ਹਰਭਜਨ ਮਾਨ ਦਾ ਭਾਸ਼ਣ ਸੁਣਕੇ ਗਦ ਗਦ ਹੋਏ ਕਿਸਾਨ, ਕਿਹਾ ਕਿਸਾਨਾਂ ਦੀਆਂ ਪਾਟੀਆਂ ਵਿਆਈਆਂ ਦੇਖਕੇ ਯਾਦ ਆ ਜਾਂਦਾ ਪਿਤਾ
ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਨਾਲ-ਨਾਲ ਇਸ ਵਾਰ ਪੰਜਾਬੀ ਗਾਇਕ ਤੇ ਕਲਾਕਾਰ ਵੀ ਮੈਦਾਨ 'ਚ ਡਟੇ ਹਨ। ਅਜਿਹੇ 'ਚ ਪੰਜਾਬੀ ਗਾਇਕ ਹਰਭਜਨ ਮਾਨ ਵੀ ਲਗਾਤਾਰ ਕਿਸਾਨਾਂ ਨਾਲ ਧਰਨੇ ਤੇ ਡਟੇ ਹੋਏ ਹਨ । ਉਹਨਾਂ ਵੱਲੋਂ ਲਗਾਤਾਰ ਕਿਸਾਨ ਮੋਰਚੇ ਦੀਆਂ ਵੀਡੀਓ ਤੇ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ ।
ਉਹਨਾਂ ਨੇ ਹਾਲ ਹੀ ਵਿੱਚ ਇੱਕ ਵੀਡੀਓ ਸ਼ੇਰ ਕੀਤਾ ਹੈ । ਇਸ ਵੀਡੀਓ ਵਿੱਚ ਉਹ ਕਹਿ ਰਹੇ ਹਨ ਉਹ ਖੁਦ ਕਿਸਾਨ ਦਾ ਪੁੱਤ ਹੈ । ਉਸ ਨੇ ਖੁਦ ਆਪਣੇ ਪਿਤਾ ਦੇ ਪੈਰਾਂ ਦੀਆਂ ਪਾਟੀਆਂ ਵਿਆਈਆਂ ਦੇਖੀਆਂ ਹਨ । ਕਿਸਾਨਾਂ ਵੱਲੋਂ ਉਹਨਾਂ ਨੂੰ ਜੋ ਵੀ ਸੇਵਾ ਲਗਾਈ ਜਾਵੇਗੀ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣਗੇ ।
ਹੋਰ ਪੜ੍ਹੋ :
ਉਦੋਂ ਤੱਕ ਡਟੇ ਰਹਿਣਗੇ ਜਦੋਂ ਤੱਕ ਇਹ ਆਰਡੀਨੈੱਸ ਵਾਪਿਸ ਨਹੀਂ ਹੁੰਦਾ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਦੇਸ਼ ਭਰ 'ਚ ਖੇਤੀ ਐਕਟ ਦਾ ਵਿਰੋਧ ਹੋ ਰਿਹਾ ਹੈ। ਅਜਿਹੇ 'ਚ ਕਿਸਾਨਾਂ ਦੇ ਹੱਕ ਲਈ ਪੰਜਾਬੀ ਸਿਤਾਰੇ ਇਕਜੁੱਟ ਹੋਏ ਹਨ। ਕਲਾਕਾਰਾਂ ਵੱਲੋਂ ਖੇਤੀ ਐਕਟ ਵਾਪਸ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ।