੇ ਬਾਦ 40 ਕਿਲੇ, ਉਡਾਰੀ, ਧਾਰਾ 26, ਮੈਂ ਨੀ ਆਉਣਾ, ਬੁਲੰਦੀਆਂ, ਤੇ ਵਲੈਤਣ ਵਰਗੇ ਗੀਤਾਂ ਨਾਲ ਹਰਦੀਪ ਗਰੇਵਾਲ ਦਾ ਨਾਮ ਚੰਗੇ ਗਾਇਕਾਂ ਦੀ ਲਿਸਟ ਵਿਚ ਗਿਣਿਆ ਜਾਣ ਲੱਗਾ|
-PTC Punjabi